ਧਰਮ ਬਦਲ ਕੁੜੀ ਨੇ ਕੀਤਾ ਸੀ ਨਿਕਾਹ, ਹੁਣ ਬੋਲੀ- ਮੁੰਡੇ ਨੂੰ ਬਣਾਵਾਂਗੀ ਹਿੰਦੂ

Friday, Dec 18, 2020 - 10:26 PM (IST)

ਧਰਮ ਬਦਲ ਕੁੜੀ ਨੇ ਕੀਤਾ ਸੀ ਨਿਕਾਹ, ਹੁਣ ਬੋਲੀ- ਮੁੰਡੇ ਨੂੰ ਬਣਾਵਾਂਗੀ ਹਿੰਦੂ

ਵਡੋਦਰਾ - ਗੁਜਰਾਤ ਦੇ ਵਡੋਦਰਾ ਵਿੱਚ ਇੱਕ 23 ਸਾਲਾ ਬਾਹਮਣ ਕੁੜੀ ਨੇ ਧਰਮ ਤਬਦੀਲੀ ਕਰ ਮੁਸਲਮਾਨ ਮੁੰਡੇ ਨਾਲ ਨਿਕਾਹ ਕਰ ਲਿਆ ਸੀ। ਮੁੰਬਈ ਦੇ ਬਾਂਦਰਾ ਦੀ ਮਸਜਿਦ ਵਿੱਚ ਹੋਏ ਨਿਕਾਹ ਤੋਂ ਬਾਅਦ ਲਵ ਜਿਹਾਦ ਦੀ ਰਾਜਨੀਤੀ ਭੜਕ ਉੱਠੀ ਸੀ। ਵਡੋਦਰਾ ਵਿੱਚ ਹਿੰਦੂ ਸੰਗਠਨਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਸੀ। ਜਿਸ ਦੇ ਬਾਅਦ ਗੁਜਰਾਤ ਪੁਲਸ ਦੀ ਇੱਕ ਟੀਮ ਮੁੰਬਈ ਗਈ ਅਤੇ ਦੋਨਾਂ ਨੂੰ ਲੈ ਕੇ ਵਾਪਸ ਵਡੋਦਰਾ ਪਰਤੀ। ਪੁਲਸ ਨੇ ਮੁੰਡੇ ਅਤੇ ਕੁੜੀ ਨੂੰ ਆਪਣੇ-ਆਪਣੇ ਘਰ ਭੇਜ ਦਿੱਤਾ ਹੈ।

ਹੁਣ ਨਿਕਾਹ ਕਰਨ ਵਾਲੀ ਕੁੜੀ ਦਾ ਕਹਿਣਾ ਹੈ ਕਿ ਮੈਂ ਮੁੰਡੇ ਨੂੰ ਹਿੰਦੂ ਬਣਾਵਾਂਗੀ। ਕੁੜੀ ਫਿਲਹਾਲ ਆਪਣੇ ਪਿਤਾ  ਦੇ ਘਰ ਹੈ। ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਨੇਤਾਵਾਂ ਨਾਲ ਹੀ ਕਈ ਹਿੰਦੂ ਸੰਗਠਨਾਂ ਦੇ ਲੋਕ ਕੁੜੀ ਨੂੰ ਮਿਲਣ ਅਤੇ ਉਸ ਨੂੰ ਸਮਝਾਉਣ ਲਈ ਉਸਦੇ ਘਰ ਪਹੁੰਚ ਰਹੇ ਹਨ। ਧਰਮ ਤਬਦੀਲੀ ਕਰਨ ਵਾਲੀ ਕੁੜੀ ਦਾ ਕਹਿਣਾ ਹੈ ਕਿ ਉਹ ਮੁੰਡੇ ਨੂੰ ਪਿਛਲੇ 6 ਸਾਲ ਤੋਂ ਜਾਣਦੀ ਹੈ। ਉਹ ਦੋਸਤਾਂ ਦੇ ਜ਼ਰੀਏ ਉਸ ਦੇ ਸੰਪਰਕ ਵਿੱਚ ਆਈ ਸੀ ਅਤੇ ਇਸ ਤੋਂ ਬਾਅਦ ਉਹ ਲਗਾਤਾਰ ਇੱਕ-ਦੂਜੇ ਦੇ ਸੰਪਰਕ ਵਿੱਚ ਸਨ।
ਕਾਂਗਰਸ ਦੇ 99.9 ਫ਼ੀਸਦੀ ਕਰਮਚਾਰੀ ਰਾਹੁਲ ਗਾਂਧੀ ਨੂੰ ਪ੍ਰਧਾਨ ਦੇ ਰੂਪ 'ਚ ਵੇਖਣਾ ਚਾਹੁੰਦੇ ਹਨ

ਕੁੜੀ ਮੁਤਾਬਕ ਦੋਨਾਂ ਇੱਕ-ਦੂਜੇ ਨੂੰ ਪਿਆਰ ਕਰਨ ਲੱਗੇ ਅਤੇ ਵਿਆਹ ਦਾ ਫੈਸਲਾ ਕਰ ਲਿਆ। ਕੁੜੀ ਨੇ ਦੱਸਿਆ ਕਿ ਪੰਜ ਦਿਨ ਪਹਿਲਾਂ ਉਹ (ਮੁੰਡਾ) ਵਿਆਹ ਲਈ ਉਸ ਨੂੰ ਮੁੰਬਈ ਲੈ ਗਿਆ ਸੀ। ਉਥੇ ਹੀ ਦੋਨਾਂ ਨੇ ਵਿਆਹ ਕੀਤਾ। ਕੁੜੀ ਨੇ ਕਿਹਾ ਕਿ ਬੁੱਧਵਾਰ (16 ਦਸੰਬਰ) ਨੂੰ ਅਸੀਂ ਵਡੋਦਰਾ ਵਾਪਸ ਆਏ। ਲੜਕੀ ਦਾ ਕਹਿਣਾ ਹੈ ਕਿ ਕਈ ਸੰਗਠਨਾਂ ਦੇ ਲੋਕ ਉਸ ਨੂੰ ਮਿਲਣ ਆਏ। ਉਨ੍ਹਾਂ ਨਾਲ ਗੱਲ ਕਰਨ ਦੇ ਬਾਅਦ ਹੁਣ ਫੈਸਲਾ ਕੀਤਾ ਹੈ ਕਿ ਉਸ ਮੁੰਡੇ ਨੂੰ ਕਹੇਗੀ ਕਿ ਉਹ ਹਿੰਦੂ ਧਰਮ ਸਵੀਕਾਰ ਕਰੇ।

ਦੂਜੀ ਪਾਸੇ, ਇਸ ਮਾਮਲੇ ਨੂੰ ਲੈ ਕੇ ਹਿੰਦੂ ਸੰਗਠਨ ਵੀ ਸਰਗਰਮ ਹੋ ਗਏ ਹਨ। ਹਿੰਦੂ ਸੰਗਠਨਾਂ ਨੇ ਲਵ ਜਿਹਾਦ ਨੂੰ ਲੈ ਕੇ ਕਾਨੂੰਨ ਬਣਾਏ ਜਾਣ ਦੀ ਮੰਗ ਤੇਜ਼ ਕਰ ਦਿੱਤੀ ਹੈ। ਹਿੰਦੂ ਜਾਗਰਣ ਮੰਚ ਦੇ ਨੀਰਜ ਜੈਨ ਦਾ ਕਹਿਣਾ ਹੈ ਕਿ ਮੁਸਲਮਾਨ ਮੁੰਡਾ ਸਾਜ਼ਿਸ਼ ਦੇ ਤਹਿਤ ਮੁਟਿਆਰ ਨੂੰ ਭਜਾ ਕੇ ਲੈ ਗਿਆ ਅਤੇ ਜ਼ਬਰਦਸਤੀ ਧਰਮ ਤਬਦੀਲੀ ਵੀ ਕਰਵਾ ਲਿਆ। ਉਨ੍ਹਾਂ ਕਿਹਾ ਕਿ ਲਵ ਜਿਹਾਦ ਨੂੰ ਲੈ ਕੇ ਕਾਨੂੰਨ ਬਣਾਉਣ ਦੀ ਜ਼ਰੂਰਤ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।

 


author

Inder Prajapati

Content Editor

Related News