ਕੋਰੋਨਾ ਵਾਇਰਸ ਨਾਲ ਪੀੜਤ ਕਾਂਗਰਸ ਉਮੀਦਵਾਰ ਦੀ ਹੋਈ ਮੌਤ

04/16/2021 11:50:39 AM

ਕੋਲਕਾਤਾ- ਕੋਰੋਨਾ ਵਾਇਰਸ ਨਾਲ ਪੀੜਤ ਹੋਣ ਤੋਂ ਬਾਅਦ ਇੱਥੇ ਇਕ ਹਸਪਤਾਲ 'ਚ ਇਲਾਜ ਕਰਵਾ ਰਹੇ ਕਾਂਗਰਸ ਉਮੀਦਵਾਰ ਰੇਜਾਊਲ ਹੱਕ ਦੀ ਵੀਰਵਾਰ ਸਵੇਰੇ ਮੌਤ ਹੋ ਗਈ। ਸਿਹਤ ਵਿਭਾਗ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਛੱਤੀਸਗੜ੍ਹ: ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣ ਮਗਰੋਂ ਵੀ ਡਾ. ਸੁਭਾਸ਼ ਪਾਂਡੇ ਦੀ ਕੋਰੋਨਾ ਨਾਲ ਮੌਤ

ਮੁਰਸ਼ਿਦਾਬਾਦ ਜ਼ਿਲ੍ਹੇ ਦੀ ਸ਼ਮਸ਼ੇਰਗੰਜ ਵਿਧਾਨ ਸਭਾ ਸੀਟ ਤੋਂ ਪਾਰਟੀ ਦੇ ਉਮੀਦਵਾਰ, ਹਕ ਰੇਜਾਊਲ ਨੂੰ ਬੁੱਧਵਾਰ ਨੂੰ ਸ਼ੁਰੂਆਤ 'ਚ ਜਾਂਗੀਪੁਰ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ ਪਰ ਰਾਤ ਨੂੰ ਹਾਲਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਕੋਲਕਾਤਾ ਦੇ ਹਸਪਤਾਲ 'ਚ ਰੈਫ਼ਰ ਕਰ ਦਿੱਤਾ ਗਿਆ। ਸੂਤਰਾਂ ਨੇ ਦੱਸਿਆ ਕਿ ਸਵੇਰੇ 5 ਵਜੇ ਦੇ ਨੇੜੇ-ਤੇੜੇ ਉਨ੍ਹਾਂ ਨੇ ਦਮ ਤੋੜ ਦਿੱਤਾ। ਸ਼ਮਸ਼ੇਰਗੰਜ 'ਚ 26 ਅਪ੍ਰੈਲ ਨੂੰ 7ਵੇਂ ਪੜਾਅ 'ਚ ਵੋਟਿੰਗ ਹੋਣੀ ਹੈ।

ਇਹ ਵੀ ਪੜ੍ਹੋ : MP 'ਚ ਕੋਰੋਨਾ ਦਾ ਕਹਿਰ: ਆਕਸੀਜਨ ਦੀ ਘਾਟ ਕਾਰਨ ਜੱਜ ਦੀ ਮੌਤ


DIsha

Content Editor

Related News