ਕਾਂਗਰਸ ਦੇ ''ਚਿੰਤਨ ਕੈਂਪ'' ਨੂੰ ਪ੍ਰਸ਼ਾਂਤ ਕਿਸ਼ੋਰ ਨੂੰ ਦੱਸਿਆ ਅਸਫ਼ਲ, ਕਿਹਾ- ਕੁਝ ਸਾਰਥਕ ਹਾਸਲ ਨਹੀਂ ਹੋਵੇਗਾ

05/20/2022 5:47:42 PM

ਪਟਨਾ (ਵਾਰਤਾ)- ਚੋਣਾਵੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਹਾਲ ਹੀ 'ਚ ਉਦੇਪੁਰ 'ਚ ਹੋਇਆ ਕਾਂਗਰਸ ਦਾ 'ਚਿੰਤਨ ਕੈਂਪ' ਪਾਰਟੀ ਦੀ ਬਿਹਤਰੀ ਲਈ ਕੁਝ ਵੀ ਸਾਰਥਕ ਹਾਸਲ ਕਰਨ 'ਚ ਅਸਫ਼ਲ ਰਿਹਾ ਹੈ। ਕਿਸ਼ੋਰ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ,''ਮੈਨੂੰ ਵਾਰ-ਵਾਰ ਉਦੇਪੁਰ ਚਿੰਤਨ ਕੈਂਪ ਦੇ ਨਤੀਜੇ 'ਤੇ ਟਿੱਪਣੀ ਕਰਨ ਲਈ ਕਿਹਾ ਗਿਆ। ਮੇਰੇ ਵਿਚਾਰ ਨਾਲ, ਇਹ ਮੌਜੂਦਾ ਸਥਿਤੀ ਨੂੰ ਵਧਾਉਣ ਅਤੇ ਕਾਂਗਰਸ ਅਗਵਾਈ ਨੂੰ ਕੁਝ ਸਮਾਂ ਦੇਣ ਤੋਂ ਇਲਾਵਾ ਕੁਝ ਵੀ ਸਾਰਥਕ ਹਾਸਲ ਕਰਨ 'ਚ ਅਸਫ਼ਲ ਰਿਹਾ, ਘੱਟੋ-ਘੱਟ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ 'ਚ ਚੋਣਾਵੀ ਹਾਰ ਤੱਕ।''

PunjabKesari

ਚੋਣਾਵੀ ਰਣਨੀਤੀਕਾਰ ਨੇ ਹਾਲ ਹੀ 'ਚ ਕਾਂਗਰਸ ਅਗਵਾਈ ਦੇ ਸਾਹਮਣੇ ਪਾਰਟੀ ਦੇ ਪੁਨਰਦੁਆਰ ਲਈ ਜ਼ਰੂਰੀ ਉਪਾਵਾਂ 'ਤੇ ਆਪਣੇ ਸੁਝਾਅ ਦਿੱਤੇ ਸਨ। ਕਾਂਗਰਸ ਅਗਵਾਈ ਨੇ ਇਸ 'ਤੇ ਅਮਲ ਕਰਨ ਦੀ ਬਜਾਏ ਸੰਕੇਤ ਦਿੱਤਾ ਕਿ ਪਾਰਟੀ ਕਿਸ਼ੋਰ ਦੇ ਸੁਝਾਵਾਂ 'ਤੇ ਗੌਰ ਕਰਨ ਲਈ ਇਕ ਉੱਚ ਪੱਧਰੀ 'ਐਮਪਾਵਡਰ ਐਕਸ਼ਨ ਗਰੁੱਪ' (ਈ.ਏ.ਜੀ.) ਦਾ ਗਠਨ ਕਰੇਗੀ ਅਤੇ ਉਨ੍ਹਾਂ ਨੂੰ ਈ.ਏ.ਜੀ. ਦਾ ਮੈਂਬਰ ਬਣਾਇਆ ਜਾਵੇਗਾ। ਹਾਲਾਂਕਿ ਸ਼੍ਰੀ ਕਿਸ਼ੋਰ ਨੇ ਇਹ ਕਹਿੰਦੇ ਹੋਏ ਪ੍ਰਸਤਾਵ ਅਸਵੀਕਾਰ ਕਰ ਦਿੱਤਾ ਕਿ ਵੈਧਾਨਿਕ ਸ਼ਕਤੀ ਦੇ ਬਿਨਾਂ ਕੋਈ ਵੀ ਕਮੇਟੀ ਉਨ੍ਹਾਂ ਦੇ ਸੁਝਾਵਾਂ ਨੂੰ ਲਾਗੂ ਨਹੀਂ ਕਰ ਸਕੇਗੀ। ਬਾਅਦ 'ਚ ਸ਼੍ਰੀ ਕਿਸ਼ੋਰ ਨੇ ਲੋਕਾਂ ਦੀ ਅਸਲ ਸਮੱਸਿਆਵਾਂ ਜਾਣਨ ਲਈ ਜਨਸੁਰਾਜ ਦੀ ਸੰਕਲਪਣਾ ਲੈ ਕੇ ਬਿਹਾਰ ਪਹੁੰਚੇ ਅਤੇ ਚੰਪਾਰਨ ਗਾਂਧੀ ਆਸ਼ਰਮ ਤੋਂ 2 ਅਕਤੂਬਰ 2022 ਤੋਂ 3000 ਕਿਲੋਮੀਟਰ ਦੀ ਪੈਦਲ ਯਾਤਰਾ ਸ਼ੁਰੂ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਸੀ ਕਿ ਪੈਦਲ ਯਾਤਰਾ ਦੌਰਾਨ ਲੋਕਾਂ ਤੋਂ ਪ੍ਰਾਪਤ ਫੀਡਬੈਕ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਤੋਂ ਰਾਏ ਲੈਣ 'ਤੇ ਨਵੀਂ ਪਾਰਟੀ ਬਣਾਉਣ ਦੀ ਸੰਭਾਵਨਾ ਤਲਾਸ਼ੀ ਜਾਵੇਗੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News