ਆਸ਼ਾ ਵਰਕਰਾਂ ਦੀ ਹੜਤਾਲ 'ਤੇ ਬੋਲੇ ਰਾਹੁਲ- ਸਰਕਾਰ ਗੂੰਗੀ ਤਾਂ ਸੀ ਹੀ, ਹੁਣ ਅੰਨ੍ਹੀ-ਬੋਲ਼ੀ ਵੀ ਹੋ ਗਈ ਹੈ
Saturday, Aug 08, 2020 - 01:00 PM (IST)
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਆਸ਼ਾ ਵਰਕਰਾਂ ਦੀ ਸਥਿਤੀ ਨੂੰ ਲੈ ਕੇ ਮੋਦੀ ਸਰਕਾਰ 'ਤੇ ਹਮਲਾ ਬੋਲਿਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਅੰਨ੍ਹੀ-ਬੋਲੀ ਹੈ, ਇਸ ਲਈ ਆਸ਼ਾ ਭੈਣਾਂ ਦੀ ਗੱਲ ਨਹੀਂ ਸੁਣਦੀ। ਰਾਹੁਲ ਨੇ ਟਵੀਟ ਕੀਤਾ,''ਆਸ਼ਾ ਵਰਕਰ ਦੇਸ਼ ਭਰ 'ਚ ਘਰ-ਘਰ ਤੱਕ ਸਿਹਤ ਸੁਰੱਖਿਆ ਪਹੁੰਚਾਉਂਦੀਆਂ ਹਨ। ਉਹ ਸਹੀ ਮਾਇਨੇ 'ਚ ਸਿਹਤ ਯੋਧੇ ਹਨ ਪਰ ਅੱਜ ਖੁਦ ਆਪਣੇ ਹੱਕ ਲਈ ਹੜਤਾਲ ਕਰਨ 'ਤੇ ਮਜ਼ਬੂਰ ਹਨ। ਸਰਕਾਰ ਗੂੰਗੀ ਤਾਂ ਸੀ ਹੀ, ਹੁਣ ਸ਼ਾਇਦ ਅੰਨ੍ਹੀ-ਬੋਲੀ ਵੀ ਹੋ ਗਈ ਹੈ।'' ਉਨ੍ਹਾਂ ਨੇ ਆਸ਼ਾ ਵਰਕਰਾਂ ਨੂੰ ਕੋਰੋਨਾ ਯੋਧਾ ਦੱਸਦੇ ਹੋਏ ਕਿਹਾ ਕਿ 6 ਲੱਖ ਆਸ਼ਾ ਵਰਕਰਾਂ ਦੀ ਅਣਦੇਖੀ ਕਾਰਨ ਹੜਤਾਲ 'ਤੇ ਜਾਣ ਨੂੰ ਮਜ਼ਬੂਰ ਹਨ। ਦੇਸ਼ ਦੀਆਂ ਕਰੀਬ 6 ਲੱਖ ਆਸ਼ਾ ਵਰਕਰਜ਼ ਵੱਖ-ਵੱਖ ਮੰਗਾਂ ਨੂੰ ਲੈ ਕੇ 7 ਅਗਸਤ ਤੋਂ 2 ਦਿਨਾਂ ਹੜਤਾਲ 'ਤੇ ਹਨ।
ਇਹ ਹੈ ਆਸ਼ਾ ਵਰਕਰਾਂ ਦੀ ਡਿਮਾਂਡ
ਦੇਸ਼ ਦੀਆਂ ਕਰੀਬ 6 ਲੱਖ ਆਸ਼ਾ ਵਰਕਰਜ਼ ਮੰਗ ਕਰ ਰਹੀਆਂ ਹਨ ਕਿ ਉਨ੍ਹਾਂ ਨੂੰ ਸਮੇਂ 'ਤੇ ਤਨਖਾਹ ਮਿਲੇ। ਉਨ੍ਹਾਂ ਨੇ ਤਨਖਾਹ ਵਧਾਉਣ ਦੀ ਡਿਮਾਂਡ ਰੱਖੀ ਹੈ ਤਾਂ ਕਿ ਉਹ ਕੋਰੋਨਾ ਮਹਾਮਾਰੀ ਦੇ ਸਮੇਂ ਜਿਸ ਤਰ੍ਹਾਂ ਨਾਲ ਮਦਦ ਕਰ ਰਹੀਆਂ ਹਨ, ਉਹ ਜਾਰੀ ਰੱਖ ਸਕਣ। ਉਨ੍ਹਾਂ ਦੇ ਸੰਗਠਨ ਦੀ ਡਿਮਾਂਡ ਹੈ ਕਿ ਬੀਮਾ ਅਤੇ ਜ਼ੋਖਮ ਭੱਤੇ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਆਸ਼ਾ ਵਰਕਰਜ਼ ਨੂੰ 10 ਕੇਂਦਰੀ ਟਰੇਡ ਯੂਨੀਅਨਜ਼ ਵੀ ਸਪੋਰਟ ਕਰ ਰਹੀਆਂ ਹਨ।