ਮਹਿਬੂਬਾ ਦੀ ਇਫਤਾਰ ਪਾਰਟੀ ਤੋਂ ਕਾਂਗਰਸ ਦਾ ਕਿਨਾਰਾ
Monday, Jun 19, 2017 - 12:54 AM (IST)

ਜੰਮੂ— ਜੰਮੂ-ਕਸ਼ਮਿਰ 'ਚ ਕਾਂਗਰਸ ਦੇ ਨੇਤਾਵਾਂ ਨੇ ਮੁੱਖ ਮੰਤਰੀ ਮਹਿਬੂਬਾ ਮੁਫਤੀ ਵੱਲੋਂ ਆਯੋਜਿਤ ਇਕ ਇਫਤਾਰ ਪਾਰਟੀ ਤੋਂ ਖੁਦ ਨੂੰ ਵੱਖ ਹੀ ਰੱਖਿਆ। ਕਾਂਗਰਸ ਦਾ ਕਹਿਣਾ ਹੈ ਕਿ ਸੂਬੇ 'ਚ ਪੁਲਸ ਕਰਮੀ ਅੱਤਵਾਦੀਆਂ ਖਿਲਾਫ ਲੜਾਈ 'ਚ ਸ਼ਹੀਦ ਹੋ ਰਹੇ ਹਨ, ਅਜਿਹੇ 'ਚ ਇਫਤਾਰ ਪਾਰਟੀ ਕਰਨ ਦਾ ਕੋਈ ਮਤਲਬ ਨਹੀਂ ਹੈ। ਜੰਮੂ ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਰਵਿੰਦਰ ਸ਼ਰਮਾ ਨੇ ਕਿਹਾ, ''ਅੱਤਵਾਦੀਆਂ ਖਿਲਾਫ ਲੜਾਈ 'ਚ ਛੇ ਪੁਲਸ ਕਰਮੀ ਸ਼ਹੀਦ ਹੋ ਗਏ ਹਨ ਅਤੇ ਮੁੱਖ ਮੰਤਰੀ ਇਫਤਾਰ ਦਾ ਆਯੋਜਨ ਕਰ ਰਹੀ ਹੈ। ਇਹ ਕੀ ਮਜ਼ਾਕ ਹੈ। ਅਸੀਂ ਅਜਿਹੀ ਪਾਰਟੀ ਤੋਂ ਦੂਰ ਹੀ ਰਹਾਂਗੇ ਕਿਉਂਕਿ ਇਹ ਸਮਾਂ ਕਿਸੇ ਪਾਰਟੀ 'ਚ ਸ਼ਾਮਲ ਹੋਣ ਦਾ ਨਹੀਂ ਸਗੋਂ ਸ਼ਹੀਦਾਂ ਦੇ ਪ੍ਰਤੀ ਦੁੱਖ ਜ਼ਾਹਿਰ ਕਰਨ ਦਾ ਹੈ।'' ਸ਼ਰਮਾ ਨੇ ਕਿਹਾ ਕਿ ਭਾਜਪਾ ਨੇਤਾਵਾਂ ਕੋਲ ਸ਼ਹੀਦਾਂ ਦੇ ਸੰਸਕਾਰ 'ਚ ਸ਼ਾਮਲ ਹੋਣ ਦਾ ਸਮਾਂ ਨਹੀਂ ਹੁੰਦਾ ਹੈ ਪਰ ਉਨ੍ਹਾਂ ਕੋਲ ਇਫਤਾਰ ਪਾਰਟੀ 'ਚ ਜਾਣ ਦਾ ਸਮਾਂ ਹੁੰਦਾ ਹੈ।