ਪਾਰੀਕਰ ਦੀ ਹਾਲਤ ''ਚ ਆਇਆ ਸੁਧਾਰ

11/15/2018 1:39:29 PM

ਨਵੀਂ ਦਿੱਲੀ— ਗੋਆ ਦੇ ਮੁਖ ਮੰਤਰੀ ਮਨੋਹਰ ਪਾਰੀਕਰ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ। ਇਕ ਸਰਕਾਰੀ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸੋਸ਼ਲ ਮੀਡਿਆ 'ਤੇ ਅਜਿਹੀ ਖਬਰ ਸੀ ਕਿ ਪਾਰੀਕਰ ਦੀ ਹਾਲਤ ਵਿਗੜ ਰਹੀ ਹੈ। 

ਨਵੀਂ ਦਿੱਲੀ ਸਥਿਤ ਅਖਿਲ ਭਾਰਤੀ ਮੈਡੀਕਲ ਇੰਸਟੀਚਿਊਟ ਤੋਂ ਛੁੱਟੀ ਮਿਲਣ ਦੇ ਬਾਅਦ ਪਾਰੀਕਰ (62) ਇੱਥੇ ਨਜ਼ਦੀਕ ਦੇ ਆਪਣੇ ਨਿਜੀ ਨਿਵਾਸ 'ਚ ਸਿਹਤ ਲਾਭ ਪ੍ਰਾਪਤ ਕਰ ਰਹੇ ਸਨ। ਮੁਖ ਮੰਤਰੀ ਕਾਰਜਕਾਲ 'ਚ ਇਕ ਸੀਨੀਅਰ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ''ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਸਿਹਤ ਦੇ ਬਾਰੇ 'ਚ ਪਾਈਆਂ ਗਈਆਂ ਪੋਸਟ ਅਫਵਾਹਾਂ ਹਨ। ਉਨ੍ਹਾਂ ਦੀ ਹਾਲਤ 'ਚ ਸੁਧਾਰ ਹੋ ਰਿਹਾ ਹੈ।


Neha Meniya

Content Editor

Related News