ਕਰਨਾਟਕ ''ਚ ਸੱਤਾ ''ਤੇ ਕਾਬਜ਼ ਕਾਂਗਰਸ, ''5 ਗਰੰਟੀਆਂ'' ''ਤੇ ਖਰਚ ਕਰੇਗੀ 45 ਹਜ਼ਾਰ ਕਰੋੜ ਰੁਪਏ

06/01/2023 4:10:03 PM

ਬੈਂਗਲੁਰੂ- ਕਰਨਾਟਕ ਦੀ ਕਾਂਗਰਸ ਸਰਕਾਰ ਨੇ ਚੋਣ ਮੈਨੀਫੈਸਟੋ ਮੁਤਾਬਕ ਆਪਣੀਆਂ 'ਪੰਜ ਗਾਰੰਟੀਆਂ' ਨੂੰ ਲਾਗੂ ਕਰਨ ਲਈ 45,000 ਕਰੋੜ ਰੁਪਏ ਦੇ ਸਾਲਾਨਾ ਖਰਚੇ ਦਾ ਅਨੁਮਾਨ ਲਗਾਇਆ ਹੈ। ਇਸ ਦਾ ਮੁਲਾਂਕਣ ਦਰਸਾਉਂਦਾ ਹੈ ਕਿ ਇਹ ਗਾਰੰਟੀ ਬੈਂਗਲੁਰੂ ਤੋਂ ਬਾਹਰ ਰਹਿਣ ਵਾਲੇ ਔਸਤ ਪਰਿਵਾਰ ਦੀ ਸਾਲਾਨਾ ਆਮਦਨ 'ਚ 55,000 ਰੁਪਏ ਦਾ ਵਾਧਾ ਹੋਵੇਗੀ, ਜੋ ਕਿ ਉਸ ਦੀ ਮੌਜੂਦਾ ਪ੍ਰਤੀ ਵਿਅਕਤੀ ਆਮਦਨ ਤੋਂ 25 ਫ਼ੀਸਦੀ ਵੱਧ ਹੈ। ਕਾਂਗਰਸ ਦੇ ਸ਼ੋਧ ਵਿਭਾਗ ਦੇ ਪ੍ਰਧਾਨ ਐੱਮ.ਵੀ ਰਾਜੀਵ ਗੌੜਾ ਮੁਤਾਬਕ ਕਰਨਾਟਕ ਦੀ ਗਾਰੰਟੀ ਅਸਲ ਵਿਚ ਮਹਿੰਗਾਈ ਦੇ ਪ੍ਰਭਾਵਾਂ ਨੂੰ ਦੂਰ ਕਰਨ 'ਚ ਮਦਦ ਕਰੇਗੀ ਅਤੇ ਆਮਦਨ 'ਚ ਕੋਈ ਵਾਧਾ ਨਹੀਂ ਹੋਵੇਗਾ। ਖਾਸ ਕਰਕੇ ਬੈਂਗਲੁਰੂ ਤੋਂ ਬਾਹਰ ਰਹਿਣ ਵਾਲੇ ਪਰਿਵਾਰਾਂ ਲਈ। ਆਰਥਿਕ ਸਰਵੇਖਣ ਮੁਤਾਬਕ ਬੈਂਗਲੁਰੂ ਤੋਂ ਬਾਹਰ ਪ੍ਰਤੀ ਵਿਅਕਤੀ ਆਮਦਨ 1.5-2.5 ਲੱਖ ਰੁਪਏ ਹੈ।

ਗੌੜਾ ਮੁਤਾਬਕ 2 ਲੱਖ ਰੁਪਏ ਕਮਾਉਣ ਵਾਲੇ 4 ਲੋਕਾਂ ਦੇ ਪਰਿਵਾਰ ਅਤੇ ਨੌਕਰੀ ਦੀ ਭਾਲ ਕਰ ਰਹੇ ਡਿਪਲੋਮਾ ਧਾਰਕ ਇਕ ਨੌਜਵਾਨ ਦੇ ਪਰਿਵਾਰ 'ਤੇ ਵਿਚਾਰ ਕਰੋ। ਇਸ ਪਰਿਵਾਰ ਨੂੰ ਗ੍ਰਹਿ ਲਕਸ਼ਮੀ ਰਾਹੀਂ ਸਾਲਾਨਾ 24,000 ਰੁਪਏ, ਯੁਵਾ ਨਿਧੀ ਰਾਹੀਂ 18,000 ਰੁਪਏ ਪ੍ਰਤੀ ਸਾਲ, ਅੰਨਾ ਭਾਗਿਆ ਰਾਹੀਂ ਲਗਭਗ 14,000 ਰੁਪਏ ਅਨਾਜ ਅਤੇ ਗ੍ਰਹਿ ਜਯੋਤੀ ਤਹਿਤ ਆਪਣੇ ਬਿਜਲੀ ਦੇ ਬਿੱਲ ਵਿਚ ਕੁਝ ਹਜ਼ਾਰ ਰੁਪਏ ਦੀ ਬੱਚਤ ਵੀ ਹੋਵੇਗੀ। ਪੰਜ ਗਰੰਟੀਆਂ ਤੋਂ ਲਗਭਗ 55,000 ਰੁਪਏ ਦਾ ਲਾਭ ਇਸ ਪਰਿਵਾਰ ਦੀ ਆਮਦਨ ਵਿਚ 25 ਫੀਸਦੀ ਤੋਂ ਵੱਧ ਦਾ ਵਾਧਾ ਕਰੇਗਾ। ਐਕਸਿਸ ਮਾਈ ਇੰਡੀਆ ਦੇ ਐਗਜ਼ਿਟ ਪੋਲ ਮੁਤਾਬਕ ਕਾਂਗਰਸ ਨੂੰ ਕਰਨਾਟਕ 'ਚ ਭਾਜਪਾ ਦੇ ਮੁਕਾਬਲੇ ਔਰਤਾਂ ਤੋਂ 11 ਫੀਸਦੀ ਵੱਧ ਵੋਟਾਂ ਮਿਲੀਆਂ ਹਨ। ਪਾਰਟੀ ਦਾ ਮੰਨਣਾ ਹੈ ਕਿ ਇਸ ਦੀਆਂ 'ਪੰਜ ਗਾਰੰਟੀਆਂ' ਨੇ ਮੁੱਖ ਭੂਮਿਕਾ ਨਿਭਾਈ, ਜਿਨ੍ਹਾਂ ਵਿਚੋਂ ਤਿੰਨ ਮਹਿਲਾ ਕੇਂਦ੍ਰਿਤ ਹਨ। 

ਕਰਨਾਟਕ 'ਚ ਕਾਂਗਰਸ ਦੀਆਂ ਮਹਿਲਾ-ਕੇਂਦ੍ਰਿਤ ਯੋਜਨਾਵਾਂ ਦੇ ਤਹਿਤ ਸੂਬੇ 'ਚ ਅੰਦਾਜ਼ਨ 1.3 ਘਰ ਦੀਆਂ ਔਰਤਾਂ ਦੇ ਮੁਖੀਆਂ ਨੂੰ 2,000 ਰੁਪਏ ਮਹੀਨਾ ਭੱਤਾ ਦਿੱਤਾ ਜਾਣਾ ਹੈ। ਇਸ ਗ੍ਰਹਿ ਲਕਸ਼ਮੀ ਯੋਜਨਾ ਨਾਲ ਹਰੇਕ ਲਾਭਪਾਤਰੀ ਲਈ ਸਰਕਾਰੀ ਖਜ਼ਾਨੇ 'ਤੇ 24,000 ਰੁਪਏ ਅਤੇ ਸਾਲਾਨਾ ਆਧਾਰ 'ਤੇ ਕੁੱਲ 31,200 ਕਰੋੜ ਰੁਪਏ ਖਰਚ ਹੋਣਗੇ। ਪਾਰਟੀ ਦੇ ਅੰਦਾਜ਼ੇ ਅਨੁਸਾਰ ਸੂਬਾ ਟਰਾਂਸਪੋਰਟ ਦੀਆਂ ਬੱਸਾਂ 'ਚ ਔਰਤਾਂ ਲਈ ਮੁਫਤ ਯਾਤਰਾ ਦੀ ਯੋਜਨਾ ਤਹਿਤ ਹਰੇਕ ਮਹਿਲਾ ਯਾਤਰੀ 'ਤੇ 27 ਰੁਪਏ ਪ੍ਰਤੀ ਦਿਨ ਖਰਚ ਆਵੇਗਾ। ਕੁੱਲ ਲਾਗਤ ਦਾ ਅੰਦਾਜ਼ਾ ਇਸ ਗਣਨਾ ਦੇ ਆਧਾਰ 'ਤੇ ਲਗਾਇਆ ਗਿਆ ਹੈ ਕਿ ਸੂਬਾ ਟਰਾਂਸਪੋਰਟ ਦੀਆਂ ਬੱਸਾਂ 'ਚ ਰੋਜ਼ਾਨਾ 75 ਲੱਖ ਯਾਤਰੀਆਂ 'ਚੋਂ 33 ਫੀਸਦੀ ਔਰਤਾਂ ਹਨ।
 


Tanu

Content Editor

Related News