ਪ੍ਰਿਯੰਕਾ ਨੇ ਯੋਗੀ ਸਰਕਾਰ ''ਤੇ ਸਾਧਿਆ ਨਿਸ਼ਾਨਾ, ਕਿਹਾ- ਸੜਕਾਂ ''ਤੇ ਉਤਰ ਚੁੱਕਿਆ ਹੈ ਨੌਜਵਾਨ

09/16/2020 1:47:27 PM

ਲਖਨਊ- ਕਾਂਗਰਸ ਦੀ ਜਰਨਲ ਸਕੱਤਰ ਅਤੇ ਉੱਤਰ ਪ੍ਰਦੇਸ਼ ਦੀ ਇੰਚਾਰਜ ਪ੍ਰਿਯੰਕਾ ਗਾਂਧੀ ਵਾਡਰਾ ਨੇ ਸਰਕਾਰੀ ਨੌਕਰੀ ਦੇ ਪਹਿਲੇ 5 ਸਾਲ ਠੇਕੇਦਾਰੀ 'ਤੇ ਰੱਖੇ ਜਾਣ ਦੇ ਸੰਭਾਵਿਤ ਪ੍ਰਸਤਾਵ ਦਾ ਵਿਰੋਧ ਕਰਦੇ ਹੋਏ ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਯੋਗੀ ਸਰਕਾਰ 'ਤੇ ਹਮਲਾ ਜਾਰੀ ਰੱਖਿਆ। ਪ੍ਰਿਯੰਕਾ ਨੇ ਟਵੀਟ ਕੀਤਾ,''ਵਾਹ ਸਰਕਾਰ, ਪਹਿਲਾਂ ਤਾਂ ਨੌਕਰੀ ਹੀ ਨਹੀਂ ਦੇਵੋਗੇ। ਜਿਸ ਨੂੰ ਮਿਲੇਗੀ, ਉਸ ਨੂੰ 30-35 ਤੋਂ ਪਹਿਲਾਂ ਨਹੀਂ ਮਿਲੇਗੀ। ਫਿਰ ਉਸ 'ਤੇ 5 ਸਾਲ ਅਪਮਾਨ ਵਾਲੀ ਠੇਕੇਦਾਰੀ ਦੀ ਬੰਧੁਆ ਮਜ਼ਦੂਰੀ ਅਤੇ ਹੁਣ ਕਈ ਥਾਂਵਾਂ 'ਤੇ 50 ਸਾਲ 'ਤੇ ਹੀ ਰਿਟਾਇਰ ਦੀ ਯੋਜਨਾ। ਨੌਜਵਾਨ ਸਭ ਸਮਝ ਚੁੱਕਿਆ ਹੈ। ਆਪਣਾ ਹੱਕ ਮੰਗਣ ਉਹ ਸੜਕਾਂ 'ਤੇ ਉਤਰ ਚੁੱਕਿਆ ਹੈ। ਟਵੀਟ ਦੇ ਅੰਤ 'ਚ ਉਨ੍ਹਾਂ ਨੇ ਲਿਖਿਆ,''ਰਾਸ਼ਟਰੀ ਬੇਰੁਜ਼ਗਾਰ ਦਿਵਸ'।

PunjabKesariਇਸ ਤੋਂ ਪਹਿਲਾਂ ਮੰਗਲਵਾਰ ਨੂੰ ਕਾਂਗਰਸੀ ਨੇਤਾ ਨੇ ਟਵੀਟ ਕੀਤਾ ਸੀ,''ਠੇਕੇਦਾਰੀ- ਨੌਕਰੀਆਂ ਤੋਂ ਸਨਮਾਨ ਵਿਦਾ, 5 ਸਾਲ ਦਾ ਠੇਕੇਦਾਰੀ- ਨੌਜਵਾਨ ਅਪਮਾਨ ਕਾਨੂੰਨ, ਮਾਨਯੋਗ ਸੁਪਰੀਮ ਕੋਰਟ ਨੇ ਪਹਿਲਾਂ ਵੀ ਇਸ ਤਰ੍ਹਾਂ ਦੇ ਕਾਨੂੰਨ 'ਤੇ ਆਪਣੀ ਤਿੱਖੀ ਟਿੱਪਣੀ ਕੀਤੀ ਹੈ। ਇਸ ਸਿਸਟਮ ਨੂੰ ਲਿਆਉਣ ਦਾ ਮਕਸਦ ਕੀ ਹੈ। ਸਰਕਾਰ ਨੌਜਵਾਨਾਂ ਦੇ ਮਦਦ 'ਤੇ ਮਰਹਮ ਨਾ ਲਗਾ ਕੇ ਦਰਦ ਵਧਾਉਣ ਦੀ ਯੋਜਨਾ ਲਿਆ ਰਹੀ ਹੈ। ਨਹੀਂ ਚਾਹੀਦੀ ਸੰਵਿਦਾ (ਠੇਕੇਦਾਰੀ)।''

ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ 'ਚ ਸਰਕਾਰੀ ਨੌਕਰੀਆਂ 'ਚ ਪਹਿਲੇ 5 ਸਾਲ ਠੇਕੇ 'ਤੇ ਰੱਖੇ ਜਾਣ ਦੀ ਯੋਜਨਾ ਸੰਭਾਵਿਤ ਹੈ। ਹਾਲਾਂਕਿ ਸਰਕਾਰ ਇਸ ਸੰਬੰਧ 'ਚ ਹਾਲੇ ਕੋਈ ਪ੍ਰਸਤਾਵ ਨਹੀਂ ਲਿਆਈ ਹੈ ਪਰ ਵਿਰੋਧੀ ਧਿਰ ਨੇ ਇਸ ਪ੍ਰਸਤਾਵ ਨੂੰ ਲੈ ਕੇ ਸਰਕਾਰ ਦੀ ਘੇਰਾਬੰਦੀ ਤੇਜ਼ ਕਰ ਦਿੱਤੀ ਹੈ। ਕਾਂਗਰਸ ਤੋਂ ਇਲਾਵਾ ਸਮਾਜਵਾਦੀ ਪਾਰਟੀ (ਸਪਾ) ਅਤੇ ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ (ਪ੍ਰਸਪਾ) ਇਸ ਸਿਲਸਿਲੇ 'ਚ ਖੁੱਲ੍ਹ ਕੇ ਸਰਕਾਰ ਦੇ ਸਾਹਮਣੇ ਆ ਗਈ ਹੈ।


DIsha

Content Editor

Related News