ਪ੍ਰਿਅੰਕਾ ਦੀ ਅਗਵਾਈ ''ਚ ਫੈਸਲਾ, ਯੂ.ਪੀ. ਦੇ ਮਹਾਨ ਦਲ ਨਾਲ ਹੋਇਆ ਗਠਜੋੜ

Wednesday, Feb 13, 2019 - 09:13 PM (IST)

ਪ੍ਰਿਅੰਕਾ ਦੀ ਅਗਵਾਈ ''ਚ ਫੈਸਲਾ, ਯੂ.ਪੀ. ਦੇ ਮਹਾਨ ਦਲ ਨਾਲ ਹੋਇਆ ਗਠਜੋੜ

ਨਵੀਂ ਦਿੱਲੀ— ਲੋਕ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਕਾਂਗਰਸ ਦੀ ਜਨਰਲ ਸਕੱਤਰ ਬਣਾਏ ਜਾਣ ਤੋਂ ਬਾਅਦ ਪ੍ਰਿਅੰਕਾ ਗਾਂਧੀ ਪਾਰਟੀ ਦੇ ਕੰਮਾਂ 'ਚ ਲੱਗ ਗਈ ਹੈ। ਪੂਰਬੀ ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਪ੍ਰਿਅੰਕਾ ਵਾਰਕਰਾਂ 'ਚ ਉਤਸ਼ਾਹ ਭਰਨ ਦੇ ਨਾਲ ਦੂਜੀ ਪਾਰਟੀਆਂ ਨਾਲ ਗਠਜੋੜ ਦੀਆਂ ਸੰਭਾਵਨਾਵਾਂ ਵੀ ਤਲਾਸ਼ ਰਹੀ ਹੈ। ਇਸੇ ਦੌਰਾਨ ਉਨ੍ਹਾਂ ਨੇ  ਨੂੰ ਮਹਾਨ ਦਲ ਨਾਲ ਮਿਲ ਕੇ ਚੋਣ ਲੜਨ ਦਾ ਐਲਾਨ ਕੀਤਾ।

ਲਖਨਊ 'ਚ ਪਾਰਟੀ ਅਹੁਦੇਦਾਰਾਂ ਨਾਲ ਮੀਟਿੰਗ ਤੋਂ ਬਾਅਦ ਪ੍ਰਿਅੰਕਾ ਗਾਂਧੀ ਨੇ ਕਿਹਾ, 'ਉੱਤਰ ਪ੍ਰਦੇਸ਼ 'ਚ ਕਾਂਗਰਸ ਤੇ ਮਹਾਨ ਦਲ ਮਿਲ ਕੇ ਲੋਕ ਸਭਾ ਚੋਣ ਲੜਣਗੇ। 2019 ਦੀ ਲੜਾਈ ਜਿੱਤਣ ਲਈ ਅਸੀਂ ਜਾਨ ਦੀ ਬਾਜੀ ਲਗਾ ਦਿਆਂਗੇ।'
ਪ੍ਰਿਅੰਕਾ ਗਾਂਧੀ ਨੇ ਮਹਾਨ ਦਲ ਦੇ ਸੰਸਥਾਪਕ ਤੇ ਪ੍ਰਧਾਨ ਕੇਸ਼ਵ ਦੇਵ ਮੌਰਿਆ ਦੀ ਮੌਜੂਦਗੀ 'ਚ ਕਾਂਗਰਸ ਨਾਲ ਮਿਲ ਕੇ ਲੋਕ ਸਭਾ ਚੋਣ ਲੜਨ ਦਾ ਐਲਾਨ ਕੀਤਾ। ਇਸ ਮੌਕੇ ਪ੍ਰਿਅੰਕਾ ਗਾਂਧੀ ਨਾਲ ਪਾਰਟੀ ਜਨਰਲ ਸਕੱਤਰ ਜਯੋਤੀਰਾਦਿਤਿਆ ਸਿੰਧਿਆ ਵੀ ਮੌਜੂਦ ਰਹੇ। ਇਸ ਦੌਰਾਨ ਪ੍ਰਿਅੰਕਾ ਨੇ ਕਿਹਾ, 'ਕਾਂਗਰਸ ਪਾਰਟੀ ਅਗਾਊਂ ਲੋਕ ਸਭਾ ਚੋਣਾਂ ਪੂਰੀ ਤਾਕਤ ਤੇ ਉਤਸ਼ਾਹ ਨਾਲ ਲੜੇਗੀ। ਸਮਾਨ ਵਿਚਾਰਾਂ ਵਾਲੇ ਦਲਾਂ ਨੂੰ ਨਾਲ ਆਉਣ ਦਾ ਸੱਦਾ ਦੇਵੇਗੀ।'


author

Inder Prajapati

Content Editor

Related News