ਰਾਜਸਥਾਨ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ, ਭਾਜਪਾ ''ਚ ਸ਼ਾਮਲ ਹੋਏ ਇਹ ਦੋ ਨੇਤਾ

Monday, Sep 11, 2023 - 03:16 PM (IST)

ਨਵੀਂ ਦਿੱਲੀ- ਰਾਜਸਥਾਨ ਦੀ ਸਿਆਸਤ ਨਾਲ ਜੁੜੀ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਸਾਲ ਦੇ ਅਖ਼ੀਰ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਸਾਬਕਾ ਕਾਂਗਰਸ ਨੇਤਾ ਜੋਤੀ ਮਿਰਧਾ ਅਤੇ ਸਵਾਈ ਸਿੰਘ ਚੌਧਰੀ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ। ਦਿੱਲੀ ਭਾਜਪਾ ਹੈੱਡਕੁਆਰਟਰ 'ਤੇ ਰਾਜਸਥਾਨ ਭਾਜਪਾ ਪ੍ਰਦੇਸ਼ ਪ੍ਰਧਾਨ ਸੀ. ਪੀ. ਜੋਸ਼ੀ ਦੀ ਮੌਜੂਦਗੀ ਵਿਚ ਦੋਵੇਂ ਨੇਤਾ ਪਾਰਟੀ ਵਿਚ ਸ਼ਾਮਲ ਹੋ ਗਏ। ਭਾਜਪਾ ਜਨਰਲ ਸਕੱਤਰ ਅਤੇ ਰਾਜਸਥਾਨ ਮੁਖੀ ਅਰੁਣ ਸਿੰਘ ਨੇ ਦੋਹਾਂ ਨੇਤਾਵਾਂ ਦਾ ਪਾਰਟੀ ਵਿਚ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਜੋਤੀ ਅਤੇ ਸਵਾਈ ਸਿੰਘ ਚੌਧਰੀ ਦੇ ਸ਼ਾਮਲ ਹੋਣ ਨਾਲ ਭਾਜਪਾ ਪਰਿਵਾਰ ਨੂੰ ਮਜ਼ਬੂਤੀ ਮਿਲੀ ਹੈ। 

ਇਹ ਵੀ ਪੜ੍ਹੋ-  ਸਾਊਦੀ ਅਰਬ ਦੇ ਪ੍ਰਿੰਸ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਕਿਹਾ- ਭਾਰਤ ਆ ਕੇ ਬਹੁਤ ਖੁਸ਼ ਹਾਂ

 

ਦੱਸ ਦੇਈਏ ਕਿ ਰਾਜਸਥਾਨ ਵਿਧਾਨ ਸਭਾ ਚੋਣਾਂ ਅਤੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੱਡਾ ਸਿਆਸੀ ਘਟਨਾਕ੍ਰਮ ਹੈ। ਜੋਤੀ ਨੂੰ ਰਾਜਸਥਾਨ ਦੇ ਇਕ ਵੱਡੇ ਜਾਟ ਚਿਹਰੇ ਦੇ ਰੂਪ ਵਿਚ ਵੇਖਿਆ ਜਾਂਦਾ ਹੈ। ਜੋਤੀ ਮਿਰਧਾ ਨਾਗੌਰ ਤੋਂ ਕਾਂਗਰਸ ਦੀ ਟਿਕਟ 'ਤੇ ਲੋਕ ਸਭਾ ਚੋਣਾਂ ਲੜ ਚੁੱਕੀ ਹੈ। ਸਾਲ 2009 'ਚ ਮਿਰਧਾ ਲਈ ਸੋਨੀਆ ਗਾਂਧੀ ਪ੍ਰਚਾਰ ਕਰ ਚੁੱਕੀ ਹੈ। ਉੱਥੇ ਹੀ ਸਵਾਈ ਸਿੰਘ ਖੀਂਵਸਰ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜ ਚੁੱਕੇ ਹਨ। ਉਹ ਸੇਵਾ ਮੁਕਤ ਆਈ. ਪੀ. ਐੱਸ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News