ਚੋਣਾਂ ''ਚ ਕਾਰਪੋਰੇਟ ਦਾਨ ''ਤੇ ਪੂਰੀ ਤਰ੍ਹਾਂ ਲੱਗੇ ਪਾਬੰਦੀ: ਸਾਬਕਾ ਵਿਦੇਸ਼ ਮੰਤਰੀ ਐੱਸ.ਐੱਮ. ਕ੍ਰਿਸ਼ਣਾ
Sunday, Aug 16, 2020 - 07:33 PM (IST)
ਬੈਂਗਲੁਰੂ : ਦਿੱਗਜ ਰਾਜਨੇਤਾ ਅਤੇ ਸਾਬਕਾ ਵਿਦੇਸ਼ ਮੰਤਰੀ ਐੱਸ.ਐੱਮ. ਕ੍ਰਿਸ਼ਣਾ ਨੇ ਚੋਣਾਂ 'ਚ ਕਾਰਪੋਰੇਟ ਦਾਨ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਜਨੀਤਕ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਅਤੇ ਦੇਸ਼ 'ਚ ਚੋਣ ਪ੍ਰਣਾਲੀ ਨੂੰ ਸਾਫ਼ ਕਰਣ ਦੀ ਜ਼ਰੂਰਤ ਹੈ।
ਕਰੀਬ 5 ਦਹਾਕੇ ਤੋਂ ਚੋਣ ਰਾਜਨੀਤੀ ਨੂੰ ਕਰੀਬ ਤੋਂ ਦੇਖਣ ਵਾਲੇ ਕ੍ਰਿਸ਼ਣਾ ਨੇ ਕਿਹਾ ਕਿ ਪ੍ਰਸ਼ਾਸਨਿਕ ਭ੍ਰਿਸ਼ਟਾਚਾਰ ਦੀ ਜੜ ਰਾਜਨੀਤਕ ਭ੍ਰਿਸ਼ਟਾਚਾਰ 'ਚ ਹੈ ਅਤੇ ਰਾਜਨੀਤਕ ਭ੍ਰਿਸ਼ਟਾਚਾਰ ਦੀ ਜੜ ਚੋਣ ਭ੍ਰਿਸ਼ਟਾਚਾਰ 'ਚ ਹੈ। ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਚੋਣ ਪ੍ਰਣਾਲੀ ਦੀ ਸਫਾਈ ਕਰਨ ਦੀ ਜ਼ਰੂਰਤ ਹੈ। ਇਸ ਸਬੰਧ 'ਚ ਕੁੱਝ ਸੁਧਾਰ ਅਤੇ ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪਰ ਮੈਨੂੰ ਖੁਸ਼ੀ ਹੈ ਕਿ ਕੇਂਦਰ 'ਚ ਚੋਟੀ 'ਤੇ ਕੋਈ ਰਾਜਨੀਤਕ ਭ੍ਰਿਸ਼ਟਾਚਾਰ ਨਹੀਂ ਹੈ। ਉਸ 'ਤੇ ਭ੍ਰਿਸ਼ਟਾਚਾਰ ਜਾਂ ਭਰਾ-ਭਤੀਜਾਵਾਦ ਦਾ ਇੱਕ ਵੀ ਦੋਸ਼ ਨਹੀਂ ਹੈ। ਪ੍ਰਧਾਨ ਮੰਤਰੀ (ਨਰਿੰਦਰ ਮੋਦੀ) ਖੁਦ ਪੂਰੀ ਤਰ੍ਹਾਂ ਦੋਸ਼ਾਂ ਤੋਂ ਪਰੇ ਅਤੇ ਈਮਾਨਦਾਰ ਹਨ। ਇਹ ਬਹੁਤ ਹੀ ਸਕਾਰਾਤਮਕ ਬਦਲਾਅ ਹੈ।