ਮਸ਼ਹੂਰ ਹਸਪਤਾਲ 'ਚ ਜਾਦੂ-ਟੂਣੇ ਦੀਆਂ ਮਿਲੀਆਂ ਸ਼ਿਕਾਇਤਾਂ, 1500 ਕਰੋੜ ਦੇ ਘਪਲੇ ਦਾ ਦੋਸ਼
Wednesday, Mar 12, 2025 - 12:33 AM (IST)

ਮੁੰਬਈ : ਮਹਾਰਾਸ਼ਟਰ ਦੀ ਰਾਜਧਾਨੀ 'ਚ ਲੀਲਾਵਤੀ ਹਸਪਤਾਲ ਚਲਾਉਣ ਵਾਲੇ ਚੈਰੀਟੇਬਲ ਟਰੱਸਟ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਹੈ ਕਿ ਉਸ ਦੇ ਸਾਬਕਾ ਟਰੱਸਟੀਆਂ ਅਤੇ ਹੋਰ ਸਬੰਧਤ ਵਿਅਕਤੀਆਂ ਨੇ 1500 ਕਰੋੜ ਰੁਪਏ ਤੋਂ ਜ਼ਿਆਦਾ ਦੇ ਫੰਡਾਂ ਦਾ ਗਬਨ ਕੀਤਾ ਹੈ। ਲੀਲਾਵਤੀ ਕੀਰਤੀਲਾਲ ਮਹਿਤਾ ਮੈਡੀਕਲ ਟਰੱਸਟ (ਐੱਲਕੇਐੱਮਐੱਮਟੀ) ਨੇ ਇਸ ਸਬੰਧ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਤੇ ਬਾਂਦਰਾ ਪੁਲਸ ਸਟੇਸ਼ਨ ਵਿੱਚ ਵੱਖਰੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਹਨ।
ਸ਼ਿਕਾਇਤ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਹਸਪਤਾਲ ਦੇ ਅਹਾਤੇ ਵਿੱਚ ਸਾਬਕਾ ਟਰੱਸਟੀ ਅਤੇ ਸਬੰਧਤ ਵਿਅਕਤੀਆਂ ਵੱਲੋਂ ਕਾਲਾ ਜਾਦੂ ਵੀ ਕੀਤਾ ਜਾਂਦਾ ਸੀ। ਸ਼ਿਕਾਇਤਾਂ ਵਿੱਚ ਦੋਸ਼ ਲਾਇਆ ਗਿਆ ਹੈ ਕਿ ਲੀਲਾਵਤੀ ਹਸਪਤਾਲ ਦੇ ਵਿੱਤੀ ਰਿਕਾਰਡਾਂ ਦੇ 'ਫੋਰੈਂਸਿਕ ਆਡਿਟ' ਦੌਰਾਨ ਸਾਹਮਣੇ ਆਈ ਇਸ ਹੇਰਾਫੇਰੀ ਨੇ ਟਰੱਸਟ ਦੇ ਸੰਚਾਲਨ ਅਤੇ ਬਾਂਦਰਾ ਖੇਤਰ ਵਿੱਚ ਸਥਿਤ ਪ੍ਰਮੁੱਖ ਪ੍ਰਾਈਵੇਟ ਮੈਡੀਕਲ ਸਹੂਲਤ ਦੁਆਰਾ ਮੁਹੱਈਆ ਕਰਵਾਈਆਂ ਗਈਆਂ ਸਿਹਤ ਸੇਵਾਵਾਂ ਨੂੰ ਪ੍ਰਭਾਵਿਤ ਕੀਤਾ ਹੈ।
ਇਹ ਵੀ ਪੜ੍ਹੋ : ਹੱਦਬੰਦੀ ਤੇ ਵੋਟਰ ਸੂਚੀ ਦੇ ਮੁੱਦੇ ’ਤੇ ਰਾਜ ਸਭਾ ’ਚ ਵਿਰੋਧੀ ਧਿਰ ਵੱਲੋਂ ਹੰਗਾਮਾ
ਐੱਲਕੇਐੱਮਐੱਮਟੀ ਦੇ ਸਥਾਈ ਨਿਵਾਸੀ ਟਰੱਸਟੀ ਪ੍ਰਸ਼ਾਂਤ ਮਹਿਤਾ ਨੇ ਮੀਡੀਆ ਨੂੰ ਦੱਸਿਆ, “ਅਸੀਂ ਸ਼ਿਕਾਇਤਾਂ ਦਰਜ ਕਰਵਾਈਆਂ ਅਤੇ ਬਾਂਦਰਾ ਮੈਜਿਸਟ੍ਰੇਟ ਅਦਾਲਤ ਦੇ ਹੁਕਮਾਂ ਕਾਰਨ ਇਸ ਨੂੰ ਐੱਫਆਈਆਰ ਵਿੱਚ ਤਬਦੀਲ ਕਰ ਦਿੱਤਾ ਗਿਆ। ਸਾਬਕਾ ਟਰੱਸਟੀਆਂ ਅਤੇ ਹੋਰ ਸਬੰਧਤ ਵਿਅਕਤੀਆਂ ਖਿਲਾਫ ਤਿੰਨ ਤੋਂ ਵੱਧ ਐੱਫ. ਆਈ. ਆਰ. ਇਨ੍ਹਾਂ ਵਿਅਕਤੀਆਂ ਵਿਰੁੱਧ ਚੌਥੀ ਕਾਰਵਾਈ ਹੁਣ ਮੈਜਿਸਟਰੇਟ ਦੇ ਸਾਹਮਣੇ ਵਿਚਾਰਅਧੀਨ ਹੈ, ਜੋ ਕਾਲੇ ਜਾਦੂ ਅਤੇ ਜਾਦੂ-ਟੂਣੇ ਲਈ ਬਾਂਦਰਾ ਪੁਲਸ ਸਟੇਸ਼ਨ ਵਿੱਚ ਦਰਜ ਕੀਤੀ ਗਈ ਸਾਡੀ ਸ਼ਿਕਾਇਤ 'ਤੇ ਅਧਾਰਿਤ ਹੈ।
ਉਨ੍ਹਾਂ ਦੱਸਿਆ ਕਿ ਬਾਂਦਰਾ ਮੈਜਿਸਟ੍ਰੇਟ ਅਦਾਲਤ ਨੇ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਜਾਂਚ ਦੇ ਹੁਕਮ ਦਿੱਤੇ ਹਨ। ਹਸਪਤਾਲ ਦੇ ਅਹਾਤੇ ਵਿੱਚ ਕੀਤੇ ਜਾ ਰਹੇ ਕਾਲੇ ਜਾਦੂ ਦੀਆਂ ਰਸਮਾਂ ਬਾਰੇ ਮਹਿਤਾ ਨੇ ਕਿਹਾ, "ਸਾਨੂੰ ਮਨੁੱਖੀ ਵਾਲਾਂ ਅਤੇ ਖੋਪੜੀਆਂ ਵਾਲੇ ਸੱਤ ਤੋਂ ਵੱਧ ਕਲਸ਼ ਮਿਲੇ ਹਨ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8