ਰਾਹੁਲ ਗਾਂਧੀ ਲਈ ਵਿਕਲਪ ਤਲਾਸ਼ ਰਹੀ ਕਾਂਗਰਸ, ਮਨਮੋਹਨ ਸਿੰਘ ਬਣ ਸਕਦੇ ਹਨ ਅੰਤਰਿਮ ਪ੍ਰਧਾਨ
Monday, Aug 24, 2020 - 02:07 AM (IST)

ਨਵੀਂ ਦਿੱਲੀ - ਰਾਹੁਲ ਗਾਂਧੀ ਨੇ 2019 ਲੋਕ ਸਭਾ ਚੋਣ 'ਚ ਪਾਰਟੀ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਨੈਤਿਕ ਜ਼ਿੰਮੇਦਾਰੀ ਲੈਂਦੇ ਹੋਏ ਕਾਂਗਰਸ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਨਾਲ ਹੀ ਉਨ੍ਹਾਂ ਨੇ ਕਿਸੇ ਗੈਰ ਗਾਂਧੀ ਪਰਿਵਾਰ ਦੇ ਮੈਂਬਰ ਨੂੰ ਕਾਂਗਰਸ ਦਾ ਪ੍ਰਧਾਨ ਬਣਾਉਣ ਦੀ ਗੱਲ ਕਹੀ ਸੀ ਪਰ ਕਾਂਗਰਸ ਦੇ ਹੋਰ ਨੇਤਾਵਾਂ ਨੇ ਸੋਨੀਆ ਗਾਂਧੀ ਨੂੰ ਅੰਤਰਿਮ ਪ੍ਰਧਾਨ ਬਣਨ ਲਈ ਮਜਬੂਰ ਕੀਤਾ। ਹੁਣ ਜਦੋਂ ਸੋਨੀਆ ਗਾਂਧੀ ਅਹੁਦਾ ਛੱਡ ਰਹੀ ਹਨ ਤਾਂ ਰਾਹੁਲ ਲਈ ਰਸਤਾ ਬਣਾਉਣ ਲਈ ਪਾਰਟੀ ਇੱਕ ਨਵੇਂ ਵਿਕਲਪ 'ਤੇ ਕੰਮ ਕਰ ਰਹੀ ਹੈ।
ਇੱਕ ਸਾਲ ਬਾਅਦ ਹੁਣ ਜਦੋਂ ਇੱਕ ਵਾਰ ਫਿਰ ਰਾਹੁਲ ਗਾਂਧੀ ਨੂੰ ਕਾਂਗਰਸ ਪ੍ਰਧਾਨ ਬਣਾਏ ਜਾਣ ਦੀ ਮੰਗ ਤੇਜ਼ ਹੋ ਰਹੀ ਹੈ ਅਤੇ ਸੋਨੀਆ ਗਾਂਧੀ ਉਨ੍ਹਾਂ ਲਈ ਆਪਣਾ ਰਸਤਾ ਛੱਡ ਰਹੀ ਹਨ ਤਾਂ ਇਹ ਖੁਦ ਰਾਹੁਲ ਗਾਂਧੀ ਲਈ ਸਭ ਤੋਂ ਵੱਡਾ ਅੜਿੱਕਾ ਹੋਵੇਗਾ।
ਰਾਹੁਲ ਗਾਂਧੀ ਨੇ ਆਪਣੇ ਸਮਰਥਕਾਂ ਨੂੰ ਕਿਹਾ ਸੀ ਕਿ ਉਨ੍ਹਾਂ ਦੇ ਮੁੜ ਅਹੁਦਾ ਸੰਭਾਲਣ ਤੋਂ ਪਹਿਲਾਂ ਇੱਕ ਗੈਰ ਗਾਂਧੀ ਪਰਿਵਾਰ ਦੇ ਨੇਤਾ ਨੂੰ ਪ੍ਰਧਾਨ ਹੋਣਾ ਚਾਹੀਦਾ ਹੈ ਅਤੇ ਇਸ ਸੰਬੰਧ 'ਚ ਗੱਲਬਾਤ ਵੀ ਚੱਲ ਰਹੀ ਹੈ।
ਰਾਹੁਲ ਗਾਂਧੀ ਨੂੰ ਫਿਰ ਕਾਂਗਰਸ ਪ੍ਰਧਾਨ ਬਣਾਏ ਜਾਣ ਤੋਂ ਪਹਿਲਾਂ ਡਾਕਟਰ ਮਨਮੋਹਨ ਸਿੰਘ ਜਾਂ ਏ.ਕੇ. ਐਂਟਨੀ ਨੂੰ ਪਾਰਟੀ ਦਾ ਅੰਤਰਿਮ ਪ੍ਰਧਾਨ ਬਣਾਇਆ ਜਾ ਸਕਦਾ ਹੈ। ਕੋਰੋਨਾ ਮਹਾਮਾਰੀ ਤੋਂ ਬਾਅਦ ਇੱਕ ਵਾਰ ਫਿਰ ਕਾਂਗਰਸ ਪਾਰਟੀ ਦਾ ਸੈਸ਼ਨ ਬੁਲਾਇਆ ਜਾਵੇ ਅਤੇ ਰਾਹੁਲ ਗਾਂਧੀ ਨੂੰ ਮੁੜ ਪ੍ਰਧਾਨ ਬਣਾਏ ਜਾਣ ਦਾ ਐਲਾਨ ਕਰ ਦਿੱਤਾ ਜਾਵੇ।