ਕੋਰੋਨਾ ਦੀ ਚਪੇਟ ''ਚ ਆਏ ਕਾਂਗਰਸ ਬੁਲਾਰਾ ਅਭਿਸ਼ੇਕ ਮਨੂੰ ਸਿੰਘਵੀ, ਪਾਜ਼ੇਟਿਵ ਨਿਕਲੇ

Friday, Jun 26, 2020 - 10:41 PM (IST)

ਕੋਰੋਨਾ ਦੀ ਚਪੇਟ ''ਚ ਆਏ ਕਾਂਗਰਸ ਬੁਲਾਰਾ ਅਭਿਸ਼ੇਕ ਮਨੂੰ ਸਿੰਘਵੀ, ਪਾਜ਼ੇਟਿਵ ਨਿਕਲੇ

ਨਵੀਂ ਦਿੱਲੀ - ਦੇਸ਼ ਦੀ ਰਾਜਧਾਨੀ ਦਿੱਲੀ 'ਚ ਕੋਰੋਨਾ ਵਾਇਰਸ ਰੁੱਕਣ ਦਾ ਨਾਮ ਨਹੀਂ ਲੈ ਰਿਹਾ ਹੈ। ਹਰ ਦਿਨ ਨਵੇਂ ਕੇਸਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਕੋਰੋਨਾ ਵਾਇਰਸ ਦੀ ਰਫਤਾਰ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ ਵੀ ਮੋਰਚਾ ਸੰਭਾਲ ਲਿਆ ਹੈ ਪਰ ਉਸਦਾ ਵੀ ਵਿਆਪਕ ਅਸਰ ਫਿਲਹਾਲ ਨਜ਼ਰ ਨਹੀਂ ਆ ਰਿਹਾ ਹੈ। ਇਸ 'ਚ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਕਿ ਕਾਂਗਰਸ ਦੇ ਰਾਸ਼ਟਰੀ ਬੁਲਾਰਾ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਅਭਿਸ਼ੇਕ ਮਨੂੰ ਸਿੰਘਵੀ ਵੀ ਕੋਰੋਨਾ ਪੀੜਤ ਨਿਕਲੇ ਹਨ। ਉਨ੍ਹਾਂ ਦੀ ਕੋਰੋਨਾ ਟੈਸਟ ਰਿਪੋਰਟ ਪਾਜਿਟਿਵ ਆਈ ਹੈ . 

ਹਾਲਾਂਕਿ ਇਸ ਮਾਮਲੇ 'ਚ ਚੰਗੀ ਗੱਲ ਇਹ ਹੈ ਕਿ ਉਨ੍ਹਾਂ ਦੇ ਅੰਦਰ ਕੋਰੋਨਾ ਵਾਇਰਸ ਦਾ ਪੱਧਰ ਅਜੇ ਫੈਲਿਆ ਨਹੀਂ ਹੈ, ਸਗੋਂ ਹੇਠਲੇ ਪੱਧਰ ਦਾ ਹੈ। ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਉਨ੍ਹਾਂ ਦੇ  ਦਫਤਰ ਦੇ ਬਾਕੀ ਸਟਾਫ ਦੀ ਕੋਰੋਨਾ ਟੈਸਟ ਰਿਪੋਰਟ ਨੈਗੇਟਿਵ ਆਈ ਹੈ।

ਸਿੰਘਵੀ ਨੂੰ ਲੈ ਕੇ ਉੜੀ ਸੀ ਇਹ ਅਫਵਾਹ
ਤੁਹਾਨੂੰ ਦੱਸ ਦਈਏ ਕਿ ਅਜੇ ਪਿਛਲੇ ਮਹੀਨੇ ਇੱਕ ਅਫਵਾਹ ਉੱਡੀ ਕਿ ਛੇਤੀ ਹੀ ਕਾਂਗਰਸ ਦਾ ਇੱਕ ਰਾਸ਼ਟਰੀ ਬੁਲਾਰਾ ਬੀਜੇਪੀ ਦਾ ਪੱਲਾ ਫੜ੍ਹਣ ਵਾਲਾ ਹੈ, ਜਿਸ ਤੋਂ ਥੋੜ੍ਹੀ ਦੇਰ ਬਾਅਦ ਕਿਆਸ ਲਗਾਏ ਜਾਣ ਲੱਗੇ ਕਿ ਇਹ ਗੱਲ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੁਪਰੀਮ ਕੋਰਟ ਦੇ ਮਸ਼ਹੂਰ ਵਕੀਲ ਅਭਿਸ਼ੇਕ ਮਨੂੰ ਸਿੰਘਵੀ ਨੂੰ ਲੈ ਕੇ ਹੋ ਰਹੀ ਸੀ।
 


author

Inder Prajapati

Content Editor

Related News