ਕਾਂਗਰਸ ਆਗੂ ਦਾ ਚਾਕੂ ਮਾਰ ਕੇ ਕ.ਤਲ

Tuesday, Oct 22, 2024 - 12:05 PM (IST)

ਕਾਂਗਰਸ ਆਗੂ ਦਾ ਚਾਕੂ ਮਾਰ ਕੇ ਕ.ਤਲ

ਕਰੀਮਨਗਰ (ਭਾਸ਼ਾ)- ਮੰਗਲਵਾਰ ਸਵੇਰੇ ਇਕ ਅਣਪਛਾਤੇ ਵਿਅਕਤੀ ਨੇ ਸੱਤਾਧਾਰੀ ਕਾਂਗਰਸ ਦੇ ਇਕ ਆਗੂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਪੁਲਸ ਅਨੁਸਾਰ ਬਾਈਕ 'ਤੇ ਸਵਾਰ ਮਾਰੂ ਗੰਗਾਰੈੱਡੀ (56) ਨੂੰ ਇਕ ਕਾਰ ਨੇ ਟੱਕਰ ਮਾਰ ਦਿੱਤੀ। ਪੁਲਸ ਨੇ ਦੱਸਿਆ,''ਜਦੋਂ ਗੰਗਾਰੈੱਡੀ ਬਾਈਕ ਤੋਂ ਡਿੱਗੇ ਤਾਂ ਕਾਰ 'ਚੋਂ ਇਕ ਵਿਅਕਤੀ ਉਤਰਿਆ ਅਤੇ ਉਸ ਨੇ ਉਨ੍ਹਾਂ ਨੂੰ ਚਾਕੂ ਮਾਰ ਦਿੱਤਾ। ਜਿਸ ਨਾਲ ਗੰਗਾਰੈੱਡੀ ਦੀ ਮੌਤ ਹੋ ਗਈ।''

ਇਹ ਪੂਰਾ ਮਾਮਲਾ ਤੇਲੰਗਾਨਾ ਦੇ ਜਗਤਿਅਲ ਜ਼ਿਲ੍ਹੇ 'ਚ ਵਾਪਰਿਆ। ਗੰਗਾਰੈੱਡੀ ਦੀ ਲਾਸ਼ ਨੂੰ ਜਗਤਿਅਲ 'ਚ ਸਰਕਾਰੀ ਹੈੱਡ ਕੁਆਰਟਰ ਹਸਪਤਾਲ ਲਿਜਾਇਆ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਨੂੰ ਵਿਧਾਨ ਪ੍ਰੀਸ਼ਦ ਮੈਂਬਰ ਜੀਵਨ ਰੈੱਡੀ ਦਾ ਕਰੀਬੀ ਸਮਝਿਆ ਜਾਂਦਾ ਸੀ। ਪੁਲਸ ਨੇ ਦੱਸਿਆ ਕਿ ਇਹ ਕਤਲ ਦੋਸ਼ੀ ਅਤੇ ਮ੍ਰਿਤਕ ਵਿਚਾਲੇ ਦੁਸ਼ਮਣੀ ਦਾ ਨਤੀਜਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਫਰਾਰ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News