ਕਾਂਗਰਸੀ ਵਿਧਾਇਕ ਨੇ ਸ਼ਰਾਬ ਪੀ ਭਗਵਾਨ ਸ਼ੰਕਰ ਲਈ ਵਰਤੀ ਮੰਦੀ ਸ਼ਬਦਾਵਲੀ, ਗੁੱਸੇ 'ਚ ਹਿੰਦੂ ਜਥੇਬੰਦੀਆਂ

Thursday, Oct 17, 2024 - 01:47 PM (IST)

ਕਾਂਗਰਸੀ ਵਿਧਾਇਕ ਨੇ ਸ਼ਰਾਬ ਪੀ ਭਗਵਾਨ ਸ਼ੰਕਰ ਲਈ ਵਰਤੀ ਮੰਦੀ ਸ਼ਬਦਾਵਲੀ, ਗੁੱਸੇ 'ਚ ਹਿੰਦੂ ਜਥੇਬੰਦੀਆਂ

ਭੋਪਾਲ : ਮੱਧ ਪ੍ਰਦੇਸ਼ ਕਾਂਗਰਸ ਦੇ ਵਿਧਾਇਕ ਬਾਬੂ ਜੰਡੇਲ ਦਾ ਭਗਵਾਨ ਸ਼ੰਕਰ ਨੂੰ ਗਾਲ੍ਹਾਂ ਕੱਢਣ ਦਾ ਵੀਡੀਓ ਸਾਹਮਣੇ ਆਇਆ ਹੈ। ਵਾਇਰਲ ਵੀਡੀਓ ਨੂੰ ਲੈ ਕੇ ਹੁਣ ਕਾਂਗਰਸੀ ਵਿਧਾਇਕ ਹਰ ਪਾਸਿਓਂ ਘਿਰਦੇ ਨਜ਼ਰ ਆ ਰਹੇ ਹਨ। ਜਿੱਥੇ ਇੱਕ ਪਾਸੇ ਭਾਜਪਾ ਨੇ ਸਿਆਸੀ ਹਮਲਾ ਕੀਤਾ ਹੈ, ਉੱਥੇ ਹੀ ਦੂਜੇ ਪਾਸੇ ਹਿੰਦੂ ਸੰਗਠਨਾਂ ਨੇ ਵੀ ਆਪਣਾ ਮੋਰਚਾ ਖੋਲ੍ਹ ਦਿੱਤਾ ਹੈ। ਇਸ ਦੇ ਨਾਲ ਹੀ ਕਾਂਗਰਸ ਪਾਰਟੀ ਵੱਲੋਂ ਬਾਬੂ ਜੰਡੇਲ ਨੂੰ ਪਾਰਟੀ ਵਿੱਚੋਂ ਕੱਢਣ ਦੀ ਮੰਗ ਵੀ ਉਠਾਈ ਗਈ ਹੈ।

ਇਹ ਵੀ ਪੜ੍ਹੋ - ਬੰਦ ਹੋ ਸਕਦੀਆਂ ਨੇ ਮੁਫ਼ਤ ਸਰਕਾਰੀ ਸਕੀਮਾਂ, ਪੜ੍ਹੋ ਕੀ ਹੈ ਪੂਰੀ ਖ਼ਬਰ

ਭਾਜਪਾ ਦੇ ਸੂਬਾ ਬੁਲਾਰੇ ਨਰਿੰਦਰ ਸਲੂਜਾ ਨੇ ਐਕਸ 'ਤੇ ਚੁਟਕੀ ਲੈਂਦਿਆਂ ਲਿਖਿਆ- ਵਿਰੋਧੀ ਧਿਰ ਦੇ ਨੇਤਾ ਉਮੰਗ ਸਿੰਘਰ ਜੀ, ਇਕ ਦਿਨ ਪਹਿਲਾਂ ਤੁਸੀਂ ਨਸ਼ਿਆਂ 'ਤੇ ਭਾਸ਼ਣ ਦੇ ਰਹੇ ਸੀ, ਹੁਣ ਦੇਖ ਲਓ ਆਪਣੀ ਹੀ ਪਾਰਟੀ ਦੇ ਨੇਤਾਵਾਂ ਦਾ ਦ੍ਰਿਸ਼। ਕਿਵੇਂ ਨਸ਼ੇ ਦੀ ਹਾਲਤ ਵਿਚ ਭਗਵਾਨ ਭੋਲੇਨਾਥ ਜੀ ਦਾ ਅਪਮਾਨ ਕਰ ਰਹੇ ਹਨ। ਉਨ੍ਹਾਂ ਨੇ ਚੋਣ ਨਤੀਜਿਆਂ ਤੋਂ ਬਾਅਦ ਆਪਣਾ ਮੂੰਹ ਕਾਲਾ ਕਰਨ ਦੀ ਗੱਲ ਕਹੀ ਸੀ ਪਰ ਇਸ ਵੀਡੀਓ ਤੋਂ ਬਾਅਦ ਜਨਤਾ ਚੋਣਾਂ ਤੋਂ ਪਹਿਲਾਂ ਹੀ ਉਹਨਾਂ ਦਾ ਮੂੰਹ ਕਾਲਾ ਕਰ ਦੇਵੇਗੀ। ਇਸ ਮਾਮਲੇ 'ਤੇ ਹੁਣ ਤੱਕ ਪਟਵਾਰੀ, ਦਿਗਵਿਜੇ, ਪ੍ਰਿਅੰਕਾ ਅਤੇ ਰਾਹੁਲ ਗਾਂਧੀ ਕਿਉਂ ਚੁੱਪ ਕਰਕੇ ਬੈਠੇ ਹੋਏ ਹਨ। ਵਿਧਾਇਕ ਖ਼ਿਲਾਫ਼ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਜਨਤਾ ਇਸ ਦਾ ਮੂੰਹ ਕਾਲਾ ਕਰ ਦੇਵੇਗੀ।

ਇਹ ਵੀ ਪੜ੍ਹੋ - ਕਣਕ ਦੀ MSP 'ਚ 150 ਰੁਪਏ ਦਾ ਵਾਧਾ, ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ

ਦੱਸ ਦੇਈਏ ਕਿ ਹਿੰਦੂ ਸੰਗਠਨ ਕਾਂਗਰਸ ਵਿਧਾਇਕ ਬਾਬੂ ਜੰਡੇਲ ਦੇ ਵਿਰੋਧ 'ਚ ਉਤਰ ਆਏ ਹਨ। ਅੱਜ ਦੁਪਹਿਰ 1 ਵਜੇ ਅਗਰਸੇਨ ਪਾਰਕ ਨੇੜੇ ਹਿੰਦੂ ਮਹਾਸਭਾ ਸਮੇਤ ਹਿੰਦੂ ਸੰਗਠਨ ਬਾਬੂ ਜੰਡੇਲ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕਰਨਗੇ। ਹਿੰਦੂ ਮਹਾਸਭਾ ਨੇ ਵਿਧਾਇਕ ਬਾਬੂ ਜੰਡੇਲ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ ਹੈ। 

ਇਹ ਵੀ ਪੜ੍ਹੋ - 'ਆਪ' ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਬਿਜਲੀ ਕੁਨੈਕਸ਼ਨ ਲਈ ਨਹੀਂ ਲੈਣੀ ਪਵੇਗੀ NOC

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

rajwinder kaur

Content Editor

Related News