ਹੁਣ ਅਲਕਾ ਲਾਂਬਾ ਨੇ ਕੋਰੋਨਾ ਟੀਕੇ ''ਤੇ ਚੁੱਕੇ ਸਵਾਲ, ਕਿਹਾ- ''ਪਹਿਲਾਂ PM ਮੋਦੀ ਲਗਵਾਉਣ ਟੀਕਾ''
Monday, Jan 04, 2021 - 11:17 AM (IST)
ਨਵੀਂ ਦਿੱਲੀ- ਦੇਸ਼ 'ਚ ਐਤਵਾਰ ਨੂੰ 2 ਦੇਸੀ ਕੋਵਿਡ ਟੀਕਿਆਂ ਨੂੰ ਕੁਝ ਸ਼ਰਤਾਂ ਨਾਲ ਐਮਰਜੈਂਸੀ ਇਸਤੇਮਾਲ ਲਈ ਮਨਜ਼ੂਰੀ ਮਿਲ ਗਈ ਹੈ ਪਰ ਇਸ ਨੂੰ ਲੈ ਕੇ ਰਾਜਨੀਤੀ ਸ਼ੁਰੂ ਹੋ ਗਈ ਹੈ। ਕਾਂਗਰਸ ਦੇ ਦਿੱਗਜ ਨੇਤਾਵਾਂ ਨੇ ਟੀਕਿਆਂ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ, ਜਿਸ 'ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਾਂਗਰਸ ਨੇਤਾਵਾਂ ਨੂੰ ਕਰਾਰਾ ਜਵਾਬ ਦਿੱਤਾ ਸੀ ਪਰ ਉਨ੍ਹਾਂ ਦੀ ਬਿਆਨਬਾਜ਼ੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਹੁਣ ਅਲਕਾ ਲਾਂਬਾ ਨੇ ਵੀ ਵੈਕਸੀਨ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ।
ਇਹ ਵੀ ਪੜ੍ਹੋ : ਕੀ ਅੱਜ ਬਣੇਗੀ ਗੱਲ? ਕਿਸਾਨ ਆਗੂਆਂ ਤੇ ਸਰਕਾਰ ਵਿਚਾਲੇ ਹੋਵੇਗੀ ‘ਗੱਲਬਾਤ’
ਅਲਕਾ ਲਾਂਬਾ ਨੇ ਟਵੀਟ ਕਰ ਕੇ ਲਿਖਿਆ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਲਦ @DBTIndia ਦੀ ਪਹਿਲੀ #ਕੋਵਿਡਵੈਕਸੀਨ ਲਗਵਾ ਕੇ ਦੇਸ਼ ਭਰ 'ਚ ਉੱਠ ਰਹੇ ਸਾਰੇ ਸਵਾਲਾਂ 'ਤੇ ਹਮੇਸ਼ਾ ਲਈ ਰੋਕ ਲਗਾ ਦੇਣਗੇ। ਤੀਜਾ ਟ੍ਰਾਇਲ ਬਾਅਦ 'ਚ ਹੁੰਦਾ ਰਹੇਗਾ, ਕਿਉਂ ਠੀਕ ਕਿਹਾ ਨਾ? ਅਲਕਾ ਲਾਂਬਾ ਦਾ ਇਹ ਟਵੀਟ ਇਸ ਸਮੇਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਅਤੇ ਲੋਕ ਅਲਕਾ 'ਤੇ ਸਵਾਲ ਕਰ ਰਹੇ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕਾਂਗਰਸ ਦੇ ਦਿੱਗਜ ਨੇਤਾ ਸ਼ਸ਼ੀ ਥਰੂਰ ਅਤੇ ਜੈਰਾਮ ਰਮੇਸ਼ ਨੇ ਵੀ ਟੀਕਿਆਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਸਨ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ