ਕਾਂਗਰਸ ਨੇ ਖੇਡਿਆ ਵੱਡਾ ਦਾਅ, ਦੋ ਵਿਧਾਇਕਾਂ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ

Monday, Jul 29, 2024 - 10:39 PM (IST)

ਕਾਂਗਰਸ ਨੇ ਖੇਡਿਆ ਵੱਡਾ ਦਾਅ, ਦੋ ਵਿਧਾਇਕਾਂ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ

ਜੈਪੁਰ : ਰਾਜਸਥਾਨ ਸੂਬੇ ਦੀ ਵਿਧਾਨ ਸਭਾ ਲਈ ਕਾਂਗਰਸ ਪਾਰਟੀ ਵੱਲੋਂ ਵੱਡਾ ਫੇਰਬਦਲ ਕੀਤਾ ਗਿਆ ਹੈ। ਕਾਂਗਰਸ ਨੇ ਵਿਧਾਇਕ ਰਾਮਕੇਸ਼ ਮੀਣਾ ਨੂੰ ਵਿਧਾਨ ਸਭਾ ਦਾ ਉਪ ਪ੍ਰਧਾਨ ਤੇ ਰਫੀਕ ਖਾਨ ਨੂੰ ਚੀਫ ਵਹਿਪ ਨਿਯੁਕਤ ਕੀਤਾ ਹੈ। ਇਨ੍ਹਾਂ ਨਿਯੁਕਤੀਆਂ ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਏਆਈਸੀਸੀ ਜਨਰਲ ਸੈਕਟਰੀ ਕੇਸੀ ਵੇਣੂਗੋਪਾਲ ਵੱਲੋਂ ਪੱਤਰ ਜਾਰੀ ਕਰਦਿਆਂ ਪ੍ਰਵਾਨਗੀ ਦਿੱਤੀ ਗਈ ਹੈ।

PunjabKesari

ਰਾਮਕੇਸ਼ ਮੀਣਾ ਗੰਗਾਪੁਰ ਤੋਂ ਵਿਧਾਇਕ ਹਨ ਜਦ ਕਿ ਰਫੀਕ ਖਾਨ ਜੈਪੁਰ ਦੇ ਆਦਰਸ਼ ਨਗਰ ਦੀ ਅਗਵਾਈ ਕਰ ਰਹੇ ਹਨ। ਇਸ ਦੌਰਾਨ ਕਾਂਗਰਸ ਕਮੇਟੀ ਚੀਫ ਤੇ ਵਿਧਾਇਕ ਗੋਵਿੰਦ ਸਿੰਗ ਦੋਤਾਸਰਾ ਨੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਐਕਸ 'ਤੇ ਨਵੇਂ ਚੁਣੇ ਗਏ ਲੀਡਰਾਂ ਨੂੰ ਵਧਾਈਆਂ ਦਿੱਤੀਆਂ ਹਨ। 

ਦੋਤਾਸਰਾ ਨੇ ਆਪਣੇ ਬਿਆਨ ਵਿਚ ਕਿਹਾ ਕਿ ਮੈਂ ਗੰਗਾਪੁਰ ਤੋਂ ਵਿਧਾਇਕ ਰਾਮਕੇਸ਼ ਮੀਣਾ ਤੇ ਵਿਧਾਇਕ ਰਫੀਕ ਖਾਨ ਨੂੰ ਉਨ੍ਹਾਂ ਦੀ ਨਿਯੁਕਤੀ ਲਈ ਵਧਾਈ ਦਿੰਦਾ ਹਾਂ। ਮੈਨੂੰ ਪੂਰਾ ਭਰੋਸਾ ਹੈ ਕਿ ਦੋਵੇਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣਗੇ ਤੇ ਰਾਜਸਥਾਨ ਦੇ ਮੁੱਦੇ ਸਦਨ ਵਿਚ ਚੁੱਕਣਗੇ।


author

Baljit Singh

Content Editor

Related News