ਇੰਗਲੈਂਡ ਨੇ 1 ਵਿਕਟ ਦੀ ਜਿੱਤ ਨਾਲ ਕੀਤੀ ਅੰਡਰ-19 ਵਨ ਡੇ ਸੀਰੀਜ਼ ’ਚ ਵਾਪਸੀ

Monday, Jun 30, 2025 - 11:56 PM (IST)

ਇੰਗਲੈਂਡ ਨੇ 1 ਵਿਕਟ ਦੀ ਜਿੱਤ ਨਾਲ ਕੀਤੀ ਅੰਡਰ-19 ਵਨ ਡੇ ਸੀਰੀਜ਼ ’ਚ ਵਾਪਸੀ

ਨਾਰਥੰਪਟਨ–ਮੇਜ਼ਬਾਨ ਇੰਗਲੈਂਡ ਦੀ ਅੰਡਰ-19 ਟੀਮ ਨੇ ਇੱਥੇ ਰੋਮਾਂਚਕ ਮੁਕਾਬਲੇ ਵਿਚ 3 ਗੇਂਦਾਂ ਬਾਕੀ ਰਹਿੰਦਿਆਂ 1 ਵਿਕਟ ਨਾਲ ਜਿੱਤ ਦਰਜ ਕਰ ਕੇ 5 ਮੈਚਾਂ ਦੀ ਸੀਰੀਜ਼ ਵਿਚ ਵਾਪਸੀ ਕੀਤੀ। ਪਹਿਲਾ ਮੁਕਾਬਲਾ ਭਾਰਤੀ ਟੀਮ ਨੇ ਜਿੱਤ ਕੇ 1-0 ਨਾਲ ਬੜ੍ਹਤ ਬਣਾਈ ਸੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਖਿਡਾਰੀਆਂ ਨੇ ਵਿਆਨ ਮਲਹੋਤਰਾ (49), ਰਾਹੁਲ ਕੁਮਾਰ (47), ਵੈਭਵ ਸੂਰਯਵੰਸ਼ੀ (45), ਕਨਿਸ਼ਕ ਚੌਹਾਨ (45) ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਸਾਰੀਆਂ ਵਿਕਟਾਂ ਗਵਾ ਕੇ 49 ਓਵਰਾਂ ਵਿਚ 290 ਦੌੜਾਂ ਬਣਾਈਆਂ ਸਨ। ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਪਰ ਥਾਮਸ ਰਿਊ (131) ਦੇ ਧਮਾਕੇਦਾਰ ਸੈਂਕੜੇ ਦੀ ਬਦੌਲਤ 49.3 ਓਵਰਾਂ ਵਿਚ 9 ਵਿਕਟਾਂ ਗਵਾ ਕੇ 291 ਦੌੜਾਂ ਬਣਾ ਕੇ ਮੈਚ ਜਿੱਤ ਲਿਆ।


author

Hardeep Kumar

Content Editor

Related News