ਉਦੇ ਭਾਨ ਬਣੇ ਹਰਿਆਣਾ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ, 4 ਕਾਰਜਕਾਰੀ ਪ੍ਰਧਾਨ ਵੀ ਨਿਯੁਕਤ

04/27/2022 2:25:00 PM

ਨਵੀਂ ਦਿੱਲੀ/ਹਰਿਆਣਾ (ਭਾਸ਼ਾ)- ਕਾਂਗਰਸ ਨੇ ਆਪਣੀ ਹਰਿਆਣਾ ਇਕਾਈ ਦੇ ਸੀਨੀਅਰ ਨੇਤਾ ਉਦੇ ਭਾਨ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਨੂੰਗੋਪਾਲ ਵਲੋਂ ਜਾਰੀ ਬਿਆਨ ਅਨੁਸਾਰ, ਉਦੇ ਭਾਨ ਨੂੰ ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਨਿਯੁਕਤ ਕਰਨ ਦੇ ਨਾਲ ਸ਼ਰੂਤੀ ਚੌਧਰੀ, ਰਾਮ ਕਿਸ਼ਨ ਗੁੱਜਰ, ਜਿਤੇਂਦਰ ਕੁਮਾਰ ਭਾਰਦਵਾਜ ਅਤੇ ਸੁਦੇਸ਼ ਗੁਪਤਾ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ : ਪੋਤੀ ਦੇ ਜਨਮ ਤੋਂ ਇੰਨਾ ਖੁਸ਼ ਹੋਇਆ ਕਿਸਾਨ, ਹੈਲੀਕਾਪਟਰ 'ਤੇ ਲੈ ਕੇ ਆਇਆ ਘਰ

ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਤਬਦੀਲੀ ਹੋਈ ਹੈ। ਉਦੇ ਭਾਨ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਦੇ ਕਰੀਬੀ ਮੰਨੇ ਜਾਂਦੇ ਹਨ। ਉਹ ਕਈ ਵਾਰ ਵਿਧਾਇਕ ਵੀ ਰਹੇ ਹਨ। ਉਨ੍ਹਾਂ ਨੇ ਕੁਮਾਰੀ ਸੈਲਜਾ ਦਾ ਸਥਾਨ ਲਿਆ ਹੈ। ਸ਼ੈਲਜਾ ਨੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਟਵੀਟ ਕੀਤਾ,''ਉਦੈ ਭਾਨ ਜੀ ਨੂੰ ਹਰਿਆਣਾ ਕਾਂਗਰਸ ਪ੍ਰਧਾਨ ਨਿਯੁਕਤ ਕੀਤੇ ਜਾਣ 'ਤੇ ਦਿਲੋਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ। ਮੈਂ ਸ਼ਰੂਤੀ ਚੌਧਰੀ ਜੀ, ਰਾਮਕਿਸ਼ਨ ਗੁਰਜਰ ਜੀ, ਜਤਿੰਦਰ ਭਾਰਦਵਾਜ ਜੀ, ਸੁਰੇਸ਼ ਗੁਪਤਾ ਜੀ ਨੂੰ ਵੀ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤੇ ਜਾਣ 'ਤੇ ਵਧਾਈ ਦਿੰਦੀ ਹਾਂ।'' ਉਨ੍ਹਾਂ ਕਿਹਾ,''ਮੈਨੂੰ ਪੂਰਾ ਭਰੋਸਾ ਹੈ ਕਿ ਤੁਹਾਡੀ ਸਾਰਿਆਂ ਦੀ ਅਗਵਾਈ 'ਚ ਕਾਂਗਰਸ ਪਾਰਟੀ ਇਕ ਮਜ਼ਬੂਤ ਵਿਰੋਧੀ ਧਿਰ ਦੀ ਭੂਮਿਕਾ ਨਿਭਾਏਗੀ ਅਤੇ ਜਨਤਾ ਦੀ ਆਵਾਜ਼ ਜ਼ੋਰਦਾਰ ਤਰੀਕੇ ਨਾਲ ਉਠਾਏਗੀ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News