ਦੇਸ਼ ''ਚ ਦਿੱਸ ਰਿਹਾ ਹੈ ਤਾਨਾਸ਼ਾਹੀ ਦਾ ਤਾਂਡਵ : ਪ੍ਰਿਯੰਕਾ ਗਾਂਧੀ

Saturday, Dec 21, 2019 - 05:09 PM (IST)

ਦੇਸ਼ ''ਚ ਦਿੱਸ ਰਿਹਾ ਹੈ ਤਾਨਾਸ਼ਾਹੀ ਦਾ ਤਾਂਡਵ : ਪ੍ਰਿਯੰਕਾ ਗਾਂਧੀ

ਨਵੀਂ ਦਿੱਲੀ— ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਨਾਗਰਿਕਤਾ ਸੋਧ ਕਾਨੂੰਨ ਅਤੇ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ.ਆਰ.ਸੀ.) ਨੂੰ ਸੰਵਿਧਾਨ ਦੀ ਮੂਲ ਆਤਮਾ ਵਿਰੁੱਧ ਕਰਾਰ ਦਿੰਦੇ ਹੋਏ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਜਨਤਾ ਦੀ ਆਵਾਜ਼ ਦਬਾਉਣ ਲਈ ਸਰਕਾਰ ਵਲੋਂ ਤਾਨਾਸ਼ਾਹੀ ਦਾ ਤਾਂਡਵਹੋ ਰਿਹਾ ਹੈ। ਉਨ੍ਹਾਂ ਨੇ ਇਹ ਦੋਸ਼ ਲਗਾਇਆ ਕਿ ਨਾਗਰਿਕਤਾ ਕਾਨੂੰਨ ਅਤੇ ਐੱਨ.ਆਰ.ਸੀ. ਦੇ ਨਾਂ 'ਤੇ ਗਰੀਬ ਲੋਕਾਂ ਨੂੰ ਤੰਗ ਕੀਤਾ ਜਾਵੇਗਾ। ਪ੍ਰਿਯੰਕਾ ਨੇ ਇਕ ਬਿਆਨ 'ਚ ਕਿਹਾ,''ਜਨਤਾ ਦੀ ਆਵਾਜ਼ ਦਬਾਉਣ ਲਈ ਦੇਸ਼ 'ਚ ਤਾਨਾਸ਼ਾਹੀ ਦਾ ਤਾਂਡਵ ਹੋ ਰਿਹਾ ਹੈ। ਐੱਨ.ਆਰ.ਸੀ. ਅਤੇ ਨਾਗਰਿਕਤਾ ਸੋਧ ਕਾਨੂੰਨ ਭਾਰਤ ਦੇ ਸੰਵਿਧਾਨ ਦੇ ਮੂਲ ਆਤਮਾ ਵਿਰੁੱਧ ਹੈ। ਇਹ ਦੇਸ਼ ਦੀ ਗਰੀਬ ਜਨਤਾ ਵਿਰੁੱਧ ਹੈ।'' ਉਨ੍ਹਾਂ ਨੇ ਦਾਅਵਾ ਕੀਤਾ,''ਕਿਸੇ ਵੀ ਕੀਮਤ 'ਤੇ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ 'ਤੇ ਹਮਲਾ ਨਹੀਂ ਹੋਣ ਦਿੱਤਾ ਜਾਵੇਗਾ। ਜਨਤਾ ਇਸ ਹਮਲੇ ਵਿਰੁੱਧ ਸੜਕ 'ਤੇ ਉਤਰ ਕੇ ਸੰਵਿਧਾਨ ਲਈ ਲੜ ਰਹੀ ਹੈ ਪਰ ਸਰਕਾਰ ਦਮਨ ਅਤੇ ਹਿੰਸਾ 'ਤੇ ਉਤਾਰੂ ਹੈ।
 

ਇਹ ਲੋਕਤੰਤਰ ਲਈ ਕਾਲਾ ਦਿਨ ਹੈ
ਪ੍ਰਿਯੰਕਾ ਨੇ ਕਿਹਾ,''ਭਾਜਪਾ ਸਰਕਾਰ ਨੇ ਜਿਵੇਂ ਨੋਟਬੰਦੀ 'ਚ ਗਰੀਬਾਂ ਨੂੰ ਲਾਈਨ 'ਚ ਖੜ੍ਹਾ ਕੀਤਾ ਸੀ, ਜਦੋਂ ਐੱਨ.ਆਰ.ਸੀ. ਅਤੇ ਨਾਗਰਿਕਤਾ ਸੋਧ ਕਾਨੂੰਨ ਦੇ ਨਾਂ 'ਤੇ ਲੋਕਾਂ ਨੂੰ ਲਾਈਨ 'ਚ ਖੜ੍ਹਾ ਕਰੇਗੀ, ਇਕ 'ਕਟ ਆਫ ਡੇਟ' ਤੈਅ ਕਰੇਗੀ ਅਤੇ ਹਰ ਇਕ ਭਾਰਤੀ ਨੂੰ ਆਪਣੇ ਭਾਰਤੀ ਹੋਣ ਦੀ ਗੱਲ ਸਿੱਧ ਕਰਨ ਲਈ ਉਸ ਡੇਟ ਦੇ ਪਹਿਲੇ ਦਾ ਕੋਈ ਦਸਤਾਵੇਜ਼ ਪੇਸ਼ ਕਰਨਾ ਪਵੇਗਾ। ਇਸ ਨਾਲ ਜ਼ਿਆਦਾਤਰ ਗਰੀਬ ਅਤੇ ਵਾਂਝੇ ਲੋਕਾਂ ਨੂੰ ਤੰਗ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ,''ਦੇਸ਼ ਦੇ ਕਈ ਹਿੱਸਿਆਂ ਨਾਲ ਵਿਦਿਆਰਥੀਆਂ, ਬੁੱਧੀਜੀਵੀਆਂ, ਸਮਾਜਿਕ ਵਰਕਰਾਂ, ਵਕੀਲਾਂ ਅਤੇ ਪੱਤਰਕਾਰਾਂ ਦੀ ਗੈਰ-ਕਾਨੂੰਨੀ ਰੂਪ ਨਾਲ ਗ੍ਰਿਫਤਾਰੀ ਨਿੰਦਾਯੋਗ ਹੈ। ਪੂਰੇ ਦੇਸ਼ ਸਮੇਤ ਉੱਤਰ ਪ੍ਰਦੇਸ਼ ਦੇ ਹਰ ਜ਼ਿਲੇ ਤੋਂ ਲੋਕਾਂ ਨੂੰ ਗ੍ਰਿਫਤਾਰ ਕਰ ਕੇ ਪੁਲਸ ਕਿੱਥੇ ਲਿਜਾ ਰਹੀ ਹੈ, ਕਿਸੇ ਨੂੰ ਪਤਾ ਨਹੀਂ ਹੈ। ਇਹ ਲੋਕਤੰਤਰ ਲਈ ਕਾਲਾ ਦਿਨ ਹੈ।''
 

ਮੀਡੀਆ ਨੂੰ ਪੁਲਸ ਹਿਰਾਸਤ 'ਚ ਕੁੱਟਿਆ ਜਾ ਰਿਹਾ ਹੈ
ਪ੍ਰਿਯੰਕਾ ਨੇ ਦਾਅਵਾ ਕੀਤਾ,''ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ 2 ਦਿਨਾਂ ਤੋਂ ਕਈ ਸਮਾਜਿਕ-ਰਾਜਨੀਤਕ ਵਰਕਰਾਂ ਨੂੰ ਪੁਲਸ ਨੇ ਗੈਰ-ਕਾਨੂੰਨੀ ਹਿਰਾਸਤ 'ਚ ਰੱਖਿਆ ਹੋਇਆ ਹੈ। ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਉਨ੍ਹਾਂ ਦੀ ਗ੍ਰਿਫਤਾਰੀ ਦੀ ਕੋਈ ਖਬਰ ਨਹੀਂ ਦਿੱਤੀ ਗਈ। ਮੀਡੀਆ ਦੇ ਮਾਧਿਅਮ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ ਮਿਲ ਰਹੀ ਹੈ ਕਿ ਉਨ੍ਹਾਂ ਨੂੰ ਪੁਲਸ ਹਿਰਾਸਤ 'ਚ ਕੁੱਟਿਆ ਜਾ ਰਿਹਾ ਹੈ।'' ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਸ਼ਾਂਤੀ ਅਤੇ ਸਦਭਾਵਨਾ ਬਣਾਉਣ ਦੀ ਅਪੀਲ ਕਰਦੀ ਹੈ। ਸੱਚ ਅਤੇ ਅਹਿੰਸਾ ਦੇ ਰਸਤੇ ਦੇਸ਼ ਨੂੰ ਆਜ਼ਾਦੀ ਮਿਲੀ। ਅੱਜ ਜ਼ਰੂਰੀ ਹੈ ਕਿ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਦੀ ਰੱਖਿਆ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਦੱਸੇ ਗਏ ਸੱਚ ਅਤੇ ਅਹਿੰਸਾ ਦੇ ਰਸਤੇ ਨਾਲ ਕੀਤੀ ਜਾਵੇ।


author

DIsha

Content Editor

Related News