ਇਸ ਜੀਵ 'ਚ ਹੋਈ ਕੋਵਿਡ-19 ਨਾਲ ਮਿਲਦੇ ਵਾਇਰਸ ਦੀ ਪੁਸ਼ਟੀ
Friday, Mar 27, 2020 - 12:43 AM (IST)
ਬੀਜਿੰਗ — ਚੀਨ 'ਚ ਤਸਕਰੀ ਕਰਕੇ ਲਿਆਂਦੇ ਗਏ ਪੈਂਗੋਲੀਨ 'ਚ ਅਜਿਹੇ ਵਾਇਰਸ ਮਿਲਣ ਦੀ ਪੁਸ਼ਟੀ ਹੋਈ ਹੈ ਜੋ ਪੁਰੀ ਦੁਨੀਆ 'ਚ ਕਹਿਰ ਢਾਹ ਰਹੇ ਕੋਰੋਨਾ ਵਾਇਰਸ ਨਾਲ ਮਿਲਦੇ ਜੁਲਦੇ ਹਨ। ਇਕ ਅੰਤਰਰਾਸ਼ਟਰੀ ਟੀਮ ਦਾ ਕਹਿਣਾ ਹੈ ਕਿ ਭਵਿੱਖ 'ਚ ਇਸ ਤਰ੍ਹਾਂ ਦੇ ਲਾਗ ਟਾਲਣੇ ਹਨ ਤਾਂ ਜੰਗਲੀ ਜੀਵਾਂ ਦੇ ਬਾਜ਼ਾਰਾਂ 'ਚ ਜਾਨਵਰਾਂ ਦੀ ਵਿਕਰੀ 'ਤੇ ਪੂਰੀ ਤਰ੍ਹਾਂ ਰੋਕ ਲਗਾ ਦੇਣੀ ਚਾਹੀਦੀ ਹੈ। ਪੈਂਗੋਲੀਨ ਅਜਿਹਾ ਥਣਧਾਰੀ ਜੀਵ ਹੈ ਜਿਸ ਦੀ ਖਾਣ ਪਾਰੰਪਰਿਕ ਦਵਾਈਆਂ 'ਚ ਇਸਤੇਮਾਲ ਲਈ ਸਭ ਤੋਂ ਜ਼ਿਆਦਾ ਗੈਰ-ਕਾਨੂੰਨੀ ਤਸਕਰੀ ਹੁੰਦੀ ਹੈ।
ਚਮਗਿੱਦੜਾਂ ਨੂੰ ਕੋਰੋਨਾ ਵਾਇਰਸ ਦਾ ਮੂਲ ਸਰੋਤ ਸਮਝਿਆ ਜਾ ਰਿਹਾ ਹੈ ਜਿਨ੍ਹਾਂ ਤੋਂ ਕਿਸੇ ਹੋਰ ਜੀਵ ਦੇ ਜ਼ਰੀਏ ਕੋਰੋਨਾ ਵਾਇਰਸ ਇਨਸਾਨਾਂ ਤਕ ਪਹੁੰਚਿਆ। ਨੇਚਰ ਜਨਰਲ 'ਚ ਪ੍ਰਕਾਸ਼ਿਤ ਇਕ ਨਵੇਂ ਸੋਧ 'ਚ ਸੋਧਕਰਤਾਵਾਂ ਨੇ ਕਿਹਾ ਕਿ ਉਨ੍ਹਾਂ ਜੇਨੇਟਿਕ ਡਾਟਾ ਦਿਖਾਉਂਦਾ ਹੈ ਕਿ 'ਇਨ੍ਹਾਂ ਜਾਨਵਰਾਂ ਨੂੰ ਲੈ ਕੇ ਵਾਧੂ ਸਾਵਧਾਨੀ ਬਰਤਨੀ ਚਾਹੀਦੀ ਹੈ ਅਤੇ ਬਾਜ਼ਾਰਾਂ 'ਚ ਇਨ੍ਹਾਂ ਵਿਕਰੀ 'ਤੇ ਸਖਤ ਪਾਬੰਦੀ ਲੱਗਣੀ ਚਾਹੀਦੀ ਹੈ।'
ਸੋਧਕਰਤਾਵਾਂ ਮੁਤਾਬਕ, 'ਚੀਨ ਅਤੇ ਦੱਖਣੀ ਪੂਰਬੀ ਏਸ਼ੀਆ ਦੇ ਜੰਗਲਾਂ 'ਚ ਪਾਏ ਜਾਣ ਵਾਲੇ ਪੈਂਗੋਲੀਨ 'ਤੇ ਜ਼ਿਆਦਾ ਨਜ਼ਰ ਰੱਖੇ ਜਾਣ ਦੀ ਜ਼ਰੂਰਤ ਹੈ ਤਾਂਕਿ ਕੋਰੋਨਾ ਵਾਇਰਸ ਦੇ ਉਭਰਨ 'ਚ ਉਨ੍ਹਾਂ ਦੀ ਭੂਮਿਕਾ ਅਤੇ ਭਵਿੱਖ 'ਚ ਇਨਸਾਨਾਂ 'ਚ ਉਨ੍ਹਾਂ ਦੇ ਲਾਗ ਦੇ ਖਤਰੇ ਬਾਰੇ ਪਤਾ ਲਗਾਉਣ ਬਾਰੇ ਸਮਝ ਬਣਾਈ ਜਾ ਸਕੇ।
ਮੰਨਿਆ ਜਾਂਦਾ ਹੈ ਕਿ ਚੀਟੀਆਂ ਖਾਣ ਵਾਲੇ ਇਸ ਥਣਧਾਰੀ ਜੀਵ ਦੀ ਪੂਰੀ ਦੁਨੀਆ 'ਚ ਸਭ ਤੋਂ ਜ਼ਿਆਦਾ ਤਸਕਰੀ ਹੁੰਦੀ ਹੈ ਅਤੇ ਇਸ ਕਾਰਨ ਇਹ ਖਤਮ ਹੋਣ 'ਤੇ ਆ ਗਏ ਹਨ। ਇਸ ਜੀਵ ਦੀ ਚਮੜੀ ਏਸ਼ੀਆ 'ਚ ਪਾਰੰਪਰਿਕ ਚੀਨੀ ਦਵਾਈਆਂ ਬਣਾਉਣ 'ਚ ਖਾਂਸੀ ਮੰਗ 'ਚ ਰਹਿੰਦੀ ਹੈ। ਪੈਂਗੋਲਿਨ ਦੇ ਮਾਸ ਨੂੰ ਕੁਝ ਲੋਕ ਸੁਆਦੀ ਮੰਨਦੇ ਹਨ।