ਮੇਅਰ ਦੀ ਗ੍ਰਿਫਤਾਰੀ ਦੇ ਵਿਰੋਧ ''ਚ ਕਾਂਗਰਸੀਆਂ ਨੇ ਪੁਤਲਾ ਸਾੜ ਕੇ ਕੀਤਾ ਪ੍ਰਦਰਸ਼ਨ

Thursday, Mar 08, 2018 - 03:48 PM (IST)

ਮੇਅਰ ਦੀ ਗ੍ਰਿਫਤਾਰੀ ਦੇ ਵਿਰੋਧ ''ਚ ਕਾਂਗਰਸੀਆਂ ਨੇ ਪੁਤਲਾ ਸਾੜ ਕੇ ਕੀਤਾ ਪ੍ਰਦਰਸ਼ਨ

ਉਤਰਾਕਾਸ਼ੀ (ਅਸ਼ੀਸ਼ ਮਿਸ਼ਰਾ)— ਉਤਰਾਖੰਡ 'ਚ ਰੁੜਕੀ ਦੇ ਮੇਅਰ ਯਸ਼ਪਾਲ ਰਾਣਾ ਨੂੰ ਹਿਰਾਸਤ 'ਚ ਲਿਆ। ਇਸ 'ਤੇ ਬੁੱਧਵਾਰ ਨੂੰ ਕਾਂਗਰਸ ਵਰਕਰ ਜ਼ਿਲਾ ਕਾਂਗਰਸ ਕਮੇਟੀ ਦੀ ਪ੍ਰਧਾਨ ਸਵਿਤਾ ਭੱਟ ਦੀ ਅਗਵਾਈ ਹੇਠ ਇਕੱਠੇ ਹੋਏ। ਇਸ ਦੌਰਾਨ ਕਾਂਗਰਸ ਵਰਕਰਾਂ ਨੇ ਰਾਜ ਸਰਕਾਰ ਦਾ ਖੂਬ ਵਿਰੋਧ ਕੀਤਾ ਅਤੇ ਪੁਤਲਾ ਸਾੜਿਆ।
ਕਾਂਗਰਸ ਕਾਰਜਕਰਤਾਵਾਂ ਨੇ ਰੁੜਕੀ ਦੇ ਮੇਅਰ ਯਸ਼ਪਾਲ ਰਾਣਾ ਨਾਲ ਪੁਲਸ ਵੱਲੋਂ ਕੀਤੇ ਗਏ ਗਲਤ ਵਿਵਹਾਰ 'ਤੇ ਉਨ੍ਹਾਂ ਦੀ ਗ੍ਰਿਫਤਾਰੀ ਦੀ ਨਿੰਦਾ ਕੀਤੀ। ਨਾਲ ਹੀ ਸਰਕਾਰ ਦਮਨਕਾਰੀ ਨੀਤੀਆ ਦਾ ਖੂਬ ਜਮ ਕੇ ਵਿਰੋਧ ਕਰ ਪ੍ਰਦਰਸ਼ਨ ਕੀਤਾ। ਵਰਕਰਾਂ ਦਾ ਕਹਿਣਾ ਹੈ ਕਿ ਭਾਜਪਾ ਸਰਕਾਰ ਆਪਣੀ ਤਾਨਾਸ਼ਾਹੀ ਦਿਖਾ ਕੇ ਬਦਲੇ ਦੀ ਭਾਵਨਾ ਦੇ ਅੰਤਰਗਤ ਬੇਗੁਨਾਹਾਂ 'ਤੇ ਮੁਕੱਦਮੇ ਦਰਜ ਕਰਵਾ ਰਹੀ ਹੈ।
ਵਰਕਰਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਕਿਸੇ ਕਾਰਨ ਕਿਸੇ ਵੀ ਆਮ ਜਨਤਾ ਨੂੰ ਸਤਾਇਆ ਗਿਆ ਤਾਂ ਉਸ ਦਾ ਸਖਤੀ ਨਾਲ ਵਿਰੋਧ ਕੀਤਾ ਜਾਵੇਗਾ।


Related News