ਭਿਆਨਕ ਹਾਦਸਾ : ਕਾਰ ਤੇ ਟਰੱਕ ਦੀ ਟੱਕਰ ’ਚ 4 ਦੀ ਮੌਤ
Monday, May 26, 2025 - 11:35 PM (IST)

ਕੋਂਥਾਮੁਰੂ, (ਭਾਸ਼ਾ)- ਆਂਧਰਾ ਪ੍ਰਦੇਸ਼ ਦੇ ਪੂਰਬੀ ਗੋਦਾਵਰੀ ਜ਼ਿਲੇ ਦੇ ਰਾਜਾਨਗਰਮ ਨੇੜੇ ਸੋਮਵਾਰ ਸਵੇਰੇ ਇਕ ਕਾਰ ਤੇ ਟਰੱਕ ਦੀ ਹੋਈ ਟੱਕਰ ’ਚ 4 ਵਿਅਕਤੀਆਂ ਦੀ ਮੌਤ ਹੋ ਗਈ ਤੇ ਇਕ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ।
ਮੁੱਢਲੀ ਜਾਂਚ ਅਨੁਸਾਰ 5 ਵਿਅਕਤੀ ਸਵੇਰੇ 9.45 ਵਜੇ ਦੇ ਕਰੀਬ ਰਾਜਾਮੁੰਦਰੀ ਦੇ ਦੀਵਾਨ ਚੇਰੂਵੂ ਖੇਤਰ ਤੋਂ ਕੋਵਵੁਰ ਜਾ ਰਹੇ ਸਨ । ਅਚਾਨਕ ਉਲਟ ਦਿਸ਼ਾ ਤੋਂ ਆ ਰਹੇ ਇਕ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ। 3 ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਕਿ ਇਕ ਨੇ ਹਸਪਤਾਲ ਲਿਜਾਂਦਿਆਂ ਰਾਹ ’ਚ ਦਮ ਤੋੜ ਦਿੱਤਾ। ਇਕ ਹੋਰ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ।