ਕਾਂਗਰਸ ਨੂੰ ਆਪਣਿਆਂ ''ਤੇ ਨਹੀਂ, ਭਾਜਪਾ ''ਤੇ ''ਸਰਜੀਕਲ ਸਟਰਾਈਕ'' ਕਰਨ ਦੀ ਜ਼ਰੂਰਤ : ਸਿੱਬਲ

Thursday, Aug 27, 2020 - 02:57 PM (IST)

ਕਾਂਗਰਸ ਨੂੰ ਆਪਣਿਆਂ ''ਤੇ ਨਹੀਂ, ਭਾਜਪਾ ''ਤੇ ''ਸਰਜੀਕਲ ਸਟਰਾਈਕ'' ਕਰਨ ਦੀ ਜ਼ਰੂਰਤ : ਸਿੱਬਲ

ਨਵੀਂ ਦਿੱਲੀ- ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਨੇ ਉੱਤਰ ਪ੍ਰਦੇਸ਼ ਦੀ ਲਖੀਮਪੁਰੀ ਦੀ ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਜਿਤਿਨ ਪ੍ਰਸਾਦ ਵਿਰੁੱਧ ਕਾਰਵਾਈ ਦੀ ਮੰਗ ਨਾਲ ਜੁੜੀ ਖਬਰ ਦੀ ਪਿੱਠਭੂਮੀ 'ਚ ਵੀਰਵਾਰ ਨੂੰ ਕਿਹਾ ਕਿ ਪਾਰਟੀ ਨੂੰ ਆਪਣੇ ਲੋਕਾਂ 'ਤੇ ਨਹੀਂ, ਸਗੋਂ ਭਾਜਪਾ ਨੂੰ 'ਸਰਜੀਕਲ ਸਟਰਾਈਕ' ਨਾਲ ਨਿਸ਼ਾਨਾ ਬਣਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਪ੍ਰਸਾਦ ਨੂੰ ਅਧਿਕਾਰਤ ਤੌਰ 'ਤੇ ਨਿਸ਼ਾਨਾ ਬਣਾਇਆ ਜਾਣਾ ਮੰਦਭਾਗੀ ਹੈ। ਸਿੱਬਲ ਨੇ ਟਵੀਟ ਕੀਤਾ,''ਮੰਦਭਾਗੀ ਹੈ ਕਿ ਉੱਤਰ ਪ੍ਰਦੇਸ਼ 'ਚ ਜਿਤਿਨ ਪ੍ਰਸਾਦ ਨੂੰ ਅਧਿਕਾਰਤ ਤੌਰ 'ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਾਂਗਰਸ ਨੂੰ ਆਪਣੇ ਲੋਕਾਂ 'ਤੇ ਨਹੀਂ ਸਗੋਂ ਭਾਜਪਾ ਨੂੰ ਸਰਜੀਕਲ ਸਟਰਾਈਕ ਨਾਲ ਨਿਸ਼ਾਨਾ ਬਣਾਉਣ ਦੀ ਜ਼ਰੂਰਤ ਹੈ।''

PunjabKesariਉਨ੍ਹਾਂ ਦੇ ਇਸ ਟਵੀਟ ਨਾਲ ਸਹਿਮਤੀ ਜਤਾਉਂਦੇ ਹੋਏ ਕਾਂਗਰਸ ਨੇਤਾ ਮਨੀਸ਼ ਤਿਵਾੜੀ ਨੇ ਟਵੀਟ ਕੀਤਾ,''ਭਵਿੱਖ ਗਿਆਨੀ।'' ਖਬਰਾਂ ਅਨੁਸਾਰ, ਲਖੀਮਪੁਰੀ ਖੀਰੀ ਕਾਂਗਰਸ ਕਮੇਟੀ ਨੇ 5 ਪ੍ਰਸਤਾਵ ਪਾਸ ਕੀਤੇ ਹਨ, ਜਿਨ੍ਹਾਂ 'ਚੋਂ ਇਕ 'ਚ ਮੰਗ ਕੀਤੀ ਗਈ ਹੈ ਕਿ ਜਿਤਿਨ ਪ੍ਰਸਾਦ ਵਿਰੁੱਧ ਕਾਰਵਾਈ ਕੀਤੀ ਜਾਵੇ। ਦੱਸਣਯੋਗ ਹੈ ਕਿ ਸਿੱਬਲ, ਤਿਵਾੜੀ ਅਤੇ ਪ੍ਰਸਾਦ ਉਨ੍ਹਾਂ 23 ਨੇਤਾਵਾਂ 'ਚ ਸ਼ਾਮਲ ਹਨ, ਜਿਨ੍ਹਾਂ ਨੇ ਕਾਂਗਰਸ ਦੇ ਸੰਗਠਨ 'ਚ ਵਿਆਪਕ ਤਬਦੀਲੀ, ਸਮੂਹਕ ਅਗਵਾਈ ਅਤੇ ਪੂਰਨਕਾਲਿਕ ਪ੍ਰਧਾਨ ਦੀ ਮੰਗ ਨੂੰ ਲੈ ਕੇ ਹਾਲ ਹੀ 'ਚ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਸੀ। ਇਸ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋਇਆ।


author

DIsha

Content Editor

Related News