ਯੋਗੀ ''ਤੇ ਇਤਰਾਜ਼ਯੋਗ ਟਿੱਪਣੀ ਦੇਣ ਵਾਲੇ ਕਾਂਗਰਸ ਪ੍ਰਧਾਨ ਨੇ ਮੰਗੀ ਮੁਆਫੀ

Sunday, Apr 15, 2018 - 04:07 PM (IST)

ਯੋਗੀ ''ਤੇ ਇਤਰਾਜ਼ਯੋਗ ਟਿੱਪਣੀ ਦੇਣ ਵਾਲੇ ਕਾਂਗਰਸ ਪ੍ਰਧਾਨ ਨੇ ਮੰਗੀ ਮੁਆਫੀ

ਬੈਂਗਲੁਰੂ— ਯੂ.ਪੀ ਦੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਦੀਆਂ ਚੱਪਲਾਂ ਨਾਲ ਕੁੱਟਮਾਰ ਦਾ ਬਿਆਨ ਦੇਣ ਵਾਲੇ ਕਰਨਾਟਕ ਕਾਂਗਰਸ ਪ੍ਰਧਾਨ ਦਿਨੇਸ਼ ਗੁੰਡੂਰਾਵ ਨੇ ਵਧਦੇ ਵਿਵਾਦ ਦੇ ਬਾਅਦ ਐਤਵਾਰ ਨੂੰ ਮੁਆਫੀ ਮੰਗ ਲਈ ਹੈ। ਗੁੰਡੂਰਾਵ ਨੇ ਕਿਹਾ ਕਿ ਰੇਪ ਪੀੜਤਾਵਾਂ ਦੇ ਦਰਦ ਨੂੰ ਦੇਖ ਕੇ ਉਹ ਭਾਵੁਕ ਹੋ ਗਏ ਸਨ ਅਤੇ ਇਸੀ ਭਾਵੁਕਤਾ 'ਚ ਆ ਕੇ ਉਨ੍ਹਾਂ ਨੇ ਭਾਸ਼ਣ ਦਿੱਤਾ ਸੀ। ਗੁੰਡੂਰਾਵ ਨੇ ਕਿਹਾ ਕਿ ਜੇਕਰ ਕਿਸੀ ਨੂੰ ਉਨ੍ਹਾਂ ਦੇ ਭਾਸ਼ਣ ਤੋਂ ਦੁੱਖ ਪਹੁੰਚਿਆ ਹੈ ਤਾਂ ਉਹ ਮੁਆਫੀ ਮੰਗਦੇ ਹਨ। 


ਗੁੰਡੂਰਾਵ ਨੇ ਕਿਹਾ ਕਿ ਰੇਪ ਪੀੜਤਾਵਾਂ ਦਾ ਦਰਦ ਅਤੇ ਯੋਗੀ ਆਦਿਤਿਆਨਾਥ ਸਰਕਾਰ ਦੀ ਲਾਪਰਵਾਹੀ ਦੇਖ ਕੇ ਮੈਂ ਭਾਵਨਾਵਾਂ 'ਚ ਵਹਿ ਗਿਆ ਅਤੇ ਭਾਸ਼ਣ ਦਿੱਤਾ। ਜੇਕਰ ਕਿਸੇ ਨੂੰ ਮੇਰੇ ਬਿਆਨ ਨਾਲ ਦੁੱਖ ਪਹੁੰਚਿਆ ਹੈ ਤਾਂ ਉਹ ਮੁਆਫੀ ਮੰਗਦੇ ਹਨ ਪਰ ਯੂ.ਪੀ 'ਚ ਕਾਨੂੰਨ ਦੀ ਗਲਤ ਵਰਤੋਂ ਬਹੁਤ ਗੰਭੀਰ ਮੁੱਦਾ ਹੈ। ਚੁਣਾਵੀ ਰਾਜ ਕਰਨਾਟਕ 'ਚ ਆਦਿਤਿਆਨਾਥ ਨੂੰ ਲੈ ਕੇ ਦਿੱਤੇ ਇਕ ਵਿਵਾਦਿਤ ਬਿਆਨ ਨਾਲ ਕਾਂਗਰਸ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਗੁੰਡੂਰਾਵ ਯੋਗੀ ਵਿਵਾਦਾਂ 'ਚ ਆ ਗਏ ਸਨ। 
ਬੀ.ਜੇ.ਪੀ ਨੇ ਗੁੰਡੂਰਾਵ ਦੇ ਇਸ ਬਿਆਨ ਨੂੰ ਹਿੰਦੂ ਵਿਰੋਧੀ ਦੱਸਿਆ ਸੀ ਅਤੇ ਐਤਵਾਰ ਨੂੰ ਵਿਰੋਧ-ਪ੍ਰਦਰਸ਼ਨ ਕੀਤਾ। ਪਾਰਟੀ ਨੇ ਕਿਹਾ ਕਿ ਕਾਂਗਰਸ ਨੇ ਨਾ ਕੇਵਲ ਯੋਗੀ ਆਦਿਤਿਆਨਾਥ ਸਗੋਂ ਪੂਰੇ ਹਿੰਦੂ ਸਮੁਦਾਇ ਦਾ ਵਿਰੋਧ ਕੀਤਾ ਹੈ। ਸ਼ੁੱਕਰਵਾਰ ਸ਼ਾਮ ਨੂੰ ਯੂ.ਪੀ ਅਤੇ ਜੰਮੂ ਕਸ਼ਮੀਰ 'ਚ ਰੇਪ ਦੀਆਂ ਘਟਨਾਵਾਂ ਦੇ ਵਿਰੋਧ 'ਚ ਆਯੋਜਿਤ ਕੈਂਡਲ ਮਾਰਚ 'ਚ ਗੁੰਡੂਰਾਵ ਨੇ ਵੀ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਨੇ ਯੋਗੀ ਆਦਿਤਿਆਨਾਥ 'ਤੇ ਵੀ ਹਮਲਾ ਬੋਲਿਆ ਹੈ।

 


Related News