ਬਿਹਾਰ ’ਚ ਬਾਹਰ ਕੀਤੇ 65 ਲੱਖ ਵੋਟਰਾਂ ਦਾ ਵੇਰਵਾ 3 ਦਿਨਾਂ ’ਚ ਪੇਸ਼ ਕਰੇ ਚੋਣ ਕਮਿਸ਼ਨ : ਸੁਪਰੀਮ ਕੋਰਟ
Thursday, Aug 07, 2025 - 08:22 AM (IST)

ਨਵੀਂ ਦਿੱਲੀ (ਭਾਸ਼ਾ) - ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਚੋਣ ਕਮਿਸ਼ਨ ਨੂੰ ਬਿਹਾਰ ਵਿਚ ਡਰਾਫਟ ਵੋਟਰ ਸੂਚੀ ਤੋਂ ਬਾਹਰ ਕੀਤੇ ਗਏ ਲੱਗਭਗ 65 ਲੱਖ ਵੋਟਰਾਂ ਦੇ ਵੇਰਵੇ 3 ਦਿਨਾਂ ਭਾਵ 9 ਅਗਸਤ ਤੱਕ ਪੇਸ਼ ਕਰਨ ਲਈ ਕਿਹਾ ਹੈ। ਜਸਟਿਸ ਸੂਰਿਆ ਕਾਂਤ, ਜਸਟਿਸ ਉੱਜਲ ਭੂਈਆਂ ਅਤੇ ਜਸਟਿਸ ਐੱਨ. ਕੋਟੀਸ਼ਵਰ ਸਿੰਘ ਦੀ ਬੈਂਚ ਨੇ ਚੋਣ ਕਮਿਸ਼ਨ ਦੇ ਵਕੀਲ ਨੂੰ ਕਿਹਾ ਕਿ ਉਹ ਹਟਾਏ ਗਏ ਵੋਟਰਾਂ ਦੇ ਵੇਰਵੇ ਪੇਸ਼ ਕਰਨ ਅਤੇ ਇਸਦੀ ਇਕ ਕਾਪੀ ਗੈਰ-ਸਰਕਾਰੀ ਸੰਗਠਨ (ਐੱਨ. ਜੀ. ਓ.) ‘ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼’ ਨੂੰ ਦੇਣ।
ਪੜ੍ਹੋ ਇਹ ਵੀ - ਲੋਕਾਂ ਨੂੰ ਵੱਡਾ ਝਟਕਾ: ਸਰਕਾਰ ਨੇ ਕਰੋੜਾਂ ਦੀ ਗਿਣਤੀ 'ਚ ਬੰਦ ਕੀਤੇ LPG ਗੈਸ ਕਨੈਕਸ਼ਨ
ਇਹ ਵੇਰਵੇ ਪਹਿਲਾਂ ਹੀ ਰਾਜਨੀਤਕ ਪਾਰਟੀਆਂ ਨਾਲ ਸਾਂਝੇ ਕੀਤੇ ਜਾ ਚੁੱਕੇ ਹਨ। ਬਿਹਾਰ ਵਿਚ ਵੋਟਰ ਸੂਚੀ ਦੇ ਵਿਸ਼ੇਸ਼ ਡੂੰਘਾਈ ਨਾਲ ਸਮੀਖਿਆ (ਐੱਸ. ਆਈ. ਆਰ.) ਦੀ ਨਿਰਦੇਸ਼ ਦੇਣ ਵਾਲੇ ਚੋਣ ਕਮਿਸ਼ਨ ਦੇ 24 ਜੂਨ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੇ ਐੱਨ. ਜੀ. ਓ. ਨੇ ਇਕ ਨਵੀਂ ਅਰਜ਼ੀ ਦਾਇਰ ਕਰ ਕੇ ਚੋਣ ਕਮਿਸ਼ਨ ਨੂੰ ਹਟਾਏ ਗਏ ਲੱਗਭਗ 65 ਲੱਖ ਵੋਟਰਾਂ ਦੇ ਨਾਂ ਪ੍ਰਕਾਸ਼ਤ ਕਰਨ ਦੀ ਨਿਰਦੇਸ਼ ਦੇਣ ਦੀ ਅਪੀਲ ਕੀਤੀ ਹੈ, ਜਿਸ ਵਿਚ ਇਹ ਵੀ ਜ਼ਿਕਰ ਹੋਵੇ ਕਿ ਉਹ (ਵੋਟਰ) ਮਰ ਚੁੱਕੇ ਹਨ, ਸਥਾਈ ਤੌਰ ’ਤੇ ਪ੍ਰਵਾਸ ਕਰ ਗਏ ਹਨ ਜਾਂ ਕਿਸੇ ਹੋਰ ਕਾਰਨ ਕਰ ਕੇ ਉਨ੍ਹਾਂ ਤੇ ਵਿਚਾਰ ਨਹੀਂ ਕੀਤਾ ਗਿਆ ਹੈ।
ਪੜ੍ਹੋ ਇਹ ਵੀ - ਜ਼ਮੀਨ ਦੇ ਟੋਟੇ ਪਿੱਛੇ ਮਾਰ 'ਤੇ ਇਕੋ ਟੱਬਰ ਦੇ 3 ਬੰਦੇ ਤੇ ਫਿਰ ਹਥਿਆਰ ਲੈ ਵੜ੍ਹ ਗਿਆ ਥਾਣੇ...
ਬੈਂਚ ਨੇ ਐੱਨ. ਜੀ. ਓ. ਵੱਲੋਂ ਪੇਸ਼ ਹੋਏ ਵਕੀਲ ਪ੍ਰਸ਼ਾਂਤ ਭੂਸ਼ਣ ਨੂੰ ਕਿਹਾ ਕਿ ਨਾਂ ਨੂੰ ਹਟਾਉਣ ਦਾ ਕਾਰਨ ਬਾਅਦ ਵਿਚ ਦਿੱਤਾ ਜਾਵੇਗਾ, ਕਿਉਂਕਿ ਇਹ ਸਿਰਫ਼ ਇਕ ਡਰਾਫਟ ਸੂਚੀ ਹੈ। ਭੂਸ਼ਣ ਨੇ ਦਲੀਲ ਦਿੱਤੀ ਕਿ ਕੁਝ ਰਾਜਨੀਤਿਕ ਪਾਰਟੀਆਂ ਨੂੰ ਹਟਾਏ ਗਏ ਵੋਟਰਾਂ ਦੀ ਸੂਚੀ ਦਿੱਤੀ ਗਈ ਹੈ ਪਰ ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਉਕਤ ਵੋਟਰ ਮਰ ਚੁੱਕਾ ਹੈ ਜਾਂ ਪ੍ਰਵਾਸ ਕਰ ਗਿਆ ਹੈ।
ਪੜ੍ਹੋ ਇਹ ਵੀ - 3 ਦਿਨ ਬੰਦ ਰਹਿਣਗੇ ਸਕੂਲ, ਇਸ ਕਾਰਨ ਪ੍ਰਸ਼ਾਸਨ ਨੇ ਲਿਆ ਵੱਡਾ ਫ਼ੈਸਲਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।