ਨਿਆਂਪਾਲਿਕਾ ਖ਼ਿਲਾਫ਼ ਟਿੱਪਣੀ ਮਾਮਲਾ : ਅਦਾਲਤ ਨੇ ਲਲਿਤ ਮੋਦੀ ਨੂੰ ਮੁਆਫ਼ੀ ਮੰਗਣ ਦਾ ਦਿੱਤਾ ਨਿਰਦੇਸ਼

Friday, Apr 14, 2023 - 05:46 PM (IST)

ਨਿਆਂਪਾਲਿਕਾ ਖ਼ਿਲਾਫ਼ ਟਿੱਪਣੀ ਮਾਮਲਾ : ਅਦਾਲਤ ਨੇ ਲਲਿਤ ਮੋਦੀ ਨੂੰ ਮੁਆਫ਼ੀ ਮੰਗਣ ਦਾ ਦਿੱਤਾ ਨਿਰਦੇਸ਼

ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਸੋਸ਼ਲ ਮੀਡੀਆ ’ਤੇ ਨਿਆਂਪਾਲਿਕਾ ਖ਼ਿਲਾਫ਼ ਕੀਤੀ ਗਈ ਟਿੱਪਣੀ ਲਈ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ. ਐੱਲ.) ਦੇ ਸਾਬਕਾ ਮੁਖੀ ਲਲਿਤ ਮੋਦੀ ਨੂੰ ਫਟਕਾਰ ਲਾਈ ਅਤੇ ਉਨ੍ਹਾਂ ਨੂੰ ਬਿਨਾਂ ਸ਼ਰਤ ਮੁਆਫ਼ੀ ਮੰਗਣ ਦਾ ਨਿਰਦੇਸ਼ ਦਿੱਤਾ। ਜਸਟਿਸ ਐੱਮ. ਆਰ. ਸ਼ਾਹ ਅਤੇ ਜਸਟਿਸ ਸੀ. ਟੀ. ਰਵੀਕੁਮਾਰ ਦੀ ਬੈਂਚ ਨੇ ਕਿਹਾ ਕਿ ਲਲਿਤ ਮੋਦੀ ਕਾਨੂੰਨ ਅਤੇ ਪ੍ਰਣਾਲੀ ਤੋਂ ਉੱਪਰ ਨਹੀਂ ਹਨ ਅਤੇ ਉਹ ਉਨ੍ਹਾਂ ਵੱਲੋਂ ਦਾਖਲ ਜਵਾਬੀ ਹਲਫਨਾਮੇ ਤੋਂ ਸੰਤੁਸ਼ਟ ਨਹੀਂ ਹਨ। 

ਸਿਖਰ ਅਦਾਲਤ ਨੇ ਲਲਿਤ ਮੋਦੀ ਨੂੰ ਸੋਸ਼ਲ ਮੀਡੀਆ ਅਤੇ ਪ੍ਰਮੁੱਖ ਰਾਸ਼ਟਰੀ ਸਮਾਚਾਰ ਪੱਤਰਾਂ ਰਾਹੀਂ ਮੁਆਫ਼ੀ ਮੰਗਣ ਦਾ ਨਿਰਦੇਸ਼ ਦਿੱਤਾ। ਸਿਖਰ ਅਦਾਲਤ ਨੇ ਉਨ੍ਹਾਂ ਨੂੰ ਮੁਆਫ਼ੀ ਮੰਗਣ ਤੋਂ ਪਹਿਲਾਂ ਇਕ ਹਲਫ਼ਨਾਮਾ ਦਾਖ਼ਲ ਕਰਨ ਦਾ ਵੀ ਨਿਰਦੇਸ਼ ਦਿੱਤਾ, ਜਿਸ ’ਚ ਕਿਹਾ ਜਾਵੇ ਕਿ ਭਵਿੱਖ ’ਚ ਅਜਿਹੀ ਕੋਈ ਟਿੱਪਣੀ (ਪੋਸਟ) ਨਹੀਂ ਕੀਤੀ ਜਾਵੇਗੀ ਜੋ ਭਾਰਤੀ ਨਿਆਂਪਾਲਿਕਾ ਦੇ ਅਕਸ ਨੂੰ ਖਰਾਬ ਕਰਦੀ ਹੋਵੇ।


author

DIsha

Content Editor

Related News