ਕਾਂਗਰਸ ਸੰਸਦ ਮੈਂਬਰ ਦੀ ਪਤਨੀ ਨੇ ਰੇਪ ''ਤੇ ਸ਼ੇਅਰ ਕੀਤੀ ਅਜਿਹੀ ਪੋਸਟ, ਭੜਕੇ ਲੋਕ

Tuesday, Oct 22, 2019 - 06:01 PM (IST)

ਕਾਂਗਰਸ ਸੰਸਦ ਮੈਂਬਰ ਦੀ ਪਤਨੀ ਨੇ ਰੇਪ ''ਤੇ ਸ਼ੇਅਰ ਕੀਤੀ ਅਜਿਹੀ ਪੋਸਟ, ਭੜਕੇ ਲੋਕ

ਕੋਚੀ— ਕਾਂਗਰਸ ਸੰਸਦ ਮੈਂਬਰ ਹਿਬੀ ਈਡਨ ਦੀ ਪਤਨੀ ਅੰਨਾ ਵਲੋਂ ਫੇਸਬੁੱਕ 'ਤੇ ਲਿਖੇ ਗਏ ਇਕ ਪੋਸਟ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਗੁੱਸਾ ਭੜਕ ਗਿਆ। ਸੰਸਦ ਮੈਂਬਰ ਦੀ ਪਤਨੀ ਨੇ ਇਸ ਪੋਸਟ 'ਚ ਕਿਸਮਤ ਅਤੇ ਰੇਪ ਦਰਮਿਆਨ ਸਮਾਨਤਾ ਦੱਸੀ ਹੈ। ਹਿਬੀ ਈਡਨ ਏਨਾਰਕੁਲਮ ਚੋਣ ਖੇਤਰ ਦਾ ਪ੍ਰਤੀਨਿਧੀਤੱਵ ਕਰਦੇ ਹਨ। ਅੰਨਾ ਲੀਨਾ ਈਡਨ ਨੇ ਕੋਚੀ 'ਚ ਸੋਮਵਾਰ ਨੂੰ ਬਾਰਸ਼ ਤੋਂ ਆਏ ਹੜ੍ਹ ਦੌਰਾਨ ਆਪਣੀ ਬੇਟੀ ਅਤੇ ਪਤੀ ਈਡਨ ਦੀ ਹਾਲਤ ਦੱਸਣ ਲਈ ਫੇਸਬੁੱਕ 'ਤੇ ਪੋਸਟ ਕੀਤੇ ਗਏ 2 ਵੀਡੀਓ ਕਲਿੱਪ ਨਾਲ ਲਿਖਿਆ,''ਕਿਸਮਤ ਰੇਪ ਦੀ ਤਰ੍ਹਾਂ ਹੈ, ਜੇਕਰ ਤੁਸੀਂ ਇਸ ਨੂੰ ਰੋਕ ਨਹੀਂ ਸਕਦੇ ਤਾਂ ਇਸ ਦਾ ਆਨੰਦ ਲੈਣ ਦੀ ਕੋਸ਼ਿਸ਼ ਕਰੋ।''

PunjabKesariਇਕ ਵੀਡੀਓ 'ਚ ਉਨ੍ਹਾਂ ਦੀ ਬੇਟੀ ਨੂੰ ਪਾਣੀ 'ਚ ਘਿਰੇ ਘਰ ਦੇ ਬਾਹਰ ਕੱਢਦੇ ਦਿਖਾਇਆ ਗਿਆ ਹੈ, ਜਦੋਂ ਕਿ ਦੂਜੇ ਵੀਡੀਓ 'ਚ ਉਨ੍ਹਾਂ ਦੇ ਪਤੀ ਕਿਸੇ ਜਗ੍ਹਾ ਗਰਮਾ-ਗਰਮ ਖਾਣੇ ਦਾ ਆਨੰਦ ਚੁੱਕ ਰਹੇ ਹਨ। ਸੋਸ਼ਲ ਮੀਡੀਆ ਯੂਜ਼ਰਸ ਮਹਿਲਾ ਵਿਰੋਧੀ ਟਿੱਪਣੀ ਨੂੰ ਲੈ ਕੇ ਅੰਨਾ 'ਤੇ ਜੰਮ ਕੇ ਵਰ੍ਹੇ, ਜਦੋਂ ਕਿ ਕੁਝ ਨੇ ਕਥਿਤ ਤੌਰ 'ਤੇ ਅਸ਼ਲੀਲ ਭਾਸ਼ਾ ਦੀ ਵਰਤੋਂ ਕਰਨ ਲਈ ਉਨ੍ਹਾਂ 'ਤੇ ਹਮਲਾ ਬੋਲਿਆ। ਲੋਕਾਂ ਦੇ ਗੁੱਸੇ ਦੀ ਭਣਕ ਲੱਗਦੇ ਹੀ ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਊਂਟ ਤੋਂ ਪੋਸਟ ਹਟਾ ਦਿੱਤੀ। ਇਕ ਹੋਰ ਫੇਸਬੁੱਕ ਪੋਸਟ 'ਚ ਅੰਨਾ ਨੇ ਦੁੱਖ ਜ਼ਾਹਰ ਕੀਤਾ ਅਤੇ ਕਿਹਾ ਕਿ ਆਪਣੇ ਪੋਸਟ ਰਾਹੀਂ ਉਹ ਬੁਰੇ ਅਨੁਭਵਾਂ ਤੋਂ ਉਭਰਨ ਦੀ ਕੋਸ਼ਿਸ਼ ਕਰ ਰਹੀ ਸੀ।


author

DIsha

Content Editor

Related News