ਕਾਂਗਰਸ ਵਿਧਾਇਕ ਹੀਰਾਮਨ ਖੋਸਕਰ NCP ''ਚ ਹੋਏ ਸ਼ਾਮਲ

Tuesday, Oct 15, 2024 - 04:52 PM (IST)

ਕਾਂਗਰਸ ਵਿਧਾਇਕ ਹੀਰਾਮਨ ਖੋਸਕਰ NCP ''ਚ ਹੋਏ ਸ਼ਾਮਲ

ਮੁੰਬਈ (ਭਾਸ਼ਾ)- ਕਾਂਗਰਸ ਵਿਧਾਇਕ ਹੀਰਾਮਨ ਖੋਸਕਰ ਦੇ ਅਜੀਤ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) 'ਚ ਸ਼ਾਮਲ ਹੋ ਗਏ। ਜਿਸ ਤੋਂ ਬਾਅਦ ਕਾਂਗਰਸ ਨੇ ਉਨ੍ਹਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹੋਣ ਲਈ 6 ਸਾਲ ਲਈ ਪਾਰਟੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਮਹਾਰਾਸ਼ਟਰ ਵਿਧਾਨ ਸਭਾ 'ਚ ਨਾਸਿਕ ਜ਼ਿਲ੍ਹੇ ਦੇ ਇਗਤਪੁਰੀ ਖੇਤਰ ਦਾ ਪ੍ਰਤੀਨਿਧੀਤੱਵ ਕਰਨ ਵਾਲੇ ਖੋਸਕਰ ਸੋਮਵਾਰ ਨੂੰ ਰਾਕਾਂਪਾ 'ਚ ਸ਼ਾਮਲ ਹੋਏ। ਕਾਂਗਰਸ ਦੀ ਮਹਾਰਾਸ਼ਟਰ ਇਕਾਈ ਦੇ ਪ੍ਰਧਾਨ ਨਾਨਾ ਪਟੋਲੇ ਨੇ 14 ਅਕਤੂਬਰ ਨੂੰ ਲਿਖੀ ਚਿੱਠੀ 'ਚ ਕਿਹਾ ਕਿ ਖੋਸਕਰ ਲੋਕ ਸਭਾ ਚੋਣਾਂ ਦੌਰਾਨ ਅਤੇ ਉਸ ਤੋਂ ਬਾਅਦ ਦੀ ਮਿਆਦ 'ਚ ਵੀ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਸਨ।

ਉਨ੍ਹਾਂ ਦੱਸਿਆ ਕਿ ਕਾਂਗਰਸ ਦੇ ਮਹਾਰਾਸ਼ਟਰ ਮਾਮਲਿਆਂ ਦੇ ਇੰਚਾਰਜ ਰਮੇਸ਼ ਚੇਨਿਥਲਾ ਦੇ ਨਿਰਦੇਸ਼ 'ਤੇ ਖੋਸਕਰ ਨੂੰ 6 ਸਾਲ ਲਈ ਪਾਰਟੀ ਤੋਂ ਬਰਖ਼ਾਸਤ ਕੀਤਾ ਜਾ ਰਿਹਾ ਹੈ। ਮਹਾਰਾਸ਼ਟਰ 'ਚ ਕਾਂਗਰਸ ਵਿਰੋਧੀ ਗਠਜੋੜ ਮਹਾ ਵਿਕਾਸ ਆਘਾੜੀ (ਐੱਮ.ਵੀ.ਏ.) ਦਾ ਹਿੱਸਾ ਹੈ, ਜਿਸ 'ਚ ਸ਼ਿਵ ਸੈਨਾ (ਊਧਵ ਬਾਲਾ ਸਾਹਿਬ ਠਾਕਰੇ) ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦਚੰਦਰ ਪਵਾਰ) ਵੀ ਸ਼ਾਮਲ ਹਨ। ਉੱਥੇ ਹੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ, ਭਾਜਪਾ ਅਤੇ ਰਾਕਾਂਪਾ ਸੂਬੇ 'ਚ ਸੱਤਾਧਾਰੀ ਮਹਾਯੁਤੀ ਗਠਜੋੜ ਦੇ ਘਟਕ ਦਲ ਹਨ। ਮਹਾਰਾਸ਼ਟਰ ਦੀ 288 ਮੈਂਬਰੀ ਵਿਧਾਨ ਸਭਾ ਲਈ 20 ਨਵੰਬਰ ਨੂੰ ਵੋਟਿੰਗ ਹੋਵੇਗੀ ਅਤੇ 23 ਨਵੰਬਰ ਨੂੰ ਚੋਣਾਂ ਦੇ ਨਤੀਜੇ ਆਉਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News