ਹਰਿਆਣਾ: ਹੱਥਾਂ 'ਚ ਤਖਤੀਆਂ ਅਤੇ ਗਲ਼ਾਂ 'ਚ ਬੈਨਰ ਪਾ ਕਾਂਗਰਸੀ ਵਿਧਾਇਕਾਂ ਨੇ ਕੀਤਾ ਪ੍ਰਦਰਸ਼ਨ
Tuesday, Mar 03, 2020 - 02:06 PM (IST)
ਚੰਡੀਗੜ੍ਹ—ਹਰਿਆਣਾ ਦੀ ਭਾਜਪਾ ਸਰਕਾਰ 'ਚ ਸਾਹਮਣੇ ਆਏ ਘਪਲਿਆਂ ਨੂੰ ਲੈ ਕੇ ਕਾਂਗਰਸ ਵਿਧਾਇਕਾਂ ਨੇ ਸੜਕ ਤੋਂ ਲੈ ਕੇ ਸਦਨ ਤੱਕ ਹੰਗਾਮਾ ਕੀਤਾ। ਇਸ ਦੌਰਾਨ ਪ੍ਰਸ਼ਨਕਾਲ ਵੀ 19 ਮਿੰਟ ਬੰਦ ਰਿਹਾ। ਕਾਂਗਰਸ ਵਿਧਾਇਕ ਸਵੇਰਸਾਰ 10.15 ਵਜੇ ਹਾਈਕੋਰਟ ਚੌਕ ਤੋਂ ਪੈਦਲ ਮਾਰਚ ਕਰਦੇ ਹੋਏ ਵਿਧਾਨ ਸਭਾ ਦੇ ਬਾਹਰ ਪਹੁੰਚੇ। ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਪ੍ਰਦਰਸ਼ਨ ਦੀ ਅਗਵਾਈ ਕੀਤੀ। ਵਿਧਾਇਕਾਂ ਨੇ ਹੱਥਾਂ 'ਚ ਐੱਚ.ਐੱਸ.ਐੱਸ.ਸੀ ਭਰਤੀ, ਮਾਇਨਿੰਗ, ਕਿਲੋਮੀਟਰ ਸਕੀਮ, ਝੋਨੇ ਦੀ ਖਰੀਦ ਵਰਗੇ ਘਪਲਿਆਂ ਦੀਆਂ ਤਖਤੀਆਂ ਹੱਥਾਂ 'ਚ ਫੜ੍ਹੀਆਂ ਹੋਈਆਂ ਸੀ ਅਤੇ ਬੈਨਰ ਪਹਿਨੇ ਹੋਏ ਸੀ। ਪੁਲਸ ਨੇ ਉਨ੍ਹਾਂ ਨੂੰ ਵਿਧਾਨ ਸਭਾ ਦੇ ਪਾਰਕਿੰਗ ਗੇਟ 'ਤੇ ਰੋਕ ਦਿੱਤਾ।
ਵਿਧਾਇਕਾਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਅੰਦਰ ਜਾਣ ਦੀ ਮੰਗ ਕੀਤੀ। ਪੁਲਸ ਨੇ ਉਨ੍ਹਾਂ ਨੂੰ ਜਾਣ ਨਹੀਂ ਦਿੱਤਾ। ਵਿਧਾਇਕਾਂ ਨੇ ਜ਼ੋਰ ਅਜ਼ਮਾਇਸ਼ ਕਰ ਕੇ ਗੇਟ ਖੋਲਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋਏ। ਹੁੱਡਾ ਨੇ ਬੇਨਤੀ 'ਤੇ ਪੁਲਸ ਨੇ ਕਾਫੀ ਦੇਰ ਬਾਅਦ ਅੱਗੇ ਜਾਣ ਦਿੱਤਾ। ਇਸ ਤੋਂ ਬਾਅਦ ਕਾਂਗਰਸ ਵਿਧਾਇਕ ਨਾਅਰੇ ਲਗਾਉਂਦੇ ਹੋਏ ਵਿਧਾਨ ਸਭਾ 'ਚ ਪਹੁੰਚੇ। ਤਖਤੀਆਂ ਅਤੇ ਬੈਨਰ ਵਿਧਾਇਕਾਂ ਨੇ ਬਾਹਰ ਉਤਾਰ ਕੇ ਅਤੇ ਸਦਨ 'ਚ ਪਹੁੰਚ ਕੇ ਵਿਰੋਧੀ ਧਿਰ ਦੇ ਨੇਤਾਵਾਂ ਨੇ ਬਾਹਰ ਰੋਕਣ ਦਾ ਮੁੱਦਾ ਚੁੱਕਿਆ। ਸਦਨ 'ਚ ਵੀ ਨਾਅਰੇਬਾਜ਼ੀ ਕਰਦੇ ਹੋਏ ਇਸ ਨੂੰ ਤਾਨਾਸ਼ਾਹੀ ਦੱਸਿਆ। ਕਾਫੀ ਦੇਰ ਤੱਕ ਸਪੀਕਰ ਨਾਲ ਬਹਿਸ ਹੁੰਦੀ ਰਹੀ।
ਸਪੀਕਰ ਨੇ ਕਿਹਾ ਕਿ ਉਨ੍ਹਾਂ ਨੂੰ ਬੈਨਰ ਅਤੇ ਪੋਸਟਰ ਲੈ ਕੇ ਆਉਣ ਲਈ ਇਨਕਾਰ ਕੀਤਾ ਸੀ। ਹੁੱਡਾ ਨੇ ਕਿਹਾ ਕਿ ਇਹ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਹੈ। ਪਾਰਕਿੰਗ ਗੇਟ 'ਤੇ ਰੋਕਣ ਵਾਲਿਆਂ 'ਤੇ ਕਾਰਵਾਈ ਹੋਵੇ। ਸਰਕਾਰ ਵੱਲੋਂ ਅਨਿਲ ਵਿਜ ਨੇ ਸਦਨ 'ਚ 'ਜੈਸੀ ਕਰਨੀ, ਵੈਸੀ ਭਰਨੀ' ਦੇ ਨਾਅਰੇ ਲਾਏ। ਸਪੀਕਰ ਨੇ ਹੰਗਾਮਾ ਵੱਧਦਾ ਦੇਖ ਕੇ ਜਾਂਚ ਕਰਵਾਉਣ ਦਾ ਭਰੋਸਾ ਦਿਵਾਉਂਦੇ ਹੋਏ ਮਾਮਲਾ ਸ਼ਾਂਤ ਕਰਵਾਇਆ।