ਬਜਟ 2023 'ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦਾ ਬਿਆਨ ਆਇਆ ਸਾਹਮਣੇ, ਕਹੀ ਵੱਡੀ ਗੱਲ

Wednesday, Feb 01, 2023 - 04:48 PM (IST)

ਨਵੀਂ ਦਿੱਲੀ (ਵਾਰਤਾ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬਜਟ ਨੂੰ ਜਨਤਾ ਦੇ ਘਟਦੇ ਭਰੋਸੇ ਦਾ ਸਬੂਤ ਦੱਸਦੇ ਹੋਏ ਕਿਹਾ ਕਿ ਇਹ ਬਜਟ ਚੋਣਾਂ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤਾ ਗਿਆ ਹੈ ਅਤੇ ਇਸ 'ਚ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੀ ਗਾਰੰਟੀ ਅਤੇ ਕਿਸਾਨ ਦੀ ਆਮਦਨ ਦੁੱਗਣੀ ਕਰਨ ਦੇ ਉਪਾਅ ਨਹੀਂ ਹਨ। ਖੜਗੇ ਨੇ ਕਿਹਾ ਕਿ ਕਿਸਾਨ ਵਿਰੋਧੀ, ਨਰਿੰਦਰ ਮੋਦੀ ਸਰਕਾਰ ਨੇ ਕਿਸਾਨਾਂ ਲਈ ਬਜਟ 'ਚ ਕੁਝ ਨਹੀਂ ਦਿੱਤਾ ਹੈ। ਸਰਕਾਰ ਨੇ ਸਾਲ 2022 'ਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ, ਉਸ ਨੂੰ ਪੂਰਾ ਕਿਉਂ ਨਹੀਂ ਕੀਤਾ। ਐੱਮ.ਐੱਸ.ਪੀ. ਗਾਰੰਟੀ ਕਿੱਥੇ ਹੈ, ਕਿਸਾਨਾਂ ਦੀ ਅਣਦੇਖੀ ਅਜੇ ਵੀ ਚਾਲੂ ਹੈ। ਉਨ੍ਹਾਂ ਕਿਹਾ ਕਿ ਇਸ ਬਜਟ 'ਚ ਦਲਿਤ, ਆਦਿਵਾਸੀ, ਪਿਛੜੇ ਵਰਗ ਦੇ ਕਲਿਆਣ ਲਈ ਕੁਝ ਵੀ ਨਹੀਂ ਹੈ। ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਲਈ ਇਕ ਵੀ ਕਦਮ ਨਹੀਂ ਹੈ। 

PunjabKesari

ਬੈਂਕਿੰਗ ਖੇਤਰ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਬੈਂਕਿੰਗ ਖੇਤਰ ਨੂੰ ਮੋਦੀ ਸਰਕਾਰ ਨੇ ਬਰਬਾਦ ਕਰ ਦਿੱਤਾ ਹੈ। ਭਗੌੜੇ ਦੇਸ਼ ਲੁੱਟ ਕੇ ਦੌੜ ਗਏ ਹਨ। ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ ਜਾਣਬੁੱਝ ਕੇ ਵਾਪਸ ਨਹੀਂ ਕੀਤਾ ਗਿਆ। ਬੈਂਕਾਂ 'ਤੇ 36 ਲੱਖ ਕਰੋੜ ਦਾ ਐੱਨ.ਪੀ.ਏ. ਹੈ ਪਰ ਬਜਟ 'ਚ ਕੋਈ ਉਪਾਅ ਨਹੀਂ ਦੱਸਿਆ ਗਿਆ ਹੈ। ਐੱਸ.ਬੀ.ਆਈ. ਅਤੇ ਐੱਲ.ਆਈ.ਸੀ. ਨੂੰ ਜਿਸ ਜ਼ੋਖ਼ਮ 'ਚ ਪਾਇਆ ਜਾ ਰਿਾਹ ਹੈ ਉਸ 'ਤੇ ਇਕ ਸ਼ਬਦ ਨਹੀਂ ਬੋਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਰਕਾਰ ਦੀਆਂ ਨੀਤੀਆਂ ਨੇ ਦੇਸ਼ ਦੀ ਜਨਤਾ ਦਾ ਜਿਊਂਣਾ ਮੁਸ਼ਕਲ ਕਰ ਦਿੱਤਾ ਹੈ। ਦੇਸ਼ ਦੀ ਅਰਥਵਿਵਸਥਾ ਨੂੰ ਡੂੰਘੀ ਸੱਟ ਪਹੁੰਚਾਈ ਗਈ ਹੈ। ਦੇਸ਼ ਦੀ ਜਾਇਦਾਦ ਲੁੱਟਣ ਤੋਂ ਇਲਾਵਾ ਮੋਦੀ ਸਰਕਾਰ ਨੇ ਕੁਝ ਨਹੀਂ ਕੀਤਾ ਹੈ। ਇਸ ਬਜਟ ਨੂੰ 'ਨਾਮ ਵੱਡੇ ਅਤੇ ਦਰਸ਼ਨ ਛੋਟੇ ਬਜਟ' ਕਹਾਂਗੇ। ਖੜਗੇ ਨੇ ਕਿਹਾ ਕਿ ਮੋਦੀ ਸਰਕਾਰ ਦਾ ਬਜਟ ਜਨਾ ਦਾ ਭਾਜਪਾ 'ਤੇ ਲਗਾਤਾਰ ਘੱਟਦੇ ਭਰੋਸੇ ਦਾ ਸਬੂਤ ਹੈ। ਇਹ ਸਿਰਫ਼ ਚੋਣਾਂ ਨੂੰ ਧਿਆਨ ਰੱਖ ਕੇ ਬਣਾਇਆ ਬਜਟ ਹੈ, ਦੇਸ਼ ਨੂੰ ਧਿਆਨ 'ਚ ਰੱਖ ਕੇ ਨਹੀਂ। ਇਸ ਬਜਟ 'ਚ ਭਿਆਨਕ ਬੇਰੁਜ਼ਗਾਰੀ ਦਾ ਹੱਲ ਲੱਭਣ ਦੀ ਕੋਈ ਵੀ ਕੋਸ਼ਿਸ਼ ਨਹੀਂ ਕੀਤੀ ਗਈ ਹੈ।

PunjabKesari


DIsha

Content Editor

Related News