ਬੈਂਗਲੁਰੂ ਹਿੰਸਾ: ਕਾਂਗਰਸ ਨੇਤਾ ਸੰਪਤ ਰਾਜ ਖ਼ਿਲਾਫ਼ ਲੁਕਆਉਟ ਨੋਟਿਸ ਜਾਰੀ
Thursday, Nov 12, 2020 - 11:26 PM (IST)
ਬੈਂਗਲੁਰੂ - ਬੈਂਗਲੁਰੂ ਹਿੰਸਾ ਮਾਮਲੇ 'ਚ ਦੋਸ਼ੀ ਕਾਂਗਰਸ ਨੇਤਾ ਅਤੇ ਸਾਬਕਾ ਮੇਅਰ ਸੰਪਤ ਰਾਜ ਖ਼ਿਲਾਫ਼ ਵੀਰਵਾਰ ਨੂੰ ਲੁਕਆਉਟ ਨੋਟਿਸ ਜਾਰੀ ਕੀਤਾ ਗਿਆ। ਨੋਟਿਸ ਜਾਰੀ ਹੋਣ ਅਤੇ ਉਸ ਦੀ ਕਾਪੀ ਉਨ੍ਹਾਂ ਦੇ ਘਰ ਦੇ ਬਾਹਰ ਲਗਾਉਣ ਦੇ ਬਾਵਜੂਦ ਵੀ ਸੰਪਤ ਦਾ ਕੋਈ ਪਤਾ ਨਹੀਂ ਹੈ। ਕਰਨਾਟਕ ਦੇ ਗ੍ਰਹਿ ਮੰਤਰੀ ਬਸਾਵਰਾਜ ਬੋਮਈ ਨੇ ਉਨ੍ਹਾਂ ਨੂੰ ਛੇਤੀ ਫੜ੍ਹ ਲੈਣ ਦਾ ਦਾਅਵਾ ਕੀਤਾ ਹੈ। ਹਾਲਾਂਕਿ, ਕਾਂਗਰਸ ਨੇਤਾ ਨੇ ਅਗਾਉਂ ਜ਼ਮਾਨਤ ਲਈ ਬੈਂਗਲੁਰੂ ਸੈਸ਼ਨ ਕੋਰਟ 'ਚ ਪਟੀਸ਼ਨ ਦਾਖਲ ਕਰ ਦਿੱਤੀ ਹੈ।
ਸੈਂਟਰਲ ਕ੍ਰਾਈਮ ਬ੍ਰਾਂਚ ਨੇ ਅਗਸਤ 2020 'ਚ ਬੈਂਗਲੁਰੂ ਦੇ ਡੀਜੇ ਹੱਲੀ ਅਤੇ ਕੇਜੀ ਹੱਲੀ ਇਲਾਕਿਆਂ 'ਚ ਵੱਡੀ ਤਾਦਾਦ 'ਚ ਭੜਕੀ ਹਿੰਸਾ ਨੂੰ ਲੈ ਕੇ ਚਾਰਜਸ਼ੀਟ ਦਰਜ ਕੀਤੀ ਸੀ। 850-ਪੇਜ ਦੀ ਚਾਰਜਸ਼ੀਟ 'ਚ 52 ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਸੀ ਅਤੇ ਕਰੀਬ 30 ਤੋਂ ਜ਼ਿਆਦਾ ਗਵਾਹਾਂ ਨੂੰ ਸ਼ਾਮਲ ਕੀਤਾ ਗਿਆ ਸੀ। ਕਾਂਗਰਸ ਨੇਤਾ ਸੰਪਤ ਰਾਜ ਅਤੇ ਜ਼ਾਕੀਰ ਹੁਸੈਨ ਨੂੰ ਇਸ 'ਚ ਦੋਸ਼ੀ ਨੰਬਰ 51 ਅਤੇ 52 ਬਣਾਇਆ ਗਿਆ ਸੀ।