ਆਜ਼ਾਦੀ ਦਿਹਾੜੇ ਮੌਕੇ 9 ਸਾਲਾਂ ਤੋਂ PM ਮੋਦੀ ਦੀ ਪੱਗੜੀ ਦਾ ਬਦਲਦਾ ਰਿਹਾ ਰੰਗ, ਇਸ ਸਾਲ ਪਹਿਨੀ ਤਿਰੰਗੇ ਰੰਗ ਦੀ ਪੱਗੜੀ

Monday, Aug 15, 2022 - 06:25 PM (IST)

ਆਜ਼ਾਦੀ ਦਿਹਾੜੇ ਮੌਕੇ 9 ਸਾਲਾਂ ਤੋਂ PM ਮੋਦੀ ਦੀ ਪੱਗੜੀ ਦਾ ਬਦਲਦਾ ਰਿਹਾ ਰੰਗ, ਇਸ ਸਾਲ ਪਹਿਨੀ ਤਿਰੰਗੇ ਰੰਗ ਦੀ ਪੱਗੜੀ

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ 75ਵੇਂ ਆਜ਼ਾਦੀ ਦਿਹਾੜੇ ਮੌਕੇ ਤਿਰੰਗੇ ਦੀਆਂ ਧਾਰੀਆਂ ਵਾਲੀ ਸਫੇਦ ਰੰਗ ਦੀ ਪੱਗੜੀ ਪਹਿਨੀ। ਪਰੰਪਰਾਗਤ ਕੁੜਤੇ ਅਤੇ ਚੂੜੀਦਾਰ ਪਜਾਮੇ ਦੇ ਉੱਪਰ ਨੀਲੇ ਰੰਗ ਦੀ ਜੈਕੇਟ ਅਤੇ ਕਾਲੇ ਬੂਟ ਪਹਿਨੇ ਪ੍ਰਧਾਨ ਮੰਤਰੀ ਨੇ ਲਾਲ ਕਿਲ੍ਹੇ ਤੋਂ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਲਗਾਤਾਰ 9ਵੀਂ ਵਾਰ ਰਾਸ਼ਟਰ ਨੂੰ ਸੰਬੋਧਨ ਕੀਤਾ। ਇਸ ਦੇ ਨਾਲ ਹੀ ਪੀ.ਐੱਮ. ਮੋਦੀ ਨੇ ਆਜ਼ਾਦੀ ਦਿਹਾੜੇ ਅਤੇ ਗਣਤੰਤਰ ਦਿਵਸ ਦੇ ਸਮਾਰੋਹਾਂ 'ਚ ਆਕਰਸ਼ਕ, ਚਮਕਦਾਰ ਅਤੇ ਰੰਗੀਨ ਪੱਗੜੀ ਪਹਿਨਣ ਦਾ ਰੁਝਾਨ ਜਾਰੀ ਰੱਖਿਆ। ਪ੍ਰਧਾਨ ਮੰਤਰੀ ਦੀ ਪੱਗੜੀ 'ਤੇ ਤਿਰੰਗੇ ਦੀਆਂ ਧਾਰੀਆਂ ਬਣੀਆਂ ਹੋਈਆਂ ਸਨ। ਪਿਛਲੀ ਵਾਰ ਆਜ਼ਾਦੀ ਦਿਹਾੜੇ 'ਤੇ ਪੀ.ਐੱਮ. ਮੋਦੀ ਨੇ ਧਾਰੀਦਾਰ ਕੇਸਰੀ ਪੱਗੜੀ ਪਹਿਨੀ ਸੀ। ਪੀ.ਐੱਮ. ਮੋਦੀ ਨੇ 74ਵੇਂ ਆਜ਼ਾਦੀ ਦਿਹਾੜੇ 'ਤੇ ਇਤਿਹਾਸਕ ਲਾਲ ਕਿਲ੍ਹੇ 'ਤੇ ਆਯੋਜਿਤ ਸਮਾਰੋਹ 'ਚ ਕੇਸਰੀਆ ਅਤੇ ਕਰੀਮ ਰੰਗ ਦੀ ਪੱਗੜੀ ਪਹਿਨੀ ਸੀ।

ਇਹ ਵੀ ਪੜ੍ਹੋ : PM ਮੋਦੀ ਨੇ 83 ਮਿੰਟ ਤੱਕ ਕੀਤਾ ਰਾਸ਼ਟਰ ਨੂੰ ਸੰਬੋਧਨ, ਜਾਣੋ ਕਿਹੜੇ ਸਾਲ ਰਿਹਾ ਸਭ ਤੋਂ ਲੰਬੇ ਭਾਸ਼ਣ ਦਾ ਰਿਕਾਰਡ

ਪ੍ਰਧਾਨ ਮੰਤਰੀ ਨੇ ਅੱਧੀ ਬਾਹਾਂ ਵਾਲਾ ਕੁੜਤਾ ਅਤੇ ਇਸ ਦੇ ਨਾਲ ਚੂੜੀਦਾਰ ਪਜਾਮਾ ਪਾਇਆ ਸੀ। ਉਨ੍ਹਾਂ ਨੇ ਕੇਸਰੀਆ ਕਿਨਾਰੀ ਵਾਲਾ ਸਫੇਦ ਗਮਛਾ ਵੀ ਪਾਇਆ ਸੀ, ਜਿਸ ਨੂੰ ਉਨ੍ਹਾਂ ਨੇ ਕੋਰੋਨਾ ਤੋਂ ਬਚਾਅ ਦੇ ਉਪਾਵਾਂ ਅਧੀਨ ਇਸਤੇਮਾਲ ਕੀਤਾ। ਸਾਲ 2019 'ਚ ਦੂਜੀ ਵਾਰ ਸੱਤਾ 'ਚ ਆਉਣ ਤੋਂ ਬਾਅਦ ਲਾਲ ਕਿਲ੍ਹੇ ਤੋਂ ਆਪਣੇ ਪਹਿਲੇ ਸੰਬੋਧਨ 'ਚ ਪ੍ਰਧਾਨ ਮੰਤਰੀ ਨੇ ਕਈ ਰੰਗਾਂ ਨਾਲ ਬਣੀ ਪੱਗੜੀ ਪਹਿਨੀ ਸੀ। ਲਾਲ ਕਿਲ੍ਹੇ ਤੋਂ ਇਹ ਉਨ੍ਹਾਂ ਦਾ ਲਗਾਤਾਰ 6ਵਾਂ ਸੰਬੋਧਨ ਸੀ। ਦੇਸ਼ ਦੀ ਕਮਾਨ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਜਦੋਂ ਪ੍ਰਧਾਨ ਮੰਤਰੀ ਨੇ 2014 ਵਿਚ ਇਤਿਹਾਸਕ ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਿਤ ਕੀਤਾ ਸੀ ਤਾਂ ਉਨ੍ਹਾਂ ਨੇ ਗੂੜ੍ਹੇ ਲਾਲ ਅਤੇ ਹਰੇ ਰੰਗ ਦਾ ਜੋਧਪੁਰੀ ਬੰਧੇਜ ਪੱਗੜੀ ਪਹਿਨੀ ਸੀ। 2015 ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਈ ਰੰਗਾਂ ਵਾਲੀਆਂ ਧਾਰੀਆਂ ਵਾਲੀ ਪੀਲੀ ਪੱਗੜੀ ਪਾਈ ਸੀ, ਜਦੋਂ ਕਿ 2016 ਵਿਚ ਉਨ੍ਹਾਂ ਨੇ ਗੁਲਾਬੀ ਅਤੇ ਪੀਲੇ ਰੰਗ ਦਾ ਲਹਿਰੀਆ 'ਟਾਈ ਐਂਡ ਡਾਈ' ਪੱਗੜੀ ਚੁਣੀ ਸੀ। ਉਨ੍ਹਾਂ ਨੇ 2017 'ਚ ਸੁਨਹਿਰੀ ਧਾਰੀਆਂ ਵਾਲੀ ਇਕ ਚਮਕਦਾਰ ਲਾਲ ਰੰਗ ਦੀ ਪੱਗੜੀ ਪਾਈ ਸੀ। ਉਨ੍ਹਾਂ ਨੇ ਸਾਲ 2018 ਵਿਚ ਕੇਸਰੀਆ ਪੱਗੜੀ ਪਹਿਨੀ ਸੀ। ਗਣਤੰਤਰ ਦਿਵਸ ਸਮਰੋਹਾਂ 'ਚ ਵੀ ਕੱਛ ਦੀ ਲਾਲ ਬੰਧਨੀ ਪੱਗੜੀ ਤੋਂ ਲੈ ਕੇ ਪੀਲੀ ਰਾਜਸਥਾਨੀ ਪੱਗੜੀ ਤੱਕ, ਪੀ.ਐੱਮ. ਮੋਦੀ ਦੀ ਪੱਗੜੀ ਲੋਕਾਂ ਦਾ ਧਿਆਨ ਆਕਰਸ਼ਿਤ ਕਰਦੀ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News