ਕਾਂਗਰਸ ਨੇ ਬੀ. ਮਹੇਸ਼ ਕੁਮਾਰ ਗੌੜ ਨੂੰ ਤੇਲੰਗਾਨਾ ਇਕਾਈ ਦਾ ਪ੍ਰਧਾਨ ਕੀਤਾ ਨਿਯੁਕਤ

Friday, Sep 06, 2024 - 06:07 PM (IST)

ਕਾਂਗਰਸ ਨੇ ਬੀ. ਮਹੇਸ਼ ਕੁਮਾਰ ਗੌੜ ਨੂੰ ਤੇਲੰਗਾਨਾ ਇਕਾਈ ਦਾ ਪ੍ਰਧਾਨ ਕੀਤਾ ਨਿਯੁਕਤ

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇ ਸ਼ੁੱਕਰਵਾਰ ਨੂੰ ਏ. ਰੇਵੰਤ ਰੈੱਡੀ ਦੇ ਸਥਾਨ 'ਤੇ ਬੀ. ਮਹੇਸ਼ ਕੁਮਾਰ ਗੌੜ ਨੂੰ ਪਾਰਟੀ ਦੀ ਤੇਲੰਗਾਨਾ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ। ਕਾਂਗਰਸ ਜਨਰਲ ਸਕੱਤਰ (ਸੰਗਠਨ) ਕੇ.ਸੀ. ਵੇਣੂਗੋਪਾਲ ਵਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਕਿ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਗੌੜ ਨੂੰ ਤੁਰੰਤ ਪ੍ਰਭਾਵ ਤੋਂ ਤੇਲੰਗਾਨਾ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਪਾਰਟੀ ਤੇਲੰਗਾਨਾ ਇਕਾਈ ਦੇ ਸਾਬਕਾ ਪ੍ਰਧਾਨ ਏ. ਰੇਵੰਤ ਰੈੱਡੀ ਦੇ ਯੋਗਦਾਨ ਦੀ ਸ਼ਲਾਘਾ ਕਰਦੀ ਹੈ। ਇਹ ਨਿਯੁਕਤੀ ਅਜਿਹੇ ਸਮੇਂ ਹੋਈ ਹੈ, ਜਦੋਂ ਕੁਝ ਦਿਨ ਪਹਿਲੇ ਹੀ ਕਾਂਗਰਸ ਪ੍ਰਧਾਨ ਖੜਗੇ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਅਤੇ ਉੱਪ ਮੁੱਖ ਮੰਤਰੀ ਭੱਟੀ ਵਿਕਰਮਾਰਕ ਮੱਲੂ ਨਾਲ ਬੈਠਕ ਕੀਤੀ ਸੀ ਅਤੇ ਸੂਬੇ 'ਚ ਸੰਗਠਨਾਤਮਕ ਤਬਦੀਲੀਆਂ 'ਤੇ ਚਰਚਾ ਕੀਤੀ ਸੀ।

ਬੈਠਕ ਦੇ ਏਜੰਡੇ 'ਤੇ ਹਾਲਾਂਕਿ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਸੀ ਪਰ ਸਮਝਿਆ ਜਾਂਦਾ ਹੈ ਕਿ ਬੈਠਕ 'ਚ ਤੇਲੰਗਾਨਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਦੀ ਚੋਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਸੀ। ਰੈੱਡੀ ਪਿਛਲੇ ਸਾਲ ਦੇ ਅੰਤ 'ਚ ਤੇਲੰਗਾਨਾ ਦੇ ਮੁੱਖ ਮੰਤਰੀ ਬਣੇ ਸਨ ਅਤੇ ਉਹ ਨਾਲ ਹੀ ਪਾਰਟੀ ਦੀ ਤੇਲੰਗਾਨਾ ਇਕਾਈ ਦੇ ਪ੍ਰਧਾਨ ਵੀ ਬਣੇ ਹੋਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News