ਦੇਸ਼ ਆਰਥਿਕ ਬਰਬਾਦੀ ਦੀ ਕਗਾਰ ''ਤੇ, ਹੁਣ ਤਾਂ ਜਾਗ ਜਾਣ PM : ਰਣਦੀਪ ਸੂਰਜੇਵਾਲਾ

Thursday, Jan 30, 2020 - 11:56 AM (IST)

ਦੇਸ਼ ਆਰਥਿਕ ਬਰਬਾਦੀ ਦੀ ਕਗਾਰ ''ਤੇ, ਹੁਣ ਤਾਂ ਜਾਗ ਜਾਣ PM : ਰਣਦੀਪ ਸੂਰਜੇਵਾਲਾ

ਨਵੀਂ ਦਿੱਲੀ— ਕਾਂਗਰਸ ਨੇ ਆਮ ਬਜਟ ਪੇਸ਼ ਕੀਤੇ ਜਾਣ ਤੋਂ 2 ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਨੇ ਵੀਰਵਾਰ ਨੂੰ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦੇਸ਼ ਆਰਥਿਕ ਬਰਬਾਦੀ ਦੀ ਕਗਾਰ 'ਤੇ ਹੈ ਅਤੇ ਹੁਣ ਮੋਦੀ ਨੂੰ ਜਾਗ ਜਾਣਾ ਚਾਹੀਦਾ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਟਵੀਟ ਕਰ ਕੇ ਦਾਅਵਾ ਕੀਤਾ,''ਮੋਦੀ ਜੀ, ਦੇਸ਼ ਆਰਥਿਕ ਬਰਬਾਦੀ ਦੀ ਕਗਾਰ 'ਤੇ ਹੈ। ਪ੍ਰਸ਼ਾਸਨਿਕ ਦੀਵਾਲੀਆਪਨ ਹਾਵੀ ਹੈ। ਸੋਚ ਅਤੇ ਦ੍ਰਿਸ਼ਟੀ ਜ਼ੀਰੋ ਹੈ। ਤਰੱਕੀ 'ਤੇ ਗ੍ਰਹਿਣ ਲੱਗਾ ਹੈ। 'ਜੀ ਹਜ਼ੂਰੀ' ਦੀ ਸੱਤਾ ਦੇ ਗਲਿਆਰਿਆਂ ਦੀ ਨੀਤੀ ਹੈ।'' ਉਨ੍ਹਾਂ ਨੇ ਕਿਹਾ,''ਤੁਸੀਂ ਕਦੋਂ ਤੱਕ ਦੇਸ਼ ਨੂੰ ਦਸ਼ਾ ਅਤੇ ਦਿਸ਼ਾਹੀਣ ਭਟਕਾਓਗੇ? ਜਾਗੋ, ਬਜਟ-2020 ਆਖਰੀ ਮੌਕਾ ਹੈ।''

PunjabKesariਸੂਰਜੇਵਾਲਾ ਨੇ ਸਵਾਲ ਕੀਤਾ,'ਮੋਦੀ ਜੀ, ਕੀ ਮਹਿਲਾ ਕਲਿਆਣ ਸਿਰਫ਼ ਇਕ 'ਜੁਮਲਾ' ਹੈ। ਕੀ ਮਹਿਲਾ ਮਜ਼ਬੂਤੀਕਰਨ 'ਝੂਠ' ਹੈ? ਕੀ ਬੇਟੀ ਬਚਾਓ ਅਤੇ ਉੱਜਵਲਾ ਇਕ 'ਧੋਖਾ' ਹੈ? ਕੀ ਪੋਸ਼ਣ ਮਿਸ਼ਨ ਸਿਰਫ਼ 'ਖੋਖਲੇ ਸ਼ਬਦ' ਹਨ? ਬਜਟ 2019-20 ਦਾ ਪੈਸਾ ਕਿਉਂ ਨਹੀਂ ਖਰਚ ਕੀਤਾ? ਦੇਸ਼ ਦੀਆਂ ਬੇਟੀਆਂ ਜਵਾਬ ਮੰਗੀਆਂ ਹਨ।'' ਉਨ੍ਹਾਂ ਨੇ ਕਿਹਾ,''ਮੋਦੀ ਜੀ, ਆਖਰ ਦੇਸ਼ ਦੇ ਦਲਿਤਾਂ ਦੀ ਅਣਦੇਖੀ ਕਿਉਂ? ਆਖਰ ਦੇਸ਼ ਦੇ ਦਲਿਤਾਂ ਨਾਲ ਅਨਿਆਂ ਕਿਉਂ? ਆਖਰ ਦੇਸ਼ ਦੇ ਦਲਿਤ ਨੌਜਵਾਨਾਂ ਨਾਲ ਭੇਦਭਾਵ ਕਿਉਂ? ਬਜਟ 2019-20 ਦਾ ਪੈਸਾ ਕਿਉਂ ਨਹੀਂ ਖਰਚ ਕੀਤਾ? ਦੇਸ਼ ਦਾ ਦਲਿਤ ਜਵਾਬ ਮੰਗਦਾ ਹੈ।''

PunjabKesari

PunjabKesari

PunjabKesariਉਨ੍ਹਾਂ ਨੇ ਇਹ ਵੀ ਪੁੱਛਿਆ,''ਮੋਦੀ ਜੀ, ਸਿੱਖ, ਜੈਨ, ਪਾਰਸੀ, ਈਸਾਈ, ਬੌਧ, ਮੁਸਲਮਾਨਾਂ ਸਾਰੇ ਘੱਟ ਗਿਣਤੀ ਹੈ। ਕੀ ਘੱਟ ਗਿਣਤੀਆਂ ਦਾ ਬਜਟ ਸਿਰਫ਼ ਅੰਕੜਾ ਹੈ? ਕੀ ਘੱਟ ਗਿਣਤੀ ਵਿਦਿਆਰਥੀਆਂ ਨਾਲ ਭੇਦਭਾਵ ਦੀ ਨੀਤੀ ਹੈ? ਕੀ ਤੁਹਾਡੀ ਇਹ ਨੀਤੀ ਹੀ ਰਾਜਨੀਤੀ ਹੈ? ਬਜਟ 2019-20 ਦਾ ਪੈਸਾ ਕਿਉਂ ਖਰਚ ਨਹੀਂ ਕੀਤਾ? ਦੇਸ਼ ਦੇ ਘੱਟ ਗਿਣਤੀ ਵਰਗ ਜਵਾਬ ਮੰਗਦੇ ਹਨ।''

 


author

DIsha

Content Editor

Related News