ਕਾਂਗਰਸ ਦੇ ਸੰਸਦ ਮੈਂਬਰ ਮਾਸਕ ਪਹਿਨ ਕੇ ਪੁੱਜੇ ਸੰਸਦ
Monday, Dec 07, 2015 - 05:23 PM (IST)

ਨਵੀਂ ਦਿੱਲੀ— ਦਿੱਲੀ ''ਚ ਹਵਾ ਦੀ ਖਰਾਬ ਹੁੰਦੀ ਗੁਣਵੱਤਾ ਅਤੇ ਪ੍ਰਦੂਸ਼ਣ ਦੇ ਵੱਧਦੇ ਪੱਧਰ ਵੱਲ ਧਿਆਨ ਖਿੱਚਣ ਦੇ ਮਕਸਦ ਨਾਲ ਕਾਂਗਰਸ ਦੇ ਇਕ ਮੈਂਬਰ ਸੋਮਵਾਰ ਨੂੰ ਸੰਸਦ ਵਿਚ ਮਾਸਕ ਪਹਿਨ ਕੇ ਆਏ। ਅਸਾਮ ਦੇ ਕਾਂਗਰਸ ਸੰਸਦ ਮੈਂਬਰ ਗੌਰਵ ਗੋਗੋਈ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਨੇ ਸੋਚਿਆ ਸੀ ਕਿ ਸੰਸਦ ਪੈਦਲ ਜਾਣਗੇ ਪਰ ਅਖਬਾਰਾਂ ਵਿਚ ਹਵਾ ''ਚ ਪ੍ਰਦੂਸ਼ਣ ਨੂੰ ਵਧਾਵਾ ਦੇਣ ਵਾਲੇ ਤੱਤਾਂ ਦੇ ਪੱਧਰ ਵਿਚ ਵਾਧੇ ਦੀਆਂ ਖਬਰਾਂ ਪੜ੍ਹਨ ਮਗਰੋਂ ਮੈਂ ਮਾਸਕ ਪਹਿਨ ਕੇ ਆਇਆ।
ਉਨ੍ਹਾਂ ਨੇ ਕਿਹਾ ਕਿ ਪਿਛਲੇ ਸੈਸ਼ਨ ਵਿਚ ਉਨ੍ਹਾਂ ਨੇ ਦਿੱਲੀ ''ਚ ਹਵਾ ਦੀ ਗੁਣਵੱਤਾ ਦਾ ਮੁੱਦਾ ਚੁੱਕਿਆ ਸੀ। ਗੋਗੋਈ ਨੇ ਕਿਹਾ ਕਿ ਕਿਹਾ ਕਿ ਅਸੀਂ ਪਿਛਲੇ ਸਾਲ ਕੇਂਦਰੀ ਮੰਤਰੀ ਦਾ ਹਵਾ ਗੁਣਵੱਤਾ ਸੂਚਕ ਅੰਕ ਬਾਰੇ ਧਿਆਨ ਦਿਵਾਇਆ ਸੀ। ਉਦੋਂ ਅਸੀਂ ਕਿਹਾ ਸੀ ਕਿ ਸਿਰਫ ਹਵਾ ਦੀ ਗੁਣਵੱਤਾ ਦਾ ਮਾਪ ਕਰਨਾ ਉੱਚਿਤ ਨਹੀਂ ਹੋਵੇਗਾ, ਸਾਨੂੰ ਲੋਕਾਂ ਨੂੰ ਜਾਗਰੂਕ ਬਣਾਉਣਾ ਹੋਵੇਗਾ ਤਾਂ ਕਿ ਪ੍ਰਦੂਸ਼ਣ ਨੂੰ ਘੱਟ ਕੀਤਾ ਜਾ ਸਕੇ।