ਹਾਈਕੋਰਟ ’ਚ ਜੱਜਾਂ ਲਈ ਕਾਲੇਜੀਅਮ ਨੇ ਕੀਤੀ 16 ਨਾਵਾਂ ਦੀ ਸਿਫਾਰਿਸ਼
Friday, Oct 01, 2021 - 03:46 AM (IST)
ਨਵੀਂ ਦਿੱਲੀ - ਭਾਰਤ ਦੇ ਚੀਫ ਜਸਟਿਸ (ਸੀ. ਜੇ. ਆਈ.) ਐੱਨ. ਵੀ. ਰਮਣ ਦੀ ਪ੍ਰਧਾਨਗੀ ਵਾਲੇ ਸੁਪਰੀਮ ਕੋਰਟ ਕਾਲੇਜੀਅਮ ਨੇ ਬੰਬੇ, ਗੁਜਰਾਤ, ਓਡਿਸ਼ਾ ਅਤੇ ਪੰਜਾਬ ਅਤੇ ਹਰਿਆਣਾ ਦੇ ਹਾਈਕੋਰਟ ’ਚ ਜੱਜਾਂ ਦੇ ਤੌਰ ’ਤੇ ਪਦ-ਉੱਨਤੀ ਲਈ 16 ਨਾਵਾਂ ਦੀ ਸਿਫਾਰਿਸ਼ ਕੀਤੀ ਹੈ। ਬੁੱਧਵਾਰ ਨੂੰ ਹੋਈ ਬੈਠਕ ’ਚ ਕਾਲੇਜੀਅਮ ਨੇ ਇਨ੍ਹਾਂ 4 ਉੱਚ ਅਦਾਲਤਾਂ ਦੇ ਜੱਜਾਂ ਦੇ ਤੌਰ ’ਤੇ ਤਰੱਕੀ ਲਈ 16 ਨਾਵਾਂ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ। ਇਨ੍ਹਾਂ ’ਚ 6 ਜੁਡੀਸ਼ੀਅਲ ਅਧਿਕਾਰੀ ਅਤੇ 10 ਵਕੀਲ ਹਨ।
ਇਹ ਵੀ ਪੜ੍ਹੋ - ਮੁੰਬਈ: ਕੇ.ਈ.ਐੱਮ. ਹਸਪਤਾਲ 'ਚ 30 ਮੈਡੀਕਲ ਵਿਦਿਆਰਥੀ ਕੋਰੋਨਾ ਪਾਜ਼ੇਟਿਵ
ਸੁਪਰੀਮ ਕੋਰਟ ਦੀ ਵੈੱਬਸਾਈਟ ਅਨੁਸਾਰ, ਕਾਲੇਜੀਅਮ ਨੇ 4 ਜੁਡੀਸ਼ੀਅਲ ਅਧਿਕਾਰੀਆਂ ਏ. ਐੱਲ. ਪੰਸਾਰੇ, ਐੱਸ. ਸੀ. ਮੌਰੇ, ਯੂ. ਐੱਸ. ਜੋਸ਼ੀ ਫਾਲਕੇ ਅਤੇ ਬੀ. ਪੀ. ਦੇਸ਼ਪਾਂਡੇ ਦੀ ਬੰਬੇ ਹਾਈਕੋਰਟ ਦੇ ਜੱਜਾਂ ਦੇ ਤੌਰ ’ਤੇ ਤਰੱਕੀ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ। ਇਸੇ ਤਰ੍ਹਾਂ ਕਾਲੇਜੀਅਮ ਨੇ ਵਕੀਲ ਆਦਿਤਿਆ ਕੁਮਾਰ ਮਹਾਪਾਤਰਾ, ਮ੍ਰਗੰਕ ਸ਼ੇਖਰ ਸਾਹੂ, ਜੁਡੀਸ਼ੀਅਲ ਅਧਿਕਾਰੀ ਰਾਧਾ ਕ੍ਰਿਸ਼ਨ ਪਟਨਾਇਕ ਅਤੇ ਸ਼ਸ਼ੀਕਾਂਤ ਮਿਸ਼ਰਾ ਨੂੰ ਓਡਿਸ਼ਾ ਹਾਈਕੋਰਟ ਦਾ ਜੱਜ ਬਣਾਏ ਜਾਣ ਦੀ ਸਿਫਾਰਿਸ਼ ਕੀਤੀ ਹੈ।
ਇਹ ਵੀ ਪੜ੍ਹੋ - 10 ਅਕਤੂਬਰ ਨੂੰ ਬੰਦ ਹੋਣਗੇ ਸ਼੍ਰੀ ਹੇਮਕੁੰਟ ਸਾਹਿਬ ਦੇ ਕਪਾਟ
ਕਾਲੇਜੀਅਮ ਨੇ ਗੁਜਰਾਤ ਹਾਈਕੋਰਟ ਲਈ 7 ਵਕੀਲਾਂ ਐੱਮ. ਮਨੀਸ਼ ਭੱਟ, ਸਮੀਰ ਜੇ. ਦਵੇ, ਹੇਮੰਤ ਐੱਮ. ਪ੍ਰੱਛਾਕ, ਸੰਦੀਪ ਐੱਨ. ਭੱਟ, ਅਨਿਰੁੱਧ ਪ੍ਰਦਿਊਮਨ ਮਾਯੀ, ਨੀਰਲ ਰਸ਼ਮਿਕਾਂਤ ਮਹਿਤਾ ਅਤੇ ਨਿਸ਼ਾ ਮਹੇਂਦਰਭਾਈ ਠਾਕੁਰ ਨੂੰ ਜੱਜ ਦੇ ਤੌਰ ’ਤੇ ਪਦ-ਉੱਨਤ ਕੀਤੇ ਜਾਣ ਦੀ ਸਿਫਾਰਿਸ਼ ਕੀਤੀ ਹੈ। ਸੁਪਰੀਮ ਕੋਰਟ ਦੇ ਕਾਲੇਜੀਅਮ ਨੇ 29 ਸਤੰਬਰ 2021 ਨੂੰ ਹੋਈ ਆਪਣੀ ਬੈਠਕ ’ਚ ਵਕੀਲ ਸੰਦੀਪ ਮੌਦਗਿਲ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਜੱਜ ਦੇ ਤੌਰ ’ਤੇ ਪਦ-ਉੱਨਤ ਕੀਤੇ ਜਾਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।