ਕਾਂਗਰਸ ਨੇ ਕੋਰੋਨਾ ਵੈਕਸੀਨ ਦੀ ਕੀਮਤ ਅਤੇ ਇਸ ਦੇ ਨਿਰਯਾਤ ''ਤੇ ਚੁੱਕੇ ਸਵਾਲ

01/17/2021 4:57:19 PM

ਨਵੀਂ ਦਿੱਲੀ- ਕਾਂਗਰਸ ਨੇ ਕੋਰੋਨਾ ਦੇ ਇਲਾਜ ਲਈ ਰਿਕਾਰਡ ਸਮੇਂ 'ਚ ਵੈਕਸੀਨ ਬਣਾਉਣ 'ਤੇ ਭਾਰਤੀ ਵਿਗਿਆਨੀਆਂ ਦਾ ਆਭਾਰ ਜਤਾਇਆ। ਇਸ ਦੇ ਨਾਲ ਹੀ ਕਾਂਗਰਸ ਨੇ ਸਰਕਾਰ ਤੋਂ ਪੁੱਛਿਆ ਕਿ ਉਹ ਟੀਕੇ ਮਹਿੰਗੀ ਦਰ 'ਤੇ ਕਿਉਂ ਵੇਚ ਰਹੀ ਹੈ ਅਤੇ ਸਾਰਿਆਂ ਦਾ ਟੀਕਾਕਰਨ ਕੀਤੇ ਬਿਨਾਂ ਕਿਸੇ ਆਧਾਰ 'ਤੇ ਇਸ ਦੇ ਨਿਰਯਾਤ ਨੂੰ ਮਨਜ਼ੂਰੀ ਦੇ ਰਹੀ ਹੈ। ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਐਤਵਾਰ ਨੂੰ ਇੱਥੇ ਇਕ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਪੂਰਾ ਦੇਸ਼ ਆਪਣੇ ਵਿਗਿਆਨੀਆਂ ਅਤੇ ਸੋਧਕਰਤਾਵਾਂ ਦੀ ਯੋਗਤਾ, ਅਥੱਕ ਮਿਹਨਤ ਨੂੰ ਨਮਨ ਕਰਦਾ ਹੈ ਕਿ ਉਨ੍ਹਾਂ ਨੇ ਰਿਕਾਰਡ ਸਮੇਂ 'ਚ ਕੋਰੋਨਾ ਮਹਾਮਾਰੀ ਨਾਲ ਲੜਨ ਲਈ ਹਿੰਦੁਸਤਾਨ 'ਚ ਟੀਕੇ ਦੀ ਕਾਢ ਕੱਢੀ। ਇਸ ਲਈ ਪੂਰਾ ਦੇਸ਼ ਉਨ੍ਹਾਂ ਦਾ ਕਰਜ਼ਾਈ ਹੈ ਅਤੇ ਸਾਨੂੰ ਆਪਣੇ ਵਿਗਿਆਨੀਆਂ 'ਤੇ ਮਾਣ ਹੈ।

ਉਨ੍ਹਾਂ ਨੇ ਕਿਹਾ ਕਿ ਟੀਕਾ ਆ ਗਿਆ ਪਰ ਸਰਕਾਰ ਇਸ ਨੂੰ ਮਹਿੰਗੀ ਦਰ 'ਤੇ ਵੇਚ ਰਹੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ 'ਕੋਵਿਸ਼ੀਲਡ' ਇਕ 'ਐਸਟ੍ਰਾਜੇਨੇਕਾ ਏਜੈਡ ਵੈਕਸੀਨ' ਹੈ, ਜਿਸ ਨੂੰ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਬਣਾਇਆ ਹੈ। ਇਹ ਵੈਕਸੀਨ ਭਾਰਤ ਸਰਕਾਰ ਨੂੰ 200 ਰੁਪਏ ਪ੍ਰਤੀ ਖੁਰਾਕ ਦੀ ਦਰ ਤੋਂ ਦੇ ਕੇ ਮੁਨਾਫ਼ਾ ਕਮਾ ਰਹੀ ਹੈ, ਜਦੋਂ ਕਿ ਬੈਲਜ਼ੀਅਮ ਦੇ ਮੰਤਰੀ ਏਵਾ ਡੇ ਬਲੀਕਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦੇਸ਼ 'ਚ ਇਹੀ ਐਸਟ੍ਰਾਜੇਨੇਕਾ ਵੈਕਸੀਨ ਦੀ ਕੀਮਤ ਭਾਰਤੀ ਮੁਦਰਾ 'ਚ 158 ਰੁਪਏ ਹੈ। ਬੁਲਾਰੇ ਨੇ ਸਵਾਲ ਕੀਤਾ ਕਿ ਭਾਰਤ ਸਰਕਾਰ ਐਸਟ੍ਰਾਜੇਨੇਕਾ ਵੈਕਸੀਨ ਲਈ ਜ਼ਿਆਦਾ ਰਾਸ਼ੀ ਯਾਨੀ 200 ਰੁਪਏ ਕਿਉਂ ਲੈ ਰਹੀ ਹੈ। ਇਸੇ ਤਰ੍ਹਾਂ ਨਾਲ ਵੈਕਸੀਨ ਦਾ ਮੁੱਲ ਖੁੱਲ੍ਹੇ ਬਜ਼ਾਰ 'ਚ ਇਕ ਹਜ਼ਾਰ ਰੁਪਏ ਦੱਸਿਆ ਗਿਆ। ਉਨ੍ਹਾਂ ਨੇ ਕਿਹਾ ਕਿ ਖ਼ੁਦ ਸੀਰਮ ਇੰਸਟੀਚਿਊਟ ਦੇ ਸੀ.ਈ.ਓ. ਅਦਰ ਪੂਨਾਵਾਲਾ ਨੇ 11 ਜਨਵਰੀ ਨੂੰ ਸਾਫ਼ ਤੌਰ 'ਤੇ ਕਿਹਾ ਸੀ ਕਿ 'ਕੋਵਿਸ਼ੀਲ ਵੈਕਸੀਨ' ਖੁੱਲ੍ਹੇ ਬਜ਼ਾਰ 'ਚ 1000 ਰੁਪਏ ਪ੍ਰਤੀ ਖੁਰਾਕ 'ਚ ਵੇਚਣਗੇ ਯਾਨੀ ਕਿਸੇ ਵਿਅਕਤੀ ਨੂੰ ਕੋਰੋਨਾ ਟੀਕੇ ਲਈ ਜ਼ਰੂਰੀ 2 ਖੁਰਾਕਾਂ ਦੀ ਕੀਮਤ 2 ਹਜ਼ਾਰ ਰੁਪਏ ਦੇਣੀ ਹੋਵੇਗੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News