ਦਲਿਤ ਵੋਟਰਾਂ ਨੂੰ ਲਾਮਬੰਦ ਕਰਨ ਲਈ ਕਾਂਗਰਸ ਕੱਢੇਗੀ ਯਾਤਰਾ

Sunday, Sep 01, 2019 - 12:58 PM (IST)

ਦਲਿਤ ਵੋਟਰਾਂ ਨੂੰ ਲਾਮਬੰਦ ਕਰਨ ਲਈ ਕਾਂਗਰਸ ਕੱਢੇਗੀ ਯਾਤਰਾ

ਨਵੀਂ ਦਿੱਲੀ—ਮਹਾਰਾਸ਼ਟਰ, ਹਰਿਆਣਾ ਅਤੇ ਝਾਰਖੰਡ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਦਲਿਤ ਵੋਟਰਾਂ ਨੂੰ ਲਾਮਬੰਦ ਕਰਨ ਦੇ ਮਕਸਦ ਨਾਲ ਕਾਂਗਰਸ ਵਿਧਾਨ ਸਭਾ ਪੱਧਰ ’ਤੇ ਅਨੁਸੂਚਿਤ ਜਾਤੀ ਦੇ ਕੋਆਰਡੀਨੇਟਰ ਦੀ ਨਿਯੁਕਤੀ ਕਰੇਗੀ ਅਤੇ ਸੰਵਿਧਾਨ ਤੋਂ ਸਵੈ-ਮਾਣ ਵਾਲੀ ਯਾਤਰਾ ਕੱਢੇਗੀ। ਪਾਰਟੀ ਸੋਨੀਆ ਗਾਂਧੀ ਨੇ ਪਿਛਲੇ ਹਫਤੇ ਕਾਂਗਰਸ ਦੇ ਅਨੁਸੂਚਿਤ ਜਾਤੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ, ਜਿਸ ’ਚ ਉਨ੍ਹਾਂ ਨੂੰ ਦਲਿਤਾਂ ਦੇ ਵਿਚਾਲੇ ਪਾਰਟੀ ਦੇ ਆਧਾਰ ਨੂੰ ਮਜ਼ਬੂਤ ਬਣਾਉਣ ਲਈ ਤੇਜ਼ੀ ਨਾਲ ਕੰਮ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ। ਕਾਂਗਰਸ ਦੇ ਅਨੁਸੂਚਿਤ ਜਾਤੀ ਵਿਭਾਗ ਦੇ ਮੁਖੀ ਨਿਤਿਨ ਰਾਊਤ ਨੇ ਦੱਸਿਆ ਹੈ ਕਿ ਸੋਨੀਆ ਗਾਂਧੀ ਨੇ ਕਹੇ ਮੁਤਾਬਕ ਉਨ੍ਹਾਂ ਦਾ ਸੰਗਠਨ ਦਲਿਤ ਸਮਾਜ ਨੂੰ ਲਾਮਬੰਦ ਕਰਨ ਲਈ ਕਈ ਪੱਧਰਾਂ ’ਤੇ ਕੰਮ ਕਰਨ ਜਾ ਰਿਹਾ ਹੈ, ਜਿਸ ’ਚ ਹਰ ਵਿਧਾਨ ਸਭਾ ਖੇਤਰ ’ਚ ਕੋਆਰਡੀਨੇਟਰ ਦੀ ਨਿਯੁਕਤੀ ਅਤੇ ‘ਸੰਵਿਧਾਨ ਤੋਂ ਸਵੈ ਮਾਣ ਵਾਲੀ ਯਾਤਰਾ ਕੱਢਣੀ ਮੁੱਖ ਹੈ। 

ਰਾਊਤ ਨੇ ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆ ਦੱਸਿਆ, ‘‘ਅਸੀਂ ਸਤੰਬਰ ਦੇ ਪਹਿਲੇ ਹਫਤੇ ਤੋਂ ਮਹਾਰਾਸ਼ਟਰ, ਝਾਰਖੰਡ ਅਤੇ ਹਰਿਆਣਾ ’ਚ ਆਪਣੇ ਵਿਭਾਗ ਦੇ ਕੋਆਰਡੀਨੇਟਰਾਂ ਦੀ ਨਿਯੁਕਤੀ ਕਰ ਦੇਵਾਂਗੇ। ਇਹ ਕੋਆਰਡੀਨੇਟਰ ਪਾਰਟੀ ਦੇ ਸਥਾਨਿਕ ਸੰਗਠਨ ਨਾਲ ਮਿਲ ਕੇ ਦਲਿਤ ਸਮਾਜ ਦੇ ਇਲਾਕਿਆਂ ਅਤੇ ਬਸਤੀਆਂ ’ਚ ਸਭਾਵਾਂ ਅਤੇ ਜਨਸੰਪਰਕ ਪ੍ਰੋਗਰਾਮਾਂ ਦਾ ਆਯੋਜਨ ਕਰਨਗੇ। ’’ ਇਸ ਯਾਤਰਾ ’ਚ ਮੁੱਖ ਤੌਰ ’ਤੇ ਰਿਜ਼ਰਵ ਸੀਟਾਂ ਨੂੰ ਕਵਰ ਕੀਤਾ ਜਾਵੇਗਾ।

ਦੱਸਣਯੋਗ ਹੈ ਕਿ ਮਹਾਰਾਸ਼ਟਰ ’ਚ ਕੁੱਲ 288 ਵਿਧਾਨ ਸਭਾ ਸੀਟਾਂ ’ਚੋਂ 29 ਸੀਟਾਂ ਅਨੁਸੂਚਿਤ ਜਾਤੀ ਲਈ ਰਿਜ਼ਰਵ ਹਨ, ਜਿਨ੍ਹਾਂ ’ਚ ਦਲਿਤ ਵੋਟਰਾਂ ਦੀ ਗਿਣਤੀ ਲਗਭਗ 13 ਫੀਸਦੀ ਹੈ। ਹਰਿਆਣਾ ’ਚ 90 ਵਿਧਾਨ ਸਭਾ ਸੀਟਾਂ ’ਚ ਅਨੁਸੂਚਿਤ ਜਾਰੀ ਲਈ 17 ਸੀਟਾਂ ਰਿਜ਼ਰਵ ਹਨ ਅਤੇ ਸੂਬੇ ’ਚ 21 ਫੀਸਦੀ ਦਲਿਤ ਵੋਟਰ ਹਨ। ਝਾਰਖੰਡ ’ਚ 81 ਵਿਧਾਨ ਸਭਾ ਸੀਟਾਂ ’ਚ 9 ਸੀਟਾਂ ਅਨੁਸੂਚਿਤ ਜਾਤੀ ਲਈ ਹਨ ਅਤੇ ਸੂਬੇ ’ਚ 10 ਫੀਸਦੀ ਤੋਂ ਜ਼ਿਆਦਾ ਦਲਿਤ ਵੋਟਰ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ 3 ਸੂਬਿਆਂ ’ਚ ਅਕਤੂਬਰ-ਨਵੰਬਰ ਮਹੀਨੇ ਦੌਰਾਨ ਵਿਧਾਨ ਸਭਾ ਚੋਣਾਂ ਹੋਣਗੀਆਂ।


author

Iqbalkaur

Content Editor

Related News