ਰੇਣੂਕਾ ਚੌਧਰੀ ਦੇ ਹਾਸੇ ਨੂੰ ਪੀ. ਐੱਮ. ਨੇ ਦੱਸਿਆ ''ਰਾਕਸ਼ਸੀ ਹਾਸਾ''

02/08/2018 10:50:05 AM

ਨਵੀਂ ਦਿੱਲੀ— ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਪ੍ਰਸਤਾਵ 'ਤੇ ਹੋਈ ਬਹਿਸ ਦਾ ਜਵਾਬ ਦਿੰਦੇ ਹੋਏ ਬੁੱਧਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ 'ਤੇ ਜੰਮ ਕੇ ਵਾਰ ਕੀਤੇ। ਰਾਜ ਸਭਾ ਵਿਚ ਆਪਣੀ ਖਾਸ ਸ਼ੈਲੀ ਵਿਚ ਉਨ੍ਹਾਂ ਨੇ ਕਾਂਗਰਸੀ ਨੇਤਾਵਾਂ ਨੂੰ ਨਿਸ਼ਾਨਾ ਬਣਾਇਆ। ਇਕ ਮੌਕਾ ਅਜਿਹਾ ਵੀ ਆਇਆ ਜਦੋਂ ਉਨ੍ਹਾਂ ਦੇ ਬਿਆਨ 'ਤੇ ਪ੍ਰਤੀਕਿਰਿਆ ਵਿਚ ਜਦੋਂ ਕਾਂਗਰਸ ਲੀਡਰ ਰੇਣੂਕਾ ਚੌਧਰੀ ਬਹੁਤ ਜ਼ੋਰ ਨਾਲ ਹੱਸਣ ਲੱਗੀ ਤਾਂ ਸਭਾਪਤੀ ਵੈਂਕਈਆ ਨਾਇਡੂ ਨੇ ਇਸ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਪਰ ਮੋਦੀ ਨੇ ਨਾਇਡੂ ਨੂੰ ਰੋਕਦੇ ਹੋਏ ਕਿਹਾ-ਸਭਾਪਤੀ ਜੀ, ਤੁਸੀਂ ਰੇਣੂਕਾ ਜੀ ਨੂੰ ਕੁਝ ਨਾ ਕਹੋ, ਰਾਮਾਇਣ ਸੀਰੀਅਲ ਤੋਂ ਬਾਅਦ ਅਜਿਹਾ ਹਾਸਾ ਹੁਣ ਸੁਣਾਈ ਦਿੱਤਾ ਹੈ। ਸਾਫ ਹੈ ਕਿ ਪੀ. ਐੱਮ. ਮੋਦੀ ਨੇ ਇਸ਼ਾਰਿਆਂ ਹੀ ਇਸ਼ਾਰਿਆਂ ਵਿਚ ਰੇਣੂਕਾ ਦੇ ਹਾਸੇ ਨੂੰ ਰਾਕਸ਼ਸੀ ਹਾਸਾ ਕਰਾਰ ਦਿੱਤਾ। ਮੋਦੀ ਦੇ ਇੰਨਾ ਕਹਿੰਦੇ ਸਾਰ ਹੀ ਸਦਨ ਵਿਚ ਠਹਾਕੇ ਲੱਗਣ ਲੱਗੇ ਅਤੇ ਰੇਣੂਕਾ ਦਾ ਇਤਰਾਜ਼ ਇਨ੍ਹਾਂ ਠਹਾਕਿਆਂ ਵਿਚ ਦੱਬ ਗਿਆ।


Related News