ਚੰਦਾ ਇਕੱਠਾ ਕਰਨ ਲਈ ਚੋਣ ਲੜ ਰਹੀ ਕਾਂਗਰਸ : ਮੋਦੀ

Monday, Nov 06, 2023 - 04:39 PM (IST)

ਚੰਦਾ ਇਕੱਠਾ ਕਰਨ ਲਈ ਚੋਣ ਲੜ ਰਹੀ ਕਾਂਗਰਸ : ਮੋਦੀ

ਸਿਵਨੀ (ਯੂ.ਐੱਨ.ਆਈ.) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ’ਤੇ ਜ਼ਬਰਦਸਤ ਹਮਲਾ ਬੋਲਦੇ ਹੋਏ ਕਿਹਾ ਕਿ ਮੱਧ ਪ੍ਰਦੇਸ਼ ’ਚ ਕਾਂਗਰਸ ਨੂੰ ਆਪਣੀ ਹਾਰ ਬਾਰੇ ਪਤਾ ਹੈ, ਇਸ ਲਈ ਉਹ ਚੋਣ ਲੜਨ ਦਾ ਸਿਰਫ ਦਿਖਾਵਾ ਕਰ ਰਹੀ ਹੈ ਤਾਂ ਕਿ ਚੰਦਾ ਇਕੱਠਾ ਕਰਨ ਦਾ ਮੌਕਾ ਮਿਲ ਸਕੇ। ਮੋਦੀ ਸੂਬੇ ਦੇ ਸਿਵਨੀ ’ਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸੂਬੇ ’ਚ ਕਾਂਗਰਸ ਚੋਣਾਂ ਨਹੀਂ ਲੜ ਰਹੀ, ਉਸ ਨੂੰ ਪਤਾ ਹੈ ਕਿ ਉਸ ਨੇ ਜਿੱਤਣਾ ਨਹੀਂ ਹੈ। ਪਾਰਟੀ ਸਿਰਫ਼ ਚੋਣ ਲੜਨ ਦਾ ਦਿਖਾਵਾ ਕਰ ਰਹੀ ਹੈ ਤਾਂ ਕਿ ਚੰਦਾ ਇਕੱਠਾ ਕਰਨ ਦਾ ਮੌਕਾ ਮਿਲ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਨੇਤਾਵਾਂ ਵਿਚਾਲੇ ਮੁੱਖ ਮੰਤਰੀ ਅਹੁਦੇ ਦੀ ਲੜਾਈ ਨਹੀਂ ਹੈ। ਅਸਲ ਲੜਾਈ ਇਸ ਗੱਲ ਦੀ ਚੱਲ ਰਹੀ ਹੈ ਕਿ ਕਿਸਦਾ ਬੇਟਾ ਇੱਥੇ ਕਾਂਗਰਸ ਦਾ ਮੁਖੀ ਬਣੇਗਾ। ਸਾਰੇ ਇਕ-ਦੂਜੇ ਦੇ ਕੱਪੜੇ ਪਾੜਨ ’ਚ ਲੱਗੇ ਹੋਏ ਹਨ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੇ ਦਿੱਤਾ ਰਾਜਪਾਲ ਨੂੰ ਆਦੇਸ਼, ਕਿਹਾ- 'ਅਜਿਹੇ ਮਾਮਲੇ ਸੁਪਰੀਮ ਕੋਰਟ ਆਉਣ ਤੋਂ ਪਹਿਲਾਂ ਹੀ ਸੁਲਝਾਓ'

ਇੱਥੋਂ ਦੇ ਦੋ ਵੱਡੇ ਨੇਤਾ ਆਪਣੇ-ਆਪਣੇ ਬੇਟਿਆਂ ਨੂੰ ਆਉਣ ਵਾਲੇ ਦਿਨਾਂ ’ਚ ਸੈੱਟ ਕਰਨ ਲਈ ਮੱਧ ਪ੍ਰਦੇਸ਼ ਨੂੰ ਅਪਸੈੱਟ ਕਰਨ ’ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਆਪਣੇ ਧੀਆਂ-ਪੁੱਤਾਂ ਦੀ ਚਿੰਤਾ ਹੈ, ਉਹ ਕਦੇ ਵੀ ਜਨਤਾ ਬਾਰੇ ਨਹੀਂ ਸੋਚਣਗੇ? ਉਨ੍ਹਾਂ ਕਿਹਾ ਕਿ ਕਾਂਗਰਸ ਦੇ ਲੋਕ ਬੋਲਦੇ ਹਨ, ਸਾਡੇ ‘ਦਾਦਾ-ਦਾਦੀ’ ਨਾਨਾ-ਨਾਨੀ’ ਨੇ ਇਹ ਕੀਤਾ ਅਤੇ ਉਨ੍ਹਾਂ ਨੂੰ ਇਸ ਲਈ ਵੋਟ ਪਾਈ ਜਾਵੇ ਕਿਉਂਕਿ ਉਹ ਉਨ੍ਹਾਂ ਦੇ ਦਾਦਾ-ਦਾਦੀ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਲੋਕਾਂ ਦੇ ਭਵਿੱਖ ਲਈ ਕੰਮ ਕਰ ਰਹੀ ਹੈ। ਗਰੀਬ ਦਾ ਜੀਵਨ ਆਸਾਨ ਬਣਾਉਣਾ ਭਾਜਪਾ ਦਾ ਟੀਚਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ’ਤੇ ਕਦੇ ਵੀ ਭਰੋਸਾ ਨਹੀਂ ਕਰ ਸਕਦੇ। ਉਸਦਾ ਨਾਅਰਾ ਹੈ, ਗਰੀਬ ਦੀ ਜੇਬ ਸਾਫ਼, ਕੰਮ ਹਾਫ ਅਤੇ ਕਰਨਾ ਉਸ ਤੋਂ ਵੀ ਹਾਫ। ਕਾਂਗਰਸ ਨੇ ਸਭ ਤੋਂ ਵੱਧ ਛੋਟੇ ਕਿਸਾਨਾਂ ਨੂੰ ਧੋਖਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਜਿਨ੍ਹਾਂ ਆਦਿਵਾਸੀਆਂ ਨੇ ਰਾਜਕੁਮਾਰ ਰਾਮ ਨੂੰ ਪ੍ਰਮਾਤਮਾ ਰਾਮ ਬਣਾ ਦਿੱਤਾ, ਅਸੀਂ ਉਨ੍ਹਾਂ ਆਦਿਵਾਸੀਆਂ ਦੇ ਭਗਤ ਅਤੇ ਪੁਜਾਰੀ ਹਾਂ। ਮੋਦੀ ਮੱਧ ਪ੍ਰਦੇਸ਼ ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਚੋਣ ਮੁਹਿੰਮ ਦੇ ਸਬੰਧ ’ਚ ਸੂਬੇ ਦੇ ਆਦਿਵਾਸੀ ਬਹੁਤਾਤ ਵਾਲੇ ਸਿਵਨੀ ਜ਼ਿਲੇ ’ਚ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ।

ਇਹ ਵੀ ਪੜ੍ਹੋ : ਟਰੈਕਟਰ-ਟਰਾਲੀ ਨਾਲ ਮੋਟਰਸਾਈਕਲ ਦੀ ਟੱਕਰ 'ਚ ਨੌਜਵਾਨ ਦੀ ਮੌਤ, ਪੁਲਸ ਤੇ ਲੋਕਾਂ ਵਿਚਾਲੇ ਹੋਈ ਤਿੱਖੀ ਬਹਿਸ

ਇਸ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ 30 ਸਾਲ ਬਾਅਦ ਕੋਈ ਪ੍ਰਧਾਨ ਮੰਤਰੀ ਇੱਥੇ ਆਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਕੋਰੋਨਾ ਤੋਂ ਬਾਅਦ ਹੁਣ ਤੱਕ 80 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਮਿਲਿਆ ਹੈ। ਮੱਧ ਪ੍ਰਦੇਸ਼ ’ਚ ਪੰਜ ਕਰੋੜ ਪਰਿਵਾਰਾਂ ਨੂੰ ਘਰ ’ਚ ਮੁਫਤ ਰਾਸ਼ਨ ਪਹੁੰਚਿਆ ਹੈ। ਇਹ ਯੋਜਨਾ ਦਸੰਬਰ ’ਚ ਪੂਰੀ ਹੋ ਰਹੀ ਸੀ ਪਰ ਮੈਨੂੰ ਗਰੀਬੀ ਕਿਤਾਬਾਂ ’ਚ ਨਾ ਪੜ੍ਹਨੀ ਪੈਂਦੀ, ਇਸ ਲਈ ਉਨ੍ਹਾਂ ਫੈਸਲਾ ਕੀਤਾ ਕਿ ਆਉਣ ਵਾਲੇ ਪੰਜ ਸਾਲਾਂ ਲਈ ਮੁੜ ਮੁਫ਼ਤ ਰਾਸ਼ਨ ਦੀ ਗਾਰੰਟੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਸਰਕਾਰੀ ਅਫਸਰ ਤੋਂ ਪਰਾਲੀ ਨੂੰ ਜ਼ਬਰਨ ਅੱਗ ਲਗਾਉਣ ਦੇ ਮਾਮਲੇ ’ਚ ਮੁੱਖ ਮੰਤਰੀ ਵਲੋਂ ਵੱਡੀ ਕਾਰਵਾਈ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News