ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਦਾ ਦਾਅਵਾ- ''ਬਲੈਕ ਫੰਗਸ'' ਦੇ ਇਲਾਜ ਲਈ ਜ਼ਰੂਰੀ ਟੀਕੇ ਬਜ਼ਾਰ ''ਚੋਂ ਗਾਇਬ

Sunday, May 16, 2021 - 06:20 PM (IST)

ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਦਾ ਦਾਅਵਾ- ''ਬਲੈਕ ਫੰਗਸ'' ਦੇ ਇਲਾਜ ਲਈ ਜ਼ਰੂਰੀ ਟੀਕੇ ਬਜ਼ਾਰ ''ਚੋਂ ਗਾਇਬ

ਭੋਪਾਲ- ਕਾਂਗਰਸ ਦੇ ਸੀਨੀਅਰ ਨੇਤਾ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਕੋਰੋਨਾ ਦਾ ਇਲਾਜ ਕਰਵਾ ਰਹੇ ਜਾਂ ਠੀਕ ਹੋਏ ਕੁਝ ਵਿਅਕਤੀਆਂ 'ਚ ਹੋ ਰਹੇ ਦੁਰਲੱਭ ਮਿਊਕਰਮਾਈਕੋਸਿਸ ਯਾਨੀ 'ਬਲੈਕ ਫੰਗਸ' ਸੰਕਰਮਣ ਦੇ ਇਲਾਜ ਲਈ ਜ਼ਰੂਰੀ 'ਐਮਫੋਟੇਰਿਸਿਨ' ਟੀਕੇ ਅਚਾਨਕ ਬਜ਼ਾਰ 'ਚੋਂ ਗਾਇਬ ਹੋ ਗਏ ਹਨ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਲਿਖੀ ਚਿੱਠੀ 'ਚ ਪ੍ਰਦੇਸ਼ ਤੋਂ ਰਾਜ ਸਭਾ ਸੰਸਦ ਮੈਂਬਰ ਦਿਗਵਿਜੇ ਨੇ ਕਿਹਾ ਕਿ ਸਮਾਚਾਰ ਮਾਧਿਅਮਾਂ ਤੋਂ ਪਤਾ ਲੱਗਾ ਹੈ ਕਿ ਪ੍ਰਦੇਸ਼ 'ਚ ਕੋਰੋਨਾ ਤੋਂ ਬਾਅਦ 'ਬਲੈਕ ਫੰਗਸ' ਬੀਮਾਰੀ ਤੇਜ਼ੀ ਨਾਲ ਫ਼ੈਲ ਰਹੀ ਹੈ ਅਤੇ ਇਕੱਲੇ ਭੋਪਾਲ ਸ਼ਹਿਰ 'ਚ ਹੀ 70 ਤੋਂ ਵੱਧ 'ਬਲੈਕ ਫੰਗਸ' ਦੇ ਮਰੀਜ਼ ਹਨ, ਜਿਨ੍ਹਾਂ 'ਚੋਂ 23 ਸਰਕਾਰੀ ਹਮੀਦੀਆ ਹਸਪਤਾਲ 'ਚ ਦਾਖ਼ਲ ਹਨ। ਉਨ੍ਹਾਂ ਕਿਹਾ ਕਿ ਪ੍ਰਦੇਸ਼ ਦੇ ਕਈ ਸ਼ਹਿਰਾਂ ਤੋਂ 'ਬਲੈਕ ਫੰਗਸ' ਦੇ ਮਰੀਜ਼ਾਂ ਦੇ ਹਸਪਤਾਲ 'ਚ ਦਾਖ਼ਲ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ।

ਇਹ ਵੀ ਪੜ੍ਹੋ : ਪੋਸਟਰ ਮਾਮਲੇ 'ਚ ਕਾਂਗਰਸ ਨੇ ਕੀਤਾ PM ਮੋਦੀ ਦਾ ਘਿਰਾਓ, ਰਾਹੁਲ-ਪ੍ਰਿਯੰਕਾ ਨੇ ਕਿਹਾ- 'ਮੈਨੂੰ ਵੀ ਗ੍ਰਿਫ਼ਤਾਰ ਕਰੋ'

ਦਿਗਵਿਜੇ ਨੇ ਦਾਅਵਾ ਕੀਤਾ,''ਇਸ ਬੀਮਾਰੀ ਦੇ ਇਲਾਜ ਲਈ ਜ਼ਰੂਰੀ ਐਂਟੀਫੰਗਲ ਟੀਕੇ ਐਮਫੋਟੇਰਿਸਿਨ ਅਚਾਨਕ ਬਜ਼ਾਰ 'ਚੋਂ ਗਾਇਬ ਹੋ ਗਿਆ ਹੈ ਅਤੇ ਮਰੀਜ਼ ਦੇ ਪਰਿਵਾਰ ਵਾਲੇ ਇਸ ਨੂੰ ਲੈਣ ਲਈ ਦਵਾਈਆਂ ਦੀਆਂ ਦੁਕਾਨਾਂ 'ਤੇ ਭਟਕ ਰਹੇ ਹਨ।'' ਉਨ੍ਹਾਂ ਲਿਖਿਆ,''ਜਿਸ ਤਰ੍ਹਾਂ ਨਾਲ ਮੱਧ ਪ੍ਰਦੇਸ਼ 'ਚ ਕੋਰੋਨਾ ਦੇ ਇਲਾਜ ਲਈ ਉਪਯੋਗੀ ਰੇਮਡੇਸੀਵਿਰ ਟੀਕੇ ਦੀ ਕਾਲਾਬਜ਼ਾਰੀ ਹੋ ਰਹੀ ਹੈ ਅਤੇ ਨਕਲੀ ਟੀਕੇ ਦੇ ਧੰਦੇ 'ਚ ਕਈ ਲੋਕ ਸ਼ਾਮਲ ਪਾਏ ਗਏ ਹਨ, ਉਨ੍ਹਾਂ ਤੋਂ ਖ਼ਦਸ਼ਾ ਪੈਦਾ ਹੁੰਦਾ ਹੈ ਕਿ ਕਿਤੇ ਐਮਫੋਟੇਰੇਸਿਨ ਟੀਕੇ ਦੀ ਵੀ ਕਾਲਾਬਜ਼ਾਰੀ ਅਤੇ ਨਕਲੀ ਟੀਕੇ ਦਾ ਕਾਰੋਬਾਰ ਸ਼ੁਰੂ ਨਾ ਹੋ ਗਿਆ ਹੋਵੇ।'' ਦਿਗਵਿਜੇ ਨੇ ਕਿਹਾ,''ਮੇਰੀ ਤੁਹਾਨੂੰ (ਮੁੱਖ ਮੰਤਰੀ ਚੌਹਾਨ) ਅਪੀਲ ਹੈ ਕਿ 'ਬਲੈਕ ਫੰਗਸ' ਦੇ ਇਲਾਜ ਲਈ ਜ਼ਰੂਰੀ ਟੀਕੇ ਐਮਫੋਟੇਰਿਸਿਨ ਦੀ ਮਰੀਜ਼ਾਂ ਲਈ ਹਸਪਤਾਲਾਂ ਦੇ ਮਾਧਿਅਮ ਨਾਲ ਆਸਾਨੀ ਨਾਲ ਉਪਲੱਬਧਤਾ ਯਕੀਨੀ ਕਰਨ ਅਤੇ ਇਸ ਦੀ ਕਾਲਾਬਜ਼ਾਰੀ ਅਤੇ ਨਕਲੀ ਦਵਾਈ ਦੇ ਕਾਰੋਬਾਰ ਨੂੰ ਰੋਕਣ ਲਈ ਤੁਰੰਤ ਸਖ਼ਤ ਕਦਮ ਚੁੱਕਣ ਦਾ ਕਸ਼ਟ ਕਰਨ।''

ਇਹ ਵੀ ਪੜ੍ਹੋ : 9ਵੀਂ ਮੰਜ਼ਿਲ ਤੋਂ ਡਿੱਗ ਕੇ ਡਾਕਟਰ ਬੀਬੀ ਦੀ ਮੌਤ, ਮਾਪਿਆਂ ਨੇ ਪਤੀ ’ਤੇ ਲਾਇਆ ਕਤਲ ਦਾ ਦੋਸ਼


author

DIsha

Content Editor

Related News