ਫਿਲਮੀ ਅੰਦਾਜ਼ ’ਚ ਰਾਹੁਲ ਦਾ ਮੋਦੀ ’ਤੇ ਹਮਲਾ, ਕਿਹਾ-‘ਲਾਈਟਸ, ਕੈਮਰਾ, ਸਕੈਮ...’
Monday, Oct 01, 2018 - 11:22 AM (IST)

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਕੁਝ ਕੰਮ ਨਾ ਕਰਨ ਦਾ ਦੋਸ਼ ਲਾਉਂਦਿਆਂ ਐਤਵਾਰ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀਆਂ ਜਾਅਲਸਾਜ਼ੀਆਂ ਸਾਹਮਣੇ ਆ ਰਹੀਆਂ ਹਨ।
ਰਾਹੁਲ ਨੇ ਟਵਿਟਰ ’ਤੇ ਕਿਹਾ, ‘‘ਲਾਈਟਸ, ਕੈਮਰਾ, ਸਕੈਮ। ਸੀਨ 1 : 2007, ਮੁੱਖ ਮੰਤਰੀ ਮੋਦੀ ਆਈ. ਐੱਲ. ਐਂਡ ਐੱਫ. ਐੱਸ. ਕੰਪਨੀ ਨੂੰ 70 ਹਜ਼ਾਰ ਕਰੋੜ ਰੁਪਏ ਦੀ ਯੋਜਨਾ ਗਿਫਟ ਸਿਟੀ ਦਿੰਦੇ ਹਨ। ਅੱਜ ਤਕ ਕੋਈ ਕੰਮ ਨਹੀਂ।’’ ਜਾਅਲਸਾਜ਼ੀਆਂ ਆਈਆਂ ਸਾਹਮਣੇ।
ਇਸੇ ਟਵੀਟ ’ਚ ਕਾਂਗਰਸ ਪ੍ਰਧਾਨ ਕਹਿੰਦੇ ਹਨ, ‘‘ਸੀਨ 2 : 2018, ਪ੍ਰਧਾਨ ਮੰਤਰੀ ਮੋਦੀ ਐੱਲ. ਆਈ. ਸੀ.-10 ਐੱਸ. ਬੀ. ਆਈ. ’ਚ ਲੱਗੇ ਲੋਕਾਂ ਦੇ ਪੈਸਿਆਂ ਨਾਲ 91 ਹਜ਼ਾਰ ਕਰੋੜ ਰੁਪਏ ਦੀ ਕਰਜ਼ਦਾਰ ਆਈ. ਐੱਲ. ਐੱਡ ਐੱਫ. ਐੱਸ. ਨੂੰ ਬੇਲ ਆਊਟ ਦੇ ਰਹੇ ਹਨ। ਚੌਕੀਦਾਰ ਦੀ ਦਾੜ੍ਹੀ ਵਿਚ ਤਿਨਕਾ।’’
ਦੱਸਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਕਾਂਗਰਸ ਆਈ. ਐੱਲ. ਐਂਡ ਐੱਫ. ਐੱਸ. ਕੰਪਨੀ ਦੇ ਘਾਟੇ ਨੂੰ ਲੈ ਕੇ ਸਰਕਾਰ ਦੀ ਤਿੱਖੇ ਸ਼ਬਦਾਂ ਵਿਚ ਆਲੋਚਨਾ ਕਰ ਰਹੀ ਹੈ।