ਕਾਲੇਜੀਅਮ ਨੇ 9 ਜੱਜਾਂ ਨੂੰ ਸਥਾਈ ਬਣਾਉਣ ਦਾ ਮਤਾ ਕੀਤਾ ਸਵੀਕਾਰ
Friday, Feb 14, 2020 - 01:40 AM (IST)

ਨਵੀਂ ਦਿੱਲੀ – ਸੁਪਰੀਮ ਕੋਰਟ ਨੇ 9 ਵਧੀਕ ਜੱਜਾਂ ਨੂੰ ਸਥਾਈ ਜੱਜ ਨਿਯੁਕਤ ਕਰਨ ਦੇ ਮਦਰਾਸ ਹਾਈ ਕੋਰਟ ਦੇ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਚੀਫ ਜਸਟਿਸ ਐੱਸ. ਏ. ਬੋਬੜੇ ਦੀ ਅਗਵਾਈ ਵਾਲੀ 5 ਮੈਂਬਰੀ ਕਾਲੇਜੀਅਮ ਨੇ ਬੁੱਧਵਾਰ ਨੂੰ ਮਤੇ ਨੂੰ ਮਨਜ਼ੂਰੀ ਦਿੱਤੀ। ਕਾਲੇਜੀਅਮ ਨੇ ਇਲਾਹਾਬਾਦ ਹਾਈ ਕੋਰਟ ਦੀ ਇਕ ਜੱਜ ਰਾਹੁਲ ਚਤੁਰਵੇਦੀ ਨੂੰ ਵੀ ਸਥਾਈ ਜੱਜ ਨਿਯੁਕਤ ਕਰਨ ਦਾ ਪ੍ਰਸਤਾਵ ਮਨਜ਼ੂਰ ਕੀਤਾ। ਇਸ ਤੋਂ ਇਲਾਵਾ ਕਾਲੇਜੀਅਮ ਨੇ ਕਈ ਨਿਆਇਕ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਗੁਜਰਾਤ ਹਾਈ ਕੋਰਟ ਵਿਚ ਜੱਜ ਨਿਯੁਕਤ ਕਰਨ ਦਾ ਮਤਾ ਵੀ ਮਨਜ਼ੂਰ ਕੀਤਾ ਹੈ।