ਮਹਿੰਗਾਈ 'ਤੇ ਸਰਕਾਰ ਨੂੰ ਜਗਾਉਣ ਲਈ ਥਾਲੀਆਂ ਅਤੇ ਘੰਟੀਆਂ ਵਜਾਏਗੀ ਕਾਂਗਰਸ : ਰਣਦੀਪ ਸੁਰਜੇਵਾਲਾ

Saturday, Mar 26, 2022 - 04:06 PM (IST)

ਮਹਿੰਗਾਈ 'ਤੇ ਸਰਕਾਰ ਨੂੰ ਜਗਾਉਣ ਲਈ ਥਾਲੀਆਂ ਅਤੇ ਘੰਟੀਆਂ ਵਜਾਏਗੀ ਕਾਂਗਰਸ : ਰਣਦੀਪ ਸੁਰਜੇਵਾਲਾ

ਨਵੀਂ ਦਿੱਲੀ (ਵਾਰਤਾ)- ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਭਾਰੀ ਵਾਧੇ ਤੋਂ ਤੰਗ ਆ ਕੇ ਕਾਂਗਰਸ ਸਰਕਾਰ ਨੂੰ ਮਹਿੰਗਾਈ ਵਿਰੁੱਧ ਸਰਕਾਰ ਨੂੰ ਜਗਾਉਣ ਲਈ ਅਗਲੇ ਹਫ਼ਤੇ ਥਾਲੀਆਂ ਅਤੇ ਘੰਟੀਆਂ ਵਜਾ ਕੇ ‘ਮਹਿੰਗਾਈ ਮੁਕਤ ਭਾਰਤ ਮੁਹਿੰਮ’ ਦੀ ਸ਼ੁਰੂਆਤ ਕਰੇਗੀ ਅਤੇ ਦੇਸ਼ ਭਰ ਵਿਚ ਇਹ ਮੁਹਿੰਮ ਤਿੰਨ ਪੜਾਵਾਂ ਚਲਾਏਗੀ। ਕਾਂਗਰਸ ਦੇ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਸ਼ਨੀਵਾਰ ਨੂੰ ਇੱਥੇ ਪਾਰਟੀ ਹੈੱਡਕੁਆਰਟਰ 'ਚ ਆਯੋਜਿਤ ਪ੍ਰੈੱਸ ਕਾਨਫਰੰਸ 'ਚ ਪੱਤਰਕਾਰਾਂ ਨੂੰ ਦੱਸਿਆ ਕਿ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਦੇਸ਼ ਇੰਚਾਰਜ ਜਨਰਲ ਸਕੱਤਰ ਅਤੇ ਪ੍ਰਦੇਸ਼ ਪ੍ਰਧਾਨਾਂ ਦੀ ਬੈਠਕ 'ਚ ਇਸ ਮੁਹਿੰਮ ਨੂੰ ਸ਼ੁਰੂ ਕਰਨ ਦੀ ਹਰੀ ਝੰਡੀ ਦੇ ਦਿੱਤੀ। ਉਨ੍ਹਾਂ ਦੱਸਿਆ ਕਿ ਬੈਠਕ 'ਚ ਦੇਸ਼ ਭਰ 'ਚ ‘ਮਹਿੰਗਾਈ ਮੁਕਤ ਭਾਰਤ ਮੁਹਿੰਮ’ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ : ਰਾਹੁਲ ਨੇ ਮਹਿੰਗਾਈ ਨੂੰ ਲੈ ਕੇ ਵਿੰਨ੍ਹਿਆ ਨਿਸ਼ਾਨਾ, ਕਿਹਾ- ਖੁਸ਼ਹਾਲੀ ਦਾ ਮਹਿਲ ਬਣਾਉਣ 'ਚ ਜੁਟੀ ਹੈ ਸਰਕਾਰ

ਉਨ੍ਹਾਂ ਦਾ ਕਹਿਣਾ ਸੀ ਕਿ ਮੁਹਿੰਮ ਦਾ ਪਹਿਲਾਂ ਪੜਾਅ 31 ਮਾਰਚ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗਾ, ਜਿਸ ਵਿਚ ਕਾਂਗਰਸੀ ਵਰਕਰ ਅਤੇ ਅਹੁਦਾ ਅਧਿਕਾਰੀ ਆਪਣੇ ਘਰਾਂ ਦੇ ਸਾਹਮਮੇ ਥਾਲੀਆਂ, ਘੰਟੀਆਂ ਅਤੇ ਹੋਰ ਉਪਕਰਣ ਵਜਾ ਕੇ ਮਹਿੰਗਾਈ ਵਿਰੁੱਧ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਜਗਾਉਣ ਦਾ ਕੰਮ ਕਰਨਗੇ। ਬੁਲਾਰੇ ਨੇ ਦੱਸਿਆ ਕਿ ਮੁਹਿੰਮ ਦਾ ਦੂਜਾ ਪੜਾਅ 4 ਅਪ੍ਰੈਲ ਨੂੰ ਆਯੋਜਿਤ ਕੀਤਾ ਜਾਵੇਗਾ, ਜਿਸ ਵਿਚ ਕਾਂਗਰਸ ਦੇ ਜ਼ਿਲ੍ਹਾ ਪੱਧਰ 'ਤੇ ਵਰਕਰ ਅਤੇ ਅਹੁਦਾ ਅਧਿਕਾਰੀ ਮਹਿੰਗਾਈ ਮੁਕਤ ਭਾਰਤ ਮੁਹਿੰਮ ਤਹਿਤ ਜ਼ਿਲ੍ਹਿਆਂ ਵਿਚ ਧਰਨੇ ਦੇਣਗੇ ਅਤੇ ਜ਼ਿਲ੍ਹਾ ਹੈੱਡ ਕੁਆਰਟਰਾਂ ਵਿਚ ਰੋਸ ਮਾਰਚ ਕਰਨਗੇ। ਉਨ੍ਹਾਂ ਕਿਹਾ ਕਿ ਮੁਹਿੰਮ ਦੇ ਆਖਰੀ ਪੜਾਅ 'ਚ ਸੂਬੇ ਭਰ 'ਚੋਂ ਕਾਂਗਰਸ ਦੇ ਪ੍ਰਮੁੱਖ ਵਰਕਰ ਅਤੇ ਅਹੁਦਾ ਅਧਿਕਾਰੀ 7 ਅਪਰੈਲ ਨੂੰ ਸੂਬਾ ਹੈੱਡਕੁਆਰਟਰ ’ਤੇ ਹਾਜ਼ਰੀ ਭਰ ਕੇ ਸੂਬਾ ਪੱਧਰ ’ਤੇ ਧਰਨੇ ਮੁਜ਼ਾਹਰੇ ਅਤੇ ਮਾਰਚ ਕਰਨਗੇ। ਇਸ ਦੌਰਾਨ ਉਹ ਮਹਿੰਗਾਈ ਮੁਕਤ ਭਾਰਤ ਮੁਹਿੰਮ ਤਹਿਤ ਸਰਕਾਰ ਨੂੰ ਜਗਾਉਣਗੇ ਅਤੇ ਦੱਸਣਗੇ ਕਿ ਮਹਿੰਗਾਈ ਕਾਰਨ ਲੋਕਾਂ ਦਾ ਜਿਊਂਣਾ ਮੁਸ਼ਕਲ ਹੋ ਗਿਆ ਹੈ। ਸਰਕਾਰ ਹੁਣ ਧਿਆਨ ਦੇਵੇ ਨਹੀਂ ਤਾਂ ਜਨਤਾ ਸੜਕਾਂ 'ਤੇ ਉਤਰੇਗੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News