ਰਾਹੁਲ ਗਾਂਧੀ ਆਪਣੀ ਮਾਂ ਸੋਨੀਆ ਜਾਂ ਮੇਰੇ ਨਾਲ ਰਹਿ ਸਕਦੇ ਹਨ, ਮੈਂ ਉਨ੍ਹਾਂ ਲਈ ਘਰ ਖਾਲੀ ਕਰ ਸਕਦਾ ਹਾਂ: ਖੜਗੇ

03/28/2023 4:36:16 PM

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਮੱਲਿਕਾਰਜੁਨ ਖੜਗੇ ਨੇ ਰਾਹੁਲ ਗਾਂਧੀ ਨੂੰ ਉਨ੍ਹਾਂ ਦਾ ਅਧਿਕਾਰਤ ਬੰਗਲਾ ਖਾਲੀ ਕਰਨ ਨੂੰ ਆਖੇ ਜਾਣ ਨੂੰ ਲੈ ਕੇ ਕੇਂਦਰ ਦੀ ਆਲੋਚਨਾ ਕੀਤੀ।  ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਨੇਤਾ ਨੂੰ ਧਮਕਾਉਣ, ਡਰਾਉਣ ਅਤੇ ਅਪਮਾਨਤ ਕਰਨ ਦੇ ਸਰਕਾਰ ਦੇ ਰਵੱਈਏ ਦੀ ਨਿੰਦਾ ਕਰਦੇ ਹਨ। 

ਖੜਗੇ ਨੇ ਕਿਹਾ ਕਿ ਰਾਹੁਲ ਆਪਣੀ ਮਾਂ ਸੋਨੀਆ ਗਾਂਧੀ ਨਾਲ ਉਨ੍ਹਾਂ ਦੇ 10 ਜਨਪਥ ਸਥਿਤ ਘਰ ਵਿਚ ਰਹਿ ਸਕਦੇ ਹਨ ਜਾਂ ਮੇਰੇ ਨਾਲ ਰਹਿ ਸਕਦੇ ਹਨ, ਮੈਂ ਉਨ੍ਹਾਂ ਲਈ ਘਰ ਖਾਲੀ ਕਰ ਸਕਦਾ ਹਾਂ। ਖੜਗੇ ਨੇ ਸੰਸਦ ਜਾਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਨੂੰ ਕਮਜ਼ੋਰ ਕਰਨ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਹੈ। 

ਕਾਂਗਰਸ ਪ੍ਰਧਾਨ ਨੇ ਕਿਹਾ ਕਿ ਲੋਕਤੰਤਰ ਵਿਚ ਕਈ ਵਾਰ ਅਸੀਂ 3-4 ਮਹੀਨੇ ਮਕਾਨ ਦੇ ਬਿਨਾਂ ਰਹੇ ਹਾਂ। ਮੈਨੂੰ ਇਹ ਬੰਗਲਾ 6 ਮਹੀਨੇ ਬਾਅਦ ਮਿਲਿਆ। ਲੋਕ ਦੂਜਿਆਂ ਨੂੰ ਅਪਮਾਨਤ ਕਰਨ ਲਈ ਸਭ ਕਰਦੇ ਹਨ। ਮੈਂ ਇਸ ਰਵੱਈਏ ਦੀ ਨਿੰਦਾ ਕਰਦਾ ਹਾਂ। ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਯੋਗ ਐਲਾਨੇ ਕੀਤੇ ਗਏ ਰਾਹੁਲ ਗਾਂਧੀ ਨੂੰ 22 ਅਪ੍ਰੈਲ ਤੱਕ ਅਲਾਟ ਸਰਕਾਰੀ ਬੰਗਲਾ ਖਾਲੀ ਕਰਨ ਨੂੰ ਕਿਹਾ ਗਿਆ ਹੈ। ਲੋਕ ਸਭਾ ਦੀ ਆਵਾਸੀ ਕਮੇਟੀ ਨੇ ਇਹ ਫ਼ੈਸਲਾ ਲਿਆ ਹੈ, ਜਿਸ ਤੋਂ ਬਾਅਦ ਲੋਕ ਸਭਾ ਸਕੱਤਰੇਤ ਨੇ ਰਾਹੁਲ ਨੂੰ ਚਿੱਠੀ ਲਿਖੀ। ਰਾਹੁਲ 12 ਤੁਗ਼ਲਕ ਲੇਨ ਸਥਿਤ ਬੰਗਲੇ ਵਿਚ 2005 ਤੋਂ ਰਹਿ ਰਹੇ ਹਨ।


Tanu

Content Editor

Related News