ਕਾਲੇਜੀਅਮ ਨੇ 3 ਐਡੀਸ਼ਨਲ ਜੱਜਾਂ ਨੂੰ ਸਥਾਈ ਕਰਨ ਦੀ ਕੀਤੀ ਸਿਫਾਰਿਸ਼
Thursday, Jul 11, 2024 - 12:14 AM (IST)
ਨਵੀਂ ਦਿੱਲੀ, (ਭਾਸ਼ਾ)- ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ ਦੀ ਅਗਵਾਈ ਵਾਲੀ ਕਾਲੇਜੀਅਮ ਨੇ ਦਿੱਲੀ ਹਾਈ ਕੋਰਟ ਦੇ ਤਿੰਨ ਐਡੀਸ਼ਨਲ ਜੱਜਾਂ ਨੂੰ ਸਥਾਈ ਜੱਜਾਂ ਵਜੋਂ ਨਿਯੁਕਤ ਕਰਨ ਲਈ ਕੇਂਦਰ ਨੂੰ ਸਿਫ਼ਾਰਸ਼ ਕੀਤੀ ਹੈ।
ਕਾਲੇਜੀਅਮ ’ਚ ਜਸਟਿਸ ਸੰਜੀਵ ਖੰਨਾ ਤੇ ਜਸਟਿਸ ਬੀ.ਆਰ. ਗਵਾਈ ਵੀ ਸ਼ਾਮਲ ਹਨ। ਕਾਲੇਜੀਅਮ ਨੇ ਸਿਫਾਰਿਸ਼ ਕੀਤੀ ਹੈ ਕਿ ਬੰਬੇ ਹਾਈ ਕੋਰਟ ਦੇ 7 ਐਡੀਸ਼ਨਲ ਜੱਜਾਂ ਨੂੰ ਸਥਾਈ ਜੱਜ ਨਿਯੁਕਤ ਕੀਤਾ ਜਾਵੇ।
ਇਸ ਵਿਚ ਇਹ ਵੀ ਸਿਫ਼ਾਰਸ਼ ਕੀਤੀ ਗਈ ਹੈ ਕਿ ਜਸਟਿਸ ਸੰਜੇ ਆਨੰਦਰਾਓ ਦੇਸ਼ਮੁਖ ਤੇ ਜਸਟਿਸ ਵਰੁਸ਼ਾਲੀ ਵਿਜੇ ਜੋਸ਼ੀ ਨੂੰ 7 ਅਕਤੂਬਰ, 2024 ਤੋਂ ਇਕ ਸਾਲ ਦੀ ਮਿਆਦ ਲਈ ਬੰਬੇ ਹਾਈ ਕੋਰਟ ਦੇ ਐਡੀਸ਼ਨਲ ਜੱਜ ਵਜੋਂ ਨਿਯੁਕਤ ਕੀਤਾ ਜਾਵੇ।