ਹੁਣ ਮੁੰਬਈ ਤੋਂ ਅਹਿਮਦਾਬਾਦ ਦੌੜੇਗੀ ਬੁਲੇਟ ਟ੍ਰੇਨ, ਮੋਦੀ ਦਾ ਸੁਫ਼ਨਾ ਪੂਰਾ ਕਰੇਗੀ ਇਹ ਕੰਪਨੀ
Thursday, Oct 29, 2020 - 06:03 PM (IST)
ਨਵੀਂ ਦਿੱਲੀ — ਬੁਨਿਆਦੀ ਢਾਂਚੇ ਦੇ ਖੇਤਰ ਦੇ ਦਿੱਗਜ਼ ਲਾਰਸਨ ਅਤੇ ਟੂਬਰੋ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਡਰੀਮ ਪ੍ਰੋਜੈਕਟ ਦਾ ਇਕਰਾਰਨਾਮਾ ਮਿਲਿਆ ਹੈ। ਸਰਕਾਰ ਨੇ ਬੁਲੇਟ ਟ੍ਰੇਨ ਪ੍ਰਾਜੈਕਟ ਲਈ ਕੰਪਨੀ ਨੂੰ 25,000 ਕਰੋੜ ਰੁਪਏ ਦਾ ਠੇਕਾ ਦਿੱਤਾ ਹੈ। ਇਹ ਠੇਕਾ ਮੁੰਬਈ-ਅਹਿਮਦਾਬਾਦ ਦਰਮਿਆਨ ਬੁਲੇਟ ਟ੍ਰੇਨ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਐਲ ਐਂਡ ਟੀ ਦੇ ਨਾਲ ਟਾਟਾ ਪ੍ਰੋਜੈਕਟ-ਜੇ ਕੁਮਾਰ ਇੰਫਰਾ, ਐਨ.ਸੀ.ਸੀ.-ਅਫਕਾਸ ਇੰਫਰਾ ਅਤੇ ਇਰਕਾਨ ਇੰਟਰਨੈਸ਼ਨਲ-ਜੇ.ਐਮ.ਸੀ. ਪ੍ਰੋਜੈਕਟ ਇੰਡੀਆ ਵੀ ਇਸ ਪ੍ਰੋਜੈਕਟ ਦੀ ਦੌੜ ਵਿਚ ਸ਼ਾਮਲ ਸਨ।
ਕੰਪਨੀ ਦੇ ਸੀਈਓ ਨੇ ਦਿੱਤੀ ਜਾਣਕਾਰੀ
ਐਲ.ਐਂਡ.ਟੀ. ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਅਤੇ ਪ੍ਰਬੰਧ ਨਿਰਦੇਸ਼ਕ ਐਸ.ਐਨ. ਸੁਬਰਾਮਣੀਅਮ ਨੇ ਬੁੱਧਵਾਰ ਨੂੰ ਵਿੱਤੀ ਨਤੀਜਿਆਂ ਦੀ ਘੋਸ਼ਣਾ ਦੌਰਾਨ ਕਿਹਾ, 'ਅਸੀਂ ਸਰਕਾਰ ਤੋਂ ਹੁਣ ਤੱਕ ਦਾ ਸਭ ਤੋਂ ਵੱਡਾ ਠੇਕਾ ਹਾਸਲ ਕੀਤਾ ਹੈ। ਇਹ 25,000 ਕਰੋੜ ਰੁਪਏ ਦਾ ਆਰਡਰ ਹੈ। ਇਹ ਸਾਡੇ ਲਈ ਸਭ ਤੋਂ ਵੱਡਾ ਇਕਰਾਰਨਾਮਾ ਹੈ। ਇਸ ਦੇ ਨਾਲ ਹੀ ਇਹ ਇੰਨੀ ਵੱਡੀ ਰਕਮ ਦਾ ਸਭ ਤੋਂ ਵੱਡਾ ਪ੍ਰੋਜੈਕਟ ਆਰਡਰ ਹੈ, ਜੋ ਕਿ ਸਰਕਾਰ ਨੇ ਦਿੱਤਾ ਹੈ।
ਹੋਰ ਪੜ੍ਹੋ: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਾ ਦੌਰ ਜਾਰੀ , ਜਾਣੋ ਅੱਜ ਇੰਨ੍ਹਾਂ ਕੀਮਤੀ ਧਾਤੂਆਂ ਦੇ ਭਾਅ
ਪ੍ਰੋਜੈਕਟ ਨੂੰ 4 ਸਾਲਾਂ 'ਚ ਕੀਤਾ ਜਾਵੇਗਾ ਪੂਰਾ
ਉਨ੍ਹਾਂ ਕਿਹਾ ਕਿ ਪ੍ਰਾਜੈਕਟ ਨੂੰ ਠੇਕੇ ਤਹਿਤ ਚਾਰ ਸਾਲਾਂ ਵਿਚ ਪੂਰਾ ਕੀਤਾ ਜਾਣਾ ਹੈ। ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਨੇ 24 ਸਤੰਬਰ ਨੂੰ ਅਹਿਮਦਾਬਾਦ-ਮੁੰਬਈ ਬੁਲੇਟ ਰੇਲ ਪ੍ਰਾਜੈਕਟ ਲਈ ਲਗਭਗ 1.08 ਲੱਖ ਕਰੋੜ ਰੁਪਏ ਦੀ ਬੋਲੀ ਖੋਲ੍ਹ ਦਿੱਤੀ ਹੈ। ਇਸ ਵਿਚ ਗੁਜਰਾਤ ਵਿਚ ਪੈ ਰਹੇ ਪ੍ਰਾਜੈਕਟ ਦਾ ਇਕ ਹਿੱਸਾ ਸ਼ਾਮਲ ਹੈ।
2 ਘੰਟਿਆਂ 'ਚ ਪੂਰਾ ਹੋਵੇਗਾ ਅਹਿਮਦਾਬਾਦ ਤੋਂ ਮੁੰਬਈ ਤੱਕ ਦਾ ਸਫ਼ਰ
ਸਰਕਾਰ ਦੀ ਬੁਲੇਟ ਟ੍ਰੇਨ ਸ਼ੁਰੂ ਹੋਣ ਤੋਂ ਬਾਅਦ ਮੁੰਬਈ ਤੋਂ ਦੋ ਘੰਟਿਆਂ 'ਚ ਅਹਿਮਦਾਬਾਦ ਤੱਕ ਪਹੁੰਚਿਆ ਜਾ ਸਕਦਾ ਹੈ। ਇਸ ਪ੍ਰਾਜੈਕਟ ਵਿਚ ਕਰੀਬ 47 ਫ਼ੀਸਦੀ ਹਿੱਸੇ ਨੂੰ ਗੁਜਰਾਤ ਵਿਚ ਵਾਪੀ ਤੋਂ ਵਡੋਦਰਾ ਦੇ ਵਿਚਾਲੇ ਰੱਖਿਆ ਜਾਵੇਗਾ।
ਹੋਰ ਪੜ੍ਹੋ: ਹਾਂਗ-ਕਾਂਗ ਨੇ ਚੌਥੀ ਵਾਰ ਏਅਰ ਇੰਡੀਆ ਦੀਆਂ ਉਡਾਣਾਂ 'ਤੇ ਇਸ ਕਾਰਨ ਲਗਾਈ ਪਾਬੰਦੀ
ਇਨ੍ਹਾਂ ਕੰਪਨੀਆਂ ਨੇ ਵੀ ਦਿੱਤੀਆਂ ਸਨ ਬੋਲੀਆਂ
ਐਨ.ਐਚ.ਐਸ.ਆਰ.ਸੀ.ਐਲ. ਨੇ ਕਿਹਾ ਕਿ ਕੁਲ 7 ਕੰਪਨੀਆਂ ਨੇ ਬੋਲੀ ਲਗਾਉਣ 'ਚ ਹਿੱਸਾ ਲਿਆ ਸੀ। Afcons Infrastructure Limited IRCON International Limited JMC Projects India Ltd-Consortium and NCC Limited Tata Project Ltd. - J.Kumar Infra Projects Ltd. - HSR Consortium ਵੀ ਸ਼ਾਮਲ ਸਨ।
ਇਹ ਪ੍ਰਾਜੈਕਟ ਮੁੰਬਈ-ਅਹਿਮਦਾਬਾਦ ਮਾਰਗ 'ਤੇ ਬਣਾਇਆ ਜਾਵੇਗਾ
ਇਸ ਸਮੇਂ ਮੁੰਬਈ-ਅਹਿਮਦਾਬਾਦ ਮਾਰਗ 'ਤੇ ਲਗਭਗ 32 ਰੇਲ ਗੱਡੀਆਂ ਚੱਲਦੀਆਂ ਹਨ। ਤੇਜਸ ਐਕਸਪ੍ਰੈਸ ਵੀ ਇਸ ਰੂਟ 'ਚ ਸ਼ਾਮਲ ਹੈ। ਇਸ ਤੋਂ ਇਲਾਵਾ ਇਸ ਮਾਰਗ 'ਤੇ ਹਵਾਈ ਉਡਾਣਾਂ ਦਾ ਸੰਚਾਲਨ ਵੀ ਬਹੁਤ ਜ਼ਿਆਦਾ ਹੈ।
ਹੋਰ ਪੜ੍ਹੋ: ਆਮ ਆਦਮੀ ਨੂੰ ਲੱਗੇਗਾ ਇੱਕ ਹੋਰ ਝਟਕਾ, ਗੰਢਿਆਂ ਤੋਂ ਬਾਅਦ ਹੁਣ ਵਧਣਗੀਆਂ ਸਰੋਂ ਦੇ ਤੇਲ ਦੀਆਂ ਕੀਮਤਾਂ
ਇਸ ਪ੍ਰਾਜੈਕਟ ਨੂੰ ਕੌਣ ਫੰਡ ਕਰ ਰਿਹਾ ਹੈ?
ਇਸ ਟੈਂਡਰ 'ਚ ਵਾਪੀ ਅਤੇ ਵਡੋਦਰਾ ਦੇ ਵਿਚਕਾਰ 237 ਕਿਲੋਮੀਟਰ ਲੰਬੇ ਲਾਂਘੇ ਦਾ ਨਿਰਮਾਣ ਕੀਤਾ ਜਾਏਗਾ। ਇਸ ਵਿਚ ਚਾਰ ਸਟੇਸ਼ਨ ਵਾਪੀ, ਬਿਲੀਮੋਰ, ਸੂਰਤ ਅਤੇ ਭਾਰੂਚ ਅਤੇ ਸੂਰਤ ਡੀਪੋਟ ਸ਼ਾਮਲ ਹਨ। ਇਸ ਰੂਟ ਵਿਚ 24 ਨਦੀਆਂ ਅਤੇ 30 ਰੋਡ ਕ੍ਰਾਸਿੰਗ ਹੋਣਗੇ। ਮੁੰਬਈ-ਅਹਿਮਦਾਬਾਦ ਬੁਲੇਟ ਟਰੇਨ ਕਾਰੀਡੋਰ ਦੀ ਕੁਲ ਲਾਗਤ 1.08 ਲੱਖ ਕਰੋੜ ਹੈ ਅਤੇ ਇਸ ਲਈ ਜਾਪਾਨ ਅੰਤਰਰਾਸ਼ਟਰੀ ਸਹਿਕਾਰਤਾ ਏਜੰਸੀ ਫੰਡਿੰਗ ਕਰ ਰਹੀ ਹੈ।
ਕਿੰਨੇ ਕਰੋੜ ਦੀ ਲੱਗੀ ਬੋਲੀ?
ਐਨ.ਐਚ.ਐਸ.ਆਰ.ਸੀ.ਐਲ. ਨੇ ਪਹਿਲਾਂ ਹੀ ਇਸ ਸਰਕਾਰੀ ਪ੍ਰਾਜੈਕਟ ਲਈ ਲਗਭਗ 83 ਪ੍ਰਤੀਸ਼ਤ ਜ਼ਮੀਨ ਲੈ ਲਈ ਸੀ। ਇਹ ਸਾਰੀ ਧਰਤੀ ਗੁਜਰਾਤ ਵਿਚ ਹੈ। ਟਾਟਾ ਦੀ ਅਗਵਾਈ ਵਾਲੇ ਸਮੂਹ ਨੇ 28 ਹਜ਼ਾਰ ਕਰੋੜ ਰੁਪਏ ਦੀ ਬੋਲੀ ਲਗਾਈ ਸੀ। ਅਫਕੋਸ ਇਨਫਰਾ ਦੀ ਅਗਵਾਈ ਵਾਲੇ ਸਮੂਹ ਨੇ 37 ਹਜ਼ਾਰ ਕਰੋੜ ਦੀ ਬੋਲੀ ਲਗਾਈ ਸੀ। ਇਸ ਦੇ ਨਾਲ ਹੀ ਐਲ.ਐਂਡ.ਟੀ ਨੇ ਇਨ੍ਹਾਂ ਦੋਵਾਂ ਸਮੂਹਾਂ ਨਾਲੋਂ 3 ਹਜ਼ਾਰ ਕਰੋੜ ਅਤੇ 12 ਹਜ਼ਾਰ ਕਰੋੜ ਰੁਪਏ ਘੱਟ ਦੀ ਬੋਲੀ ਲਗਾਈ ਸੀ।
ਹੋਰ ਪੜ੍ਹੋ: ਫੇਸਲੈੱਸ ਅਸੈੱਸਮੈਂਟ ਸਿਸਟਮ ਲਾਗੂ ਕਰਨ ਵਿਚ ਆ ਰਹੀਆਂ ਮੁਸ਼ਕਲਾਂ ਨੂੰ ਸੁਧਾਰਨ ’ਚ ਲੱਗਾ CBIC