ਕਾਂਗਰਸ ਵਿਧਾਇਕ ਦੀ ਧਮਕੀ, ਮੰਦਰ ਦਾ ਨਿਰਮਾਣ ਰੁਕਿਆ ਤਾਂ ਕੱਟ ਦੇਵਾਂਗਾ ਹੱਥ-ਪੈਰ

Sunday, Jan 06, 2019 - 03:46 PM (IST)

ਕਾਂਗਰਸ ਵਿਧਾਇਕ ਦੀ ਧਮਕੀ, ਮੰਦਰ ਦਾ ਨਿਰਮਾਣ ਰੁਕਿਆ ਤਾਂ ਕੱਟ ਦੇਵਾਂਗਾ ਹੱਥ-ਪੈਰ

ਭਦਰਾਵਤੀ— ਜਨਤਾ ਵੱਲੋਂ ਚੁਣੇ ਗਏ ਵਿਧਾਇਕਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਕਾਨੂੰਨ ਅਤੇ ਨਿਆਂ ਵਿਵਸਥਾ ਨੂੰ ਬਰਕਰਾਰ ਰੱਖਣ ਪਰ ਜੇਕਰ ਉਹ ਖੁਦ ਹੀ ਇਸ ਦੀ ਉਲੰਘਣਾ ਕਰਨ ਤਾਂ ਸਵਾਲ ਤੋਂ ਉੱਠਣਾ ਜ਼ਰੂਰੀ ਹੈ। ਅਜਿਹਾ ਹੀ ਇਕ ਮਾਮਲਾ ਕਰਨਾਟਕ 'ਚ ਸਾਹਮਣੇ ਆਇਆ। ਇੱਥੋਂ ਦੇ ਭਦਰਾਵਤੀ 'ਚ ਇਕ ਮੰਦਰ ਦੇ ਨਿਰਮਾਣ ਕੰਮ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਹੈ। ਦਰਅਸਲ ਇਕ ਵਿਧਾਇਕ ਨੇ ਮੰਦਰ ਦੇ ਨਿਰਮਾਣ ਕੰਮ ਨੂੰ ਰੋਕਣ 'ਤੇ ਜੰਗਲਾਤ ਵਿਭਾਗ ਦੇ ਇਕ ਅਧਿਕਾਰੀ ਨੂੰ ਫੋਨ 'ਤੇ ਧਮਕੀ ਦੇ ਦਿੱਤੀ, ਜਿਸ ਤੋਂ ਬਾਅਦ ਸਥਾਨਕ ਪ੍ਰਸ਼ਾਸਨ 'ਚ ਹੜਕੰਪ ਮਚ ਗਿਆ। ਜ਼ਿਕਰਯੋਗ ਹੈ ਕਿ ਇੱਥੇ ਇਕ ਮੰਦਰ ਦਾ ਨਿਰਮਾਣ ਕਰਵਾਇਆ ਜਾਣਾ ਸੀ। ਦੱਸਿਆ ਗਿਆ ਹੈ ਕਿ ਜੰਗਲਾਤ ਵਿਭਾਗ ਦੇ ਇਕ ਅਧਿਕਾਰੀ ਨੇ ਇਸ ਕੰਮ ਨੂੰ ਕਥਿਤ ਤੌਰ 'ਤੇ ਰੋਕ ਦਿੱਤਾ।
ਇਸ ਗੱਲ 'ਤੇ ਸਥਾਨਕ ਵਿਧਾਇਕ ਬੀ.ਕੇ. ਸੰਗਮੇਸ਼ਵਰ ਨਾਰਾਜ਼ ਹੋ ਗਏ ਅਤੇ ਉਨ੍ਹਾਂ ਨੇ ਅਧਿਕਾਰੀ ਨੂੰ ਫੋਨ 'ਤੇ ਧਮਕੀ ਦੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਉਹ ਮੰਦਰ ਦੀ ਨੀਂਹ ਰੱਖ ਰਹੇ ਹਨ ਅਤੇ ਪਿੰਡ ਵਾਲੇ ਕੰਮ ਸ਼ੁਰੂ ਕਰ ਦੇਣਗੇ। ਉਨ੍ਹਾਂ ਨੇ ਕਿਹਾ,''ਕੋਈ ਅਧਿਕਾਰੀ ਰੋਕਣ ਨਹੀਂ ਆਏਗਾ ਨਹੀਂ ਤਾਂ ਮੈਂ ਹੱਥ ਅਤੇ ਪੈਰ ਕੱਟ ਦੇਵਾਂਗਾ।''


author

DIsha

Content Editor

Related News